ਜਲੰਧਰ (ਰੱਤਾ)— ਪੂਰੀ ਦੁਨੀਆ ਨੂੰ ਆਪਣੀ ਚਪੇਟ 'ਚ ਲੈ ਚੁੱਕਿਆ ਕੋਰੋਨਾ ਵਾਇਰਸ ਨੂੰ ਲੈ ਕੇ ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਹੁੱਣ ਲੋਕ ਖੁੱਦ ਹੀ ਇਸ ਵਾਇਰਸ ਕੋਲੋਂ ਆਪਣੇ ਆਪ ਨੂੰ ਬਚਾ ਸਕਦੇ ਹਨ। ਜਿਸ ਤੇਜ਼ੀ ਨਾਲ ਇਹ ਵਾਇਰਸ ਫੈਲ ਰਿਹਾ ਹੈ ਤੇ ਕੋਰੋਨਾ ਮਰੀਜ਼ਾਂ ਦਾ ਜ਼ਿਲ੍ਹੇ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਉਸ ਨੂੰ ਦੇਖ ਇਹ ਲਗਦਾ ਹੈ ਕਿ ਹੁੱਣ ਇਸ ਵਾਇਰਸ 'ਤੇ ਕਾਬੂ ਪਾਉਣਾ ਮੁਸ਼ਕਿਲ ਹੈ।
ਜਾਣਕਾਰੀ ਮੁਤਾਬਕ ਅੱਜ ਜ਼ਿਲ੍ਹੇ 'ਚ ਕੋਰੋਨਾ ਕਾਰਨ 3 ਮਰੀਜ਼ਾਂ ਨੇ ਦਮ ਤੋੜ ਦਿੱਤਾ। ਜਿਸਦੇ ਨਾਲ ਕੋਰੋਨਾ ਨਾਲ ਜ਼ਿਲ੍ਹੇ 'ਚ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 102 ਹੋ ਗਈ, ਉਥੇ ਹੀ 184 ਲੋਕਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਅੱਜ ਪਾਜ਼ੇਟਿਵ ਪਾਏ ਮਰੀਜ਼ਾਂ 'ਚੋਂ ਜ਼ਿਆਦਾਤਰ ਮਰੀਜ਼ ਸੰਤੋਸ਼ੀ ਨਗਰ ਤੇ ਸ਼ੇਖਾ ਬਾਜ਼ਾਰ ਦੇ ਹਨ। ਜਿਸ ਕਾਰਨ ਇਹ ਇਲਾਕੇ ਕੋਰੋਨਾ ਦੇ ਹਾਟਸਪਾਟ ਬਣ ਗਏ ਹਨ
ਰਵਨੀਤ ਸਿੰਘ ਬਿੱਟੂ ਦੇ ਘਰ ਪਹੁੰਚੇ ਕੈਪਟਨ ਅਮਰਿੰਦਰ ਸਿੰਘ, ਪੁੱਛਿਆ ਹਾਲ ਚਾਲ
NEXT STORY