ਜਲੰਧਰ (ਜ. ਬ.)— ਸ਼ਨੀਵਾਰ ਨੂੰ ਬੱਸ ਸਟੈਂਡ 'ਤੇ ਡੇਢ ਸਾਲ ਦੇ ਬੱਚੇ ਨੂੰ ਛੱਡ ਕੇ ਭੱਜੀ ਮਾਂ ਖਿਲਾਫ ਚੌਕੀ ਬੱਸ ਸਟੈਂਡ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਔਰਤ ਸੰਦੀਪ ਕੌਰ ਪਤਨੀ ਦੀਪ ਸਿੰਘ ਵਾਸੀ ਆਬਾਦਗੜ੍ਹ ਪਠਾਨਕੋਟ ਖਿਲਾਫ ਧਾਰਾ 317 ਆਈ. ਪੀ. ਸੀ. ਅਧੀਨ ਕੇਸ ਦਰਜ ਕੀਤਾ ਹੈ। ਚੌਕੀ ਬੱਸ ਸਟੈਂਡ ਦੇ ਇੰਚਾਰਜ ਮਦਨ ਸਿੰਘ ਨੇ ਦੱਸਿਆ ਕਿ ਸੰਦੀਪ ਕੌਰ ਜਦੋਂ ਆਪਣੇ ਘਰੋਂ ਭੱਜੀ ਸੀ ਤਾਂ ਉਸ ਦੇ ਸਹੁਰੇ ਵਾਲਿਆਂ ਨੇ ਪਠਾਨਕੋਟ ਪੁਲਸ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਬੱਚੇ ਦੇ ਮਿਲਣ ਤੋਂ ਬਾਅਦ ਕੰਟਰੋਲ ਰੂਮ ਨੂੰ ਇਸ ਦੀ ਸੂਚਨਾ ਦਿੱਤੀ ਗਈ ਸੀ। ਬਾਅਦ 'ਚ ਪਤਾ ਲੱਗਾ ਕਿ ਪਠਾਨਕੋਟ ਤੋਂ ਇਕ ਔਰਤ ਆਪਣੇ ਬੱਚੇ ਨਾਲ ਗਾਇਬ ਹੈ। ਪਠਾਨਕੋਟ ਪੁਲਸ ਨਾਲ ਸੰਪਰਕ ਕਰਨ ਤੋਂ ਬਾਅਦ ਬੱਚੇ ਦੀ ਦਾਦੀ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਬੱਚੇ ਨੂੰ ਸ਼ਨੀਵਾਰ ਹੀ ਨਾਰੀ ਨਿਕੇਤਨ ਭੇਜ ਦਿੱਤਾ ਸੀ ਪਰ ਹੁਣ ਦਸਤਾਵੇਜ਼ੀ ਜਾਂਚ ਤੋਂ ਬਾਅਦ ਹੀ ਬੱਚੇ ਨੂੰ ਦਾਦੀ ਹਵਾਲੇ ਕੀਤਾ ਜਾਵੇਗਾ। ਫਿਲਹਾਲ ਪੁਲਸ ਨੇ ਭੱਜੀ ਔਰਤ ਦੇ ਪ੍ਰੇਮੀ ਖਿਲਾਫ ਕੇਸ ਦਰਜ ਨਹੀਂ ਕੀਤਾ ਹੈ।
ਪੁਲਸ ਦੀ ਜਾਂਚ 'ਚ ਇਹ ਵੀ ਪਤਾ ਲੱਗਾ ਕਿ ਔਰਤ ਦੀ ਦੋਸਤੀ ਫਿਰੋਜ਼ਪੁਰ ਦੇ ਰਹਿਣ ਵਾਲੇ ਇਕ ਟਰੱਕ ਡਰਾਈਵਰ ਨਾਲ ਸੋਸ਼ਲ ਸਾਈਟ 'ਤੇ ਹੋਈ ਸੀ, ਜਿਸ ਤੋਂ ਬਾਅਦ ਦੋਵਾਂ 'ਚ ਪ੍ਰੇਮ ਪ੍ਰਸੰਗ ਸ਼ੁਰੂ ਹੋ ਗਿਆ। ਔਰਤ ਦਾ ਪਤੀ ਦੁਬਈ 'ਚ ਰਹਿੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਦੇ ਸਹੁਰਿਆਂ ਨੂੰ ਉਸ ਦੇ ਪ੍ਰੇਮੀ ਬਾਰੇ ਪਤਾ ਵੀ ਲੱਗ ਗਿਆ ਸੀ। ਫਿਲਹਾਲ ਸੰਦੀਪ ਕੌਰ ਫਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਸੀ. ਸੀ. ਟੀ. ਵੀ. 'ਚ ਕੈਦ ਹੋਈ ਸੰਦੀਪ ਕੌਰ ਦੀਆਂ ਫੋਟੋਆਂ ਵੱਖ-ਵੱਖ ਸੂਬਿਆਂ ਦੀ ਪੁਲਸ ਨੂੰ ਭੇਜ ਦਿੱਤੀਆਂ ਗਈਆਂ ਹਨ।
ਜਲਿਆਂਵਾਲਾ ਬਾਗ ਦੇ ਸਾਕੇ ਨੂੰ 100 ਸਾਲ ਹੋਣ 'ਤੇ ਸਿੱਖਿਆ ਵਿਭਾਗ ਨੇ ਲਿਆ ਅਹਿਮ ਫੈਸਲਾ
NEXT STORY