ਜਲੰਧਰ (ਪੁਨੀਤ)- ਕਿਸਾਨਾਂ ਦੇ ਧਰਨੇ ਕਾਰਨ ਵੱਡੇ ਪੱਧਰ ’ਤੇ ਟਰੇਨਾਂ ਰੱਦ ਹੋਈਆਂ ਪਰ ਟਰਾਂਸਪੋਰਟ ਮਹਿਕਮੇ ਵੱਲੋਂ ਰੁਟੀਨ ਸਰਵਿਸ ਦੇ ਨਾਲ-ਨਾਲ ਸਪੈਸ਼ਲ ਬੱਸਾਂ ਦੀ ਆਵਾਜਾਈ ਸ਼ੁਰੂ ਕੀਤੀ ਗਈ ਤਾਂ ਜੋ ਲੋਕਾਂ ਨੂੰ ਆਉਣ-ਜਾਣ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਰਾਮਾ ਮੰਡੀ ਵੱਲੋਂ ਬੱਸਾਂ ਦੀ ਆਵਾਜਾਈ ਬੰਦ ਪਈ ਹੈ। ਇਸ ਲਈ ਰੂਟ ਬਦਲ ਕੇ ਨੇੜਲੇ ਪਿੰਡਾਂ ਵਿਚੋਂ ਦੀ ਬੱਸਾਂ ਨੂੰ ਰਵਾਨਾ ਕੀਤਾ ਜਾ ਰਿਹਾ ਹੈ। ਇਨ੍ਹਾਂ ਰਸਤਿਆਂ ਦੀ ਵਰਤੋਂ ਕਰਦੇ ਹੋਏ ਜਿੱਥੇ ਅੱਜ ਵੱਡੇ ਪੱਧਰ ’ਤੇ ਸਰਕਾਰੀ ਬੱਸਾਂ ਚਲਾਈਆਂ ਗਈਆਂ, ਉਥੇ ਹੀ ਨਿੱਜੀ ਬੱਸਾਂ ਦੀ ਆਵਾਜਾਈ ਵੀ ਐਤਵਾਰ ਰੁਟੀਨ ਤੋਂ ਜ਼ਿਆਦਾ ਵੇਖਣ ਨੂੰ ਮਿਲੀ। ਟਰੇਨਾਂ ਨਾ ਚੱਲਣ ਕਾਰਨ ਬੱਸਾਂ ਵਿਚ ਸੀਟਾਂ ਫੁੱਲ ਰਹੀਆਂ ਅਤੇ ਲੋਕਾਂ ਨੂੰ ਦੂਜੀਆਂ ਬੱਸਾਂ ਦੇ ਆਉਣ ਦੀ ਉਡੀਕ ਕਰਨੀ ਪਈ। ਪਿਛਲੇ ਸਮੇਂ ਦੌਰਾਨ ਯਾਤਰੀ ਨਾ ਹੋਣ ਕਾਰਨ ਕਈ ਰੂਟਾਂ ’ਤੇ ਬੰਦ ਪਈ ਨਾਈਟ ਸਰਵਿਸ ਨੂੰ ਵੀ ਸ਼ੁਰੂ ਕੀਤਾ ਗਿਆ, ਜਿਸ ਕਾਰਨ ਯਾਤਰੀਆਂ ਨੂੰ ਹੁਣ ਰਾਤ ਨੂੰ ਵੀ ਬੱਸਾਂ ਮਿਲ ਸਕਣਗੀਆਂ।
ਚੰਡੀਗੜ੍ਹ ਤੋਂ ਜਾਰੀ ਹਦਾਇਤਾਂ ਮੁਤਾਬਕ ਅਗਲੇ ਹੁਕਮਾਂ ਤੱਕ ਰੈਸਟ ਲਈ ਡਿਪੂ ਵਿਚ ਖੜ੍ਹੀਆਂ ਕੀਤੀਆਂ ਜਾਣ ਵਾਲੀਆਂ ਬੱਸਾਂ ਦੀ ਆਵਾਜਾਈ ਲਗਾਤਾਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਹੁਕਮ ਕੀਤਾ ਗਿਆ ਹੈ ਕਿ ਜਦੋਂ ਤੱਕ ਧਰਨੇ ਦਾ ਮਾਮਲਾ ਹੱਲ ਨਹੀਂ ਹੁੰਦਾ, ਉਦੋਂ ਤੱਕ ਜ਼ਿਆਦਾ ਤੋਂ ਜ਼ਿਆਦਾ ਬੱਸਾਂ ਨੂੰ ਚਲਾਇਆ ਜਾਵੇ ਅਤੇ ਕੋਈ ਵੀ ਸਮਾਂ ਮਿਸ ਨਾ ਹੋਵੇ। ਇਸੇ ਲੜੀ ਵਿਚ ਸਵੇਰੇ 4 ਵਜੇ ਤੋਂ ਬੱਸਾਂ ਦੀ ਆਵਾਜਾਈ ਸ਼ੁਰੂ ਕੀਤੀ ਗਈ। ਵੇਖਣ ਵਿਚ ਆਇਆ ਹੈ ਕਿ ਯਾਤਰੀ ਸਵੇਰ ਤੋਂ ਹੀ ਬੱਸਾਂ ਦੀ ਉਡੀਕ ਕਰਨ ਲਈ ਕਾਊਂਟਰਾਂ ’ਤੇ ਡਟ ਚੁੱਕੇ ਸਨ ਅਤੇ ਬੱਸਾਂ ਦੇ ਲੱਗਦੇ ਹੀ ਉਨ੍ਹਾਂ ਵਿਚ ਸੀਟਾਂ ਫੁੱਲ ਹੋ ਰਹੀਆਂ ਸਨ।
ਇਹ ਵੀ ਪੜ੍ਹੋ: ਜਲੰਧਰ ਵਿਖੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ, ਅੱਜ ਉਲੀਕੀ ਜਾਵੇਗੀ ਅਗਲੀ ਰਣਨੀਤੀ
ਉਥੇ ਹੀ, ਬੱਸ ਅੱਡੇ ਵਿਚ ਕਈ ਵਾਰ ਕਾਊਂਟਰਾਂ ਤੋਂ ਬੱਸਾਂ ਬਿਲਕੁਲ ਗਾਇਬ ਸਨ ਅਤੇ ਕਾਊਂਟਰ ਖਾਲੀ ਨਜ਼ਰ ਆ ਰਹੇ ਸਨ। ਅਜਿਹੇ ਵਿਚ ਯਾਤਰੀਆਂ ਨੂੰ ਬੱਸਾਂ ਦੇ ਰੱਦ ਹੋਣ ਦਾ ਡਰ ਵੀ ਲੱਗਾ ਹੋਇਆ ਸੀ। ਇਸ ਦਾ ਕਾਰਨ ਇਹ ਸੀ ਕਿ ਆਮ ਤੌਰ ’ਤੇ ਜਿਸ ਬੱਸ ਨੂੰ ਆਪਣੇ ਸਮੇਂ ਮੁਤਾਬਿਕ 10-15 ਮਿੰਟ ਬੱਸ ਅੱਡੇ ’ਤੇ ਯਾਤਰੀਆਂ ਦੀ ਉਡੀਕ ਕਰਨੀ ਹੁੰਦੀ ਸੀ, ਉਹ ਬੱਸ ਲੱਗਦੇ ਹੀ ਭਰ ਜਾਣ ਕਾਰਨ ਸਮੇਂ ਤੋਂ ਕੁਝ ਦੇਰ ਪਹਿਲਾਂ ਹੀ ਰਵਾਨਾ ਹੋ ਰਹੀ ਸੀ। ਅਧਿਕਾਰੀਆਂ ਵੱਲੋਂ ਸਭ ਤੋਂ ਜ਼ਿਆਦਾ ਫੋਕਸ ਜੰਮੂ ਅਤੇ ਦਿੱਲੀ ਜਾਣ ਵਾਲੀਆਂ ਬੱਸਾਂ ’ਤੇ ਕੀਤਾ ਜਾ ਰਿਹਾ ਸੀ। ਹਾਲਾਂਕਿ ਜੰਮੂ ਵਿਚ ਦਾਖਲਾ ਨਹੀਂ ਹੈ ਪਰ ਪੰਜਾਬ ਬਾਰਡਰ ’ਤੇ ਜਾਣ ਵਾਲੀ ਬੱਸਾਂ ਸਵਾਰੀਆਂ ਨਾਲ ਫੁੱਲ ਨਜ਼ਰ ਆ ਰਹੀਆਂ ਸਨ। ਚੰਡੀਗੜ੍ਹ ਤੋਂ ਗੱਲਬਾਤ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਿਆ ਗਿਆ ਹੈ ਅਤੇ ਬੱਸਾਂ ਦੀ ਆਵਾਜਾਈ ’ਤੇ ਟਰੈਕਿੰਗ ਸਿਸਟਮ ਜ਼ਰੀਏ ਨਜ਼ਰ ਰੱਖੀ ਜਾ ਰਹੀ ਹੈ। ਪਿਛਲੇ ਦਿਨੀਂ ਹਿਮਾਚਲ ਵਿਚ ਚੱਲ ਰਹੇ ਮੇਲਿਆਂ ਕਾਰਨ ਪੂਰਾ ਫੋਕਸ ਹਿਮਾਚਲ ’ਤੇ ਰੱਖਿਆ ਗਿਆ ਸੀ ਪਰ ਹੁਣ ਧਰਨੇ ਕਾਰਨ ਪੰਜਾਬ ਅਤੇ ਦਿੱਲੀ ਵੱਲ ਜਾਣ ਵਾਲੀਆਂ ਬੱਸਾਂ ਨੂੰ ਕੇਂਦਰ ਬਿੰਦੂ ਬਣਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਯਾਤਰੀਆਂ ਨੂੰ ਰਾਤ ਸਮੇਂ ਮੁੱਖ ਰੂਟਾਂ ’ਤੇ ਸਰਵਿਸ ਆਸਾਨੀ ਨਾਲ ਮਿਲੇਗੀ, ਇਸ ਦੇ ਲਈ ਉਹ ਬੱਸ ਅੱਡੇ ਦੇ ਪੁੱਛਗਿੱਛ ਕਾਊਂਟਰ 0181-2223755 ’ਤੇ ਸੰਪਰਕ ਕਰ ਕੇ ਬੱਸਾਂ ਬਾਰੇ ਜਾਣਕਾਰੀ ਲੈ ਕੇ ਹੀ ਨਿਕਲਣ ਤਾਂ ਜੋ ਉਨ੍ਹਾਂ ਨੂੰ ਜ਼ਿਆਦਾ ਉਡੀਕ ਨਾ ਕਰਨੀ ਪਵੇ।
ਇਹ ਵੀ ਪੜ੍ਹੋ: ਗੋਰਾਇਆ: ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸਰਪੰਚ ਨੇ ਪੁਲਸ ਦੀ ਕਾਰਗੁਜ਼ਾਰੀ ਦੀ ਖੋਲ੍ਹੀ ਪੋਲ
ਦੁਪਹਿਰ ਸਮੇਂ ਚੰਡੀਗੜ੍ਹ ਦੀ ਬੱਸ ਸੇਵਾ ਹੋਈ ਪ੍ਰਭਾਵਿਤ
ਚੰਡੀਗੜ੍ਹ ਲਈ ਜਿਹੜੀਆਂ ਬੱਸਾਂ ਜਾ ਰਹੀਆਂ ਹਨ, ਉਹ ਆਦਮਪੁਰ ਤੋਂ ਹੋ ਕੇ ਸ਼ਿਫਟ ਹੋ ਰਹੀਆਂ ਹਨ। ਆਦਮਪੁਰ ਨੇੜੇ ਦੁਪਹਿਰ ਸਮੇਂ ਸੜਕ ’ਤੇ ਇਕ ਟਰੱਕ ਦੇ ਪਲਟ ਜਾਣ ਕਾਰਨ ਬੱਸਾਂ ਦੀ ਆਵਾਜਾਈ ਰੁਕ ਗਈ। ਇਸ ਕਾਰਨ ਮੁਸਾਫਿਰਾਂ ਨੂੰ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ ਤੱਕ ਕਾਫ਼ੀ ਪ੍ਰੇਸ਼ਾਨੀਆਂ ਪੇਸ਼ ਆਈਆਂ। ਉਥੇ ਹੀ, ਇਸ ਦੌਰਾਨ ਨਿੱਜੀ ਬੱਸਾਂ ਰਵਾਨਾ ਹੁੰਦੀਆਂ ਰਹੀਆਂ ਪਰ ਸਰਕਾਰੀ ਬੱਸਾਂ ਜ਼ਿਆਦਾ ਗਿਣਤੀ ਵਿਚ ਨਹੀਂ ਚਲਾਈਆਂ ਗਈਆਂ। ਇਕ ਬੱਸ ਦੇ ਚਾਲਕ ਦਾ ਕਹਿਣਾ ਸੀ ਕਿ ਸਾਨੂੰ ਆਦਮਪੁਰ ਦੇ ਰਸਤੇ ਤੋਂ ਜਾਣ ਨੂੰ ਕਿਹਾ ਗਿਆ ਹੈ ਪਰ ਉਥੇ ਜਾਮ ਹੈ, ਇਸ ਲਈ ਉਹ ਰਵਾਨਾ ਨਹੀਂ ਹੋ ਰਹੇ, ਜਦੋਂ ਕਿ ਨਿੱਜੀ ਬੱਸਾਂ ਦੂਜੇ ਰੂਟ ਜ਼ਰੀਏ ਵੀ ਰਵਾਨਾ ਹੋ ਰਹੀਆਂ ਹਨ।
ਟਰੇਨਾਂ ਰੱਦ ਹੋਣ ਕਾਰਨ ਮੰਗ ਪੂਰੀ ਨਹੀਂ ਹੋ ਸਕੀ, ਖੜ੍ਹੇ ਹੋ ਕੇ ਰਵਾਨਾ ਹੋਏ ਯਾਤਰੀ
ਉਥੇ ਹੀ, ਵੇਖਣ ਵਿਚ ਆਇਆ ਕਿ ਵੱਡੇ ਪੱਧਰ ’ਤੇ ਟਰੇਨਾਂ ਰੱਦ ਹੋਣ ਕਾਰਨ ਬੱਸਾਂ ਦੀ ਮੰਗ ਘੱਟ ਪੈ ਗਈ। ਅਧਿਕਾਰੀਆਂ ਦਾ ਤਰਕ ਹੈ ਕਿ ਜ਼ਿਆਦਾ ਬੱਸਾਂ ਚਲਾਈਆ ਗਈਆਂ ਪਰ ਯਾਤਰੀਆਂ ਦੀ ਗਿਣਤੀ ਦੇ ਹਿਸਾਬ ਨਾਲ ਗੱਲ ਕੀਤੀ ਜਾਵੇ ਤਾਂ ਮੰਗ ਪੂਰੀ ਨਹੀਂ ਹੋਈ ਅਤੇ ਲੋਕਾਂ ਨੂੰ ਖੜ੍ਹੇ ਹੋ ਕੇ ਰਵਾਨਾ ਹੋਣ ਲਈ ਮਜਬੂਰ ਹੋਣਾ ਪਿਆ। ਇਸ ਸਬੰਧ ਵਿਚ ਗੱਲ ਕਰਨ ’ਤੇ ਅਧਿਕਾਰੀਆਂ ਨੇ ਕਿਹਾ ਕਿ ਰੱਖੜੀ ਦੇ ਤਿਉਹਾਰ ਕਰਕੇ ਜਿਹੜੇ ਲੋਕ ਆਏ ਸਨ, ਉਨ੍ਹਾਂ ਨੂੰ ਵਾਪਸ ਪਰਤਣਾ ਪਿਆ, ਇਸ ਲਈ ਯਾਤਰੀਆਂ ਦੀ ਗਿਣਤੀ ਐਤਵਾਰ ਬਹੁਤ ਜ਼ਿਆਦਾ ਰਹੀ, ਜਿਸ ਕਾਰਨ ਬੱਸਾਂ ਵਿਚ ਭੀੜ ਵੇਖਣ ਨੂੰ ਮਿਲੀ।
ਇਹ ਵੀ ਪੜ੍ਹੋ: ਤਲਵਾੜਾ ਵਿਖੇ ਖ਼ੌਫ਼ਨਾਕ ਵਾਰਦਾਤ, ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ
ਹਿਮਾਚਲ, ਦਿੱਲੀ ਅਤੇ ਉਤਰਾਖੰਡ ਤੋਂ ਆਉਣ ਵਾਲੀਆਂ ਬੱਸਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ
ਆਈ. ਐੱਸ. ਬੀ. ਟੀ. ਦਿੱਲੀ ਤੋਂ ਮਿਲੀ ਜਾਣਕਾਰੀ ਮੁਤਾਬਕ ਟਰੇਨਾਂ ਘੱਟ ਚੱਲ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਵੱਲੋਂ ਬੱਸਾਂ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ। ਪਿਛਲੇ ਦਿਨਾਂ ਦੇ ਮੁਕਾਬਲੇ ਦਿੱਲੀ ਬੱਸ ਅੱਡੇ ਵਿਚ ਯਾਤਰੀ ਇਕਦਮ ਵਧ ਗਏ, ਉਥੇ ਹਿਮਾਚਲ ਨੂੰ ਆਉਣ-ਜਾਣ ਵਾਲੇ ਯਾਤਰੀ ਰੁਟੀਨ ਵਾਂਗ ਦੇਖਣ ਨੂੰ ਮਿਲ ਰਹੇ ਹਨ। ਹਿਮਾਚਲ, ਦਿੱਲੀ ਤੇ ਉਤਰਾਖੰਡ ਸਮੇਤ ਨੇੜਲੇ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ਨੂੰ ਪੰਜਾਬ ਿਵਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆ ਰਹੀ। ਇਸੇ ਤਰ੍ਹਾਂ ਉਤਰਾਖੰਡ ਤੋਂ ਆਉਣ ਅਤੇ ਜਾਣ ਵਾਲੀਆਂ ਬੱਸਾਂ ਵੀ ਰੁਟੀਨ ਵਾਂਗ ਆਪਣੀ ਮੰਜ਼ਿਲ ਲਈ ਚੱਲਦੀਆਂ ਰਹੀਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਸਤੇ ਡਾਇਵਰਟ ਕੀਤੇ ਜਾ ਚੁੱਕੇ ਹਨ ਅਤੇ ਦੂਜੇ ਸੂਬਿਆਂ ਤੋਂ ਆਉਣ ਵਾਲੀ ਬੱਸਾਂ ਅੱਗੇ ਚੱਲ ਰਹੀਆਂ ਬੱਸਾਂ ਦੇ ਪਿੱਛੇ-ਪਿੱਛੇ ਆਸਾਨੀ ਨਾਲ ਬੱਸ ਅੱਡੇ ਤੱਕ ਪਹੁੰਚ ਰਹੀਆਂ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਕਿਸਾਨਾਂ ਤੇ ਪੰਜਾਬ ਸਰਕਾਰ ਵਿਚਾਲੇ ਕੀਤੀ ਗਈ ਪਹਿਲੀ ਮੀਟਿੰਗ ਰਹੀ ਬੇਸਿੱਟਾ
ਪੰਜਾਬ ਤੋਂ ਬਾਅਦ ਹਰਿਆਣਾ ਦੀਆਂ ਬੱਸਾਂ ਦਾ ਸਭ ਤੋਂ ਜ਼ਿਆਦਾ ਸਹਾਰਾ
ਪੰਜਾਬ ਦੀਆਂ ਸਰਕਾਰੀ ਬੱਸਾਂ ਤੋਂ ਇਲਾਵਾ ਦੂਜੇ ਸੂਬਿਆਂ ਨੂੰ ਜਾਣ ਲਈ ਹਰਿਆਣਾ ਦੀ ਬੱਸ ਸੇਵਾ ਵੱਡਾ ਸਹਾਰਾ ਸਾਬਿਤ ਹੋ ਰਹੀ ਹੈ। ਉਥੇ ਹੀ, ਹਰਿਆਣਾ ਵੱਲੋਂ ਵੀ ਨਾਈਟ ਸਰਵਿਸ ਨੂੰ ਵਧਾਇਆ ਗਿਆ। ਹੁਣ ਬੱਸ ਅੱਡੇ ਵਿਚ ਰਾਤ ਸਮੇਂ ਵੀ ਸਵਾਰੀਆਂ ਦੀ ਗਿਣਤੀ ਜ਼ਿਆਦਾ ਵੇਖਣ ਨੂੰ ਮਿਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ, ਯੂ. ਪੀ. ਅਤੇ ਉੱਤਰਾਖੰਡ ਨੂੰ ਜਾਣ ਵਾਲੇ ਯਾਤਰੀ ਹਰਿਆਣਾ ਦੀਆਂ ਬੱਸਾਂ ਨੂੰ ਮਹੱਤਵ ਦੇ ਰਹੇ ਹਨ, ਜਿਹੜੇ ਲੋਕਾਂ ਨੂੰ ਆਪਣੇ ਰੂਟ ਦੀਆਂ ਬੱਸਾਂ ਨਹੀਂ ਮਿਲ ਪਾ ਰਹੀਆਂ, ਉਹ ਹਰਿਆਣਾ ਤੱਕ ਪਹੁੰਚ ਕੇ ਬੱਸਾਂ ਬਦਲ ਕੇ ਅੱਗੇ ਰਵਾਨਾ ਹੋ ਰਹੇ ਹਨ।
ਇਹ ਵੀ ਪੜ੍ਹੋ: ਹਥਿਆਰਾਂ ਸਮੇਤ ਫੜੇ ਗਏ ਗੁਰਮੁਖ ਸਿੰਘ ਰੋਡੇ ਦੀ ਗਗਨਦੀਪ ਸਿੰਘ ਖਾਸਾ ਨਾਲ ਇੰਝ ਹੋਈ ਸੀ ਦੋਸਤੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬੇਕਾਬੂ ਕਾਰ ਨੇ ਸਕੂਟਰ ਸਵਾਰ ਪਿਓ-ਧੀ ਨੂੰ ਮਾਰੀ ਟੱਕਰ, ਪਿਤਾ ਦੀ ਮੌਤ
NEXT STORY