ਜਲੰਧਰ (ਗੁਲਸ਼ਨ)-ਸ਼ੁੱਕਰਵਾਰ ਦੇਰ ਸ਼ਾਮ ਰੇਲਵੇ ਸਟੇਸ਼ਨ ’ਤੇ ਬੱਤੀ ਗੁੱਲ ਹੋਣ ਕਾਰਨ ਬਲੈਕਆਊਟ ਹੋ ਗਿਆ। ਫੁੱਟਓਵਰ ਬ੍ਰਿਜ ਦੀਆਂ ਪੌੜੀਆਂ ’ਤੇ ਵੀ ਸੰਘਣਾ ਹਨੇਰਾ ਛਾ ਗਿਆ ਜਿਸ ਕਾਰਨ ਯਾਤਰੀਆਂ ਨੂੰ ਪੌੜੀਆਂ ਚੜ੍ਹਨ-ਉਤਰਨ ’ਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਟਰੇਨਾਂ ਦੇ ਇੰਤਜ਼ਾਰ ’ਚ ਪਲੇਟਫਾਰਮ ਨੰ. 2 ’ਤੇ ਖੜ੍ਹੇ ਯਾਤਰੀਆਂ ’ਚ ਕਾਫੀ ਡਰ ਦਾ ਮਾਹੌਲ ਰਿਹਾ। ਯਾਤਰੀ ਆਪਣੇ ਸਾਮਾਨ ਤੇ ਬੱਚਿਆਂ ਦੀ ਹਿਫਾਜ਼ਤ ’ਚ ਲੱਗੇ ਰਹੇ। ਲਾਈਟਾਂ ਜਗਾਉਣ ਬਾਰੇ ਵਾਰ-ਵਾਰ ਪੁੱਛਗਿੱਛ ਕੇਂਦਰ ’ਤੇ ਅਨਾਊਂਸਮੈਂਟ ਕੀਤੀ ਗਈ ਪਰ ਫਿਰ ਵੀ ਲਾਈਟ ਨਹੀਂ ਜਗੀ। ਇਸ ਤੋਂ ਪਹਿਲਾਂ ਪਲੇਟਫਾਰਮ ਨੰ. 1 ਦੀ ਲਾਈਟ ਜਗ ਰਹੀ ਸੀ ਪਰ ਰਾਤ ਕਰੀਬ 9.00 ਵਜੇ ਉਹ ਵੀ ਗੁੱਲ ਹੋ ਗਈ ਅਤੇ ਪੂਰਾ ਸਟੇਸ਼ਨ ਹਨੇਰੇ ’ਚ ਡੁੱਬ ਗਿਆ। ਥੋੜ੍ਹੀ ਦੇਰ ਬਾਅਦ ਜਨਰੇਟਰ ਚਲਾਉਣ ਨਾਲ ਪਲੇਟਫਾਰਮ ਨੰ. 1 ਦੀ ਲਾਈਟ ਤਾਂ ਜਗਾ ਦਿੱਤੀ ਗਈ ਪਰ ਬਾਕੀ ਸਾਰੇ ਹਨੇਰਾ ਉਸੇ ਤਰ੍ਹਾਂ ਹੀ ਰਿਹਾ। ਖਬਰ ਲਿਖੇ ਜਾਣ ਤਕ ਪੂਰੇ ਸਟੇਸ਼ਨ ’ਤੇ ਲਾਈਟ ਨਹੀਂ ਜਗੀ ਸੀ।
ਸਿਹਤ ਜਾਗਰੂਕਤਾ ਸੈਮੀਨਾਰ ਦਾ ਆਯੋਜਨ
NEXT STORY