ਜਲੰਧਰ (ਵਿਨੀਤ)-ਏ. ਪੀ. ਜੇ. ਕਾਲਜ ਆਫ ਫਾਈਨ ਆਰਟਸ ਦੇ ਜਰਨਲਿਜਮ ਐਂਡ ਮਾਸ ਕਮਿਊਨਿਕੇਸ਼ਨ ਵਿਭਾਗ ਵਲੋਂ ਕਾਲਜ ਵਿਖੇ ਏਰੀਅਲ ਸਿਨੇਮਾਟੋਗ੍ਰਾਫੀ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ, ਜਿਸ ਵਿਚ ਪੰਜਾਬ ਦੇ ਪਹਿਲੇ ਸਰਟੀਫਾਈਡ ਡ੍ਰੋਨ ਪਾਇਲਟ ਅਤੇ ਬਲੂ ਹਾਕ ਸਿਨੇਮਾਟੋਗ੍ਰਾਫੀ ਪ੍ਰੋਡਕਸ਼ਨ ਹਾਊਸ ਦੇ ਸਿਮਰਪ੍ਰੀਤ ਸਿੰਘ ਸੰਧੂ ਮੁੱਖ ਬੁਲਾਰੇ ਵਜੋਂ ਪੁੱਜੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬਦਲਦੇ ਸਮੇਂ ਵਿਚ ਫੋਟੋਗ੍ਰਾਫੀ ਤਕਨੀਕ ਵਿਚ ਵੀ ਕਾਫੀ ਬਦਲਾਅ ਦੇਖਣ ਨੂੰ ਮਿਲ ਰਹੇ ਹਨ, ਹੁਣ ਡ੍ਰੋਨ ਨਾਲ ਫੋਟੋਗ੍ਰਾਫੀ ਅਤੇ ਵੀਡੀਓ ਬਣਾਉਣ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਡ੍ਰੋਨ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਦੇ ਨਤੀਜੇ ਆਪਣੀ ਮਹੱਤਤਾ ਆਪ ਹੀ ਦਿਖਾ ਰਹੇ ਹਨ, ਪਰ ਇਸ ਤਕਨੀਕ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੇ-ਆਪ ਨੂੰ ਇਸ ਲਈ ਤਿਆਰ ਕਰਨਾ ਬਹੁਤ ਜ਼ਰੂਰੀ ਹੈ, ਇਸ ਲਈ ਇਸ ਦੀ ਟ੍ਰੇਨਿੰਗ ਲੈ ਕੇ ਹੀ ਡ੍ਰੋਨ ਉਡਾਉਣਾ ਚਾਹੀਦਾ ਹੈ। ਸਿਮਰਪ੍ਰੀਤ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਡ੍ਰੋਨ ਦੀ ਕਾਰਜਪ੍ਰਣਾਲੀ ਅਤੇ ਇਸ ਦੇ ਵੱਖ-ਵੱਖ ਪਹਲੂਆਂ ਦੀ ਖੁੱਲ੍ਹ ਕੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਡੈਮੋ ਵੀ ਕਰ ਕੇ ਦਿਖਾਏ। ਕਾਲਜ ਦੇ ਪ੍ਰਿੰਸੀਪਲ ਡਾ. ਸੁਚਿਤਰਾ ਸ਼ਰਮਾ ਨੇ ਸਿਮਰਪ੍ਰੀਤ ਸਿੰਘ ਸੰਧੂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਪ੍ਰਾਪਤ ਜਾਣਕਾਰੀ ਤੋਂ ਲਾਭ ਲੈਣ ਲਈ ਪ੍ਰੇਰਿਆ।
‘ਟੂਰ ਦਾ ਫਰਾਂਸ’ ਲਈ ਕੁਆਲੀਫਾਈ ਕੀਤਾ ਸਾਈਕਲਿਸਟ ਤਰਲੋਕ ਭਾਟੀਆ ਨੇ
NEXT STORY