ਜਲੰਧਰ (ਛਾਬਡ਼ਾ)-ਪਿੰਡ ਪੰਡੋਰੀ ਖਾਸ ਵਿਖੇ ਗੁਰਦੁਆਰਾ ਸਿੰਘ ਸਭਾ ਨੇਡ਼ੇ 1400 ਯੂਰੋ, ਜਿਨ੍ਹਾਂ ਦੀ ਕੁੱਲ ਕੀਮਤ 1 ਲੱਖ 10 ਹਜ਼ਾਰ ਰੁਪਏ ਬਣਦੀ ਹੈ, ੳੁਹ ਕਰੰਸੀ ਚੱਡ਼ਤ ਸਿੰਘ ਖਾਲਸਾ, ਪਰਮਿੰਦਰ ਸਿੰਘ ਖਾਲਸਾ, ਅਤੇ ਖਾਲਸਾ ਪਰਿਵਾਰ ਨੂੰ ਮਿਲੀ ਸੀ। ੳੁਹ ਪਿਆਰਾ ਸਿੰਘ ਔਜਲਾ ਦੀ ਸੀ। ੳੁਸ ਦੀ ਭਾਲ ਕਰ ਕੇ ੳੁਸ ਨੂੰ ਭਰੀ ਪੰਚਾਇਤ ਵਿਚ ਵਾਪਸ ਕਰ ਕੇ ਖਾਲਸਾ ਨੇ ਈਮਾਨਦਾਰੀ ਦਿਖਾਈ। ਜਿਥੇ ਪਿੰਡ ਵਾਸੀਆਂ ਨੇ ਪਰਿਵਾਰ ਦੀ ਸ਼ਲਾਘਾ ਕੀਤੀ, ਉਥੇ ਇਸ ਈਮਾਨਦਾਰੀ ਦੀ ਇਲਾਕੇ ’ਚ ਚਰਚਾ ਹੋ ਰਹੀ ਹੈ। ਇਸ ਮੌਕੇ ਸਰਪੰਚ ਗੁਰਮੁੱਖ ਸਿੰਘ ਸੰਧੂ ਨੰਬਰਦਾਰ, ਅਜੀਤ ਸਿੰਘ ਮੱਟੂ ਯੂ. ਕੇ., ਅਜੀਤ ਸਿੰਘ ਮੱਟੂ ਪ੍ਰਧਾਨ ਗੁਰਦੁਆਰਾ ਬਾਬਾ ਗੋਪਾਲ ਦਾਸ, ਸੁਰਜੀਤ ਸਿੰਘ ਖਾਲਸਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਸਤਨਾਮ ਸਿੰਘ ਖਾਲਸਾ, ਗੁਰਿੰਦਰ ਸਿੰਘ ਸੰਧੂ ਆਦਿ ਗ੍ਰਾਮ ਪੰਚਾਇਤ, ਨਗਰ ਵਾਸੀ ਮੌਜੂਦ ਸਨ।
ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਕਰਵਾਏਗੀ ‘ਹਾਂ ਮੈਂ ਵੀ ਚੌਕੀਦਾਰ ਹਾਂ’ ਪ੍ਰੋਗਰਾਮ
NEXT STORY