ਜਲੰਧਰ(ਮਹੇਸ਼, ਸੇਠੀ)—ਵੀਰਵਾਰ ਨੂੰ ਸਵੇਰੇ ਤੜਕੇ ਕਰੀਬ 4 ਵਜੇ ਮੁਹੱਲਾ ਨੰਬਰ 5 ਜਲੰਧਰ ਛਾਉਣੀ ਵਿਚ ਕਬਾੜ ਦੇ ਗੋਦਾਮ ਵਿਚ ਲੱਗੀ ਭਿਆਨਕ ਅੱਗ ਕਾਰਨ ਪੂਰੇ ਇਲਾਕੇ ਵਿਚ ਹਫੜਾ-ਦਫੜੀ ਮਚ ਗਈ ਤੇ ਇਥੇ ਰਹਿੰਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਉਹ ਇਸ ਡਰ ਤੋਂ ਕਿ ਕਿਤੇ ਗੋਦਾਮ ਵਿਚ ਲੱਗੀ ਭਿਆਨਕ ਅੱਗ ਉਨ੍ਹਾਂ ਦੇ ਘਰਾਂ ਨੂੰ ਲਪੇਟ ਵਿਚ ਨਾ ਲੈ ਲਵੇ ਤੇ ਲੋਕ ਘਰਾਂ ਤੋਂ ਬਾਹਰ ਆ ਗਏ। ਛਾਉਣੀ ਵਿਚ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਭਾਰੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ। ਕਬਾੜ ਦੇ ਗੋਦਾਮ ਦੇ ਮਾਲਕ ਕੁਲਦੀਪ ਅਨੁਸਾਰ ਅੱਗ ਲੱਗਣ ਨਾਲ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ। ਜਲੰਧਰ ਛਾਉਣੀ ਥਾਣੇ ਦੀ ਪੁਲਸ ਵੀ ਉਥੇ ਪਹੁੰਚ ਗਈ ਸੀ। ਕਿਹਾ ਜਾ ਰਿਹਾ ਸੀ ਕਿ ਜੇ ਇਹ ਅੱਗ ਫੈਲ ਕੇ ਗੋਦਾਮ ਦੇ ਪਿੱਛੇ ਸਥਿਤ ਸਕੂਲ ਨੂੰ ਲਪੇਟ ਵਿਚ ਲੈ ਲੈਂਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ।
ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਭਿਆਨਕ ਬੀਮਾਰੀ ਦੀ ਦਸਤਕ, ਪੀ. ਜੀ. ਆਈ. 'ਚ ਪਹਿਲੀ ਮੌਤ
NEXT STORY