ਜਲੰਧਰ,(ਸੁਧੀਰ)— ਪੁਲਸ ਕਮਿਸ਼ਨਰੇਟ ਪ੍ਰਵੀਨ ਕੁਮਾਰ ਸਿਨ੍ਹਾ ਦੇ ਹੁਕਮਾਂ ਮੁਤਾਬਕ ਕਮਿਸ਼ਨਰੇਟ ਪੁਲਸ ਦੇ ਥਾਣਾ ਮੁਖੀਆਂ ਦਾ ਬੁੱਧਵਾਰ ਤਬਾਦਲਾ ਕੀਤਾ ਗਿਆ। ਨਵੀਂ ਸੂਚੀ ਦੇ ਮੁਤਾਬਕ ਥਾਣਾ ਨੰ. 1 ਦੇ ਅੰਡਰ ਟ੍ਰੇਨਿੰਗ ਆਈ. ਪੀ. ਐੱਸ. ਮਹਿਲਾ ਅਧਿਕਾਰੀ ਅਸ਼ਵਨੀ ਕੋਟਿਆਲ ਦੀ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦੀ ਥਾਂ 'ਤੇ ਇੰਸਪੈਕਟਰ ਕੁਲਵੰਤ ਸਿੰਘ, ਥਾਣਾ ਨੰ. 2 ਵਿਚ ਤਾਇਨਾਤ ਇੰਸਪੈਕਟਰ ਓਂਕਾਰ ਸਿੰਘ ਦਾ ਤਬਾਦਲਾ ਪੁਲਸ ਲਾਈਨਜ਼ ਕਰਕੇ ਉਨ੍ਹਾਂ ਦੀ ਥਾਂ 'ਤੇ ਕਮਿਸ਼ਨਰ ਦਫ਼ਤਰ ਦੇ ਹੈੱਡ ਕਲਰਕ ਇੰਸਪੈਕਟਰ ਮਨਮੋਹਨ ਸਿੰਘ ਨੂੰ ਥਾਣਾ ਨੰ. 2 ਦੀ ਕਮਾਨ ਸੌਂਪੀ ਗਈ।
ਇੰਸਪੈਕਟਰ ਸੁਖਦੇਵ ਸਿੰਘ ਨੂੰ ਪੁਲਸ ਲਾਈਨਜ਼ ਤੋਂ ਥਾਣਾ ਨੰ. 4 ਤੇ ਥਾਣਾ ਨੰ. 4 ਵਿਚ ਤਾਇਨਾਤ ਇੰਸਪੈਕਟਰ ਪ੍ਰੇਮ ਕੁਮਾਰ ਨੂੰ ਵੂਮੈਨ ਸੈਲ, ਇੰਸਪੈਕਟਰ ਓਂਕਾਰ ਸਿੰਘ ਬਰਾੜ ਨੂੰ ਥਾਣਾ ਨੰ. 7 ਤੋਂ ਥਾਣਾ ਨੰ. 6, ਥਾਣਾ ਨੰ. 6 ਦੇ ਮੁਖੀ ਬਿਮਲ ਕਾਂਤ ਨੂੰ ਥਾਣਾ ਸਦਰ, ਇੰਸਪੈਕਟਰ ਬਲਵਿੰਦਰ ਸਿੰਘ ਨੂੰ ਪੁਲਸ ਲਾਈਨਜ਼ ਤੋਂ ਥਾਣਾ ਨੰ. 7, ਥਾਣਾ ਰਾਮਾ ਮੰਡੀ ਦੇ ਮੁਖੀ ਰਾਜੇਸ਼ ਠਾਕੁਰ ਨੂੰ ਥਾਣਾ ਨੰ. 8 ਤੇ ਥਾਣਾ ਨੰ. 8 ਦੇ ਮੁਖੀ ਨਵਦੀਪ ਸਿੰਘ ਨੂੰ ਪੀ. ਓ. ਸਟਾਫ।
ਇੰਸਪੈਕਟਰ ਰੁਪਿੰਦਰ ਸਿੰਘ ਨੂੰ ਪੁਲਸ ਲਾਈਨਜ਼ ਤੋਂ ਥਾਣਾ ਰਾਮਾ ਮੰਡੀ, ਇੰਸਪੈਕਟਰ ਬਲਜਿੰਦਰ ਸਿੰਘ ਨੂੰ ਥਾਣਾ ਬਸਤੀ ਬਾਵਾ ਖੇਲ ਤੋਂ ਥਾਣਾ ਭਾਰਗੋ ਕੈਂਪ, ਐੱਸ. ਆਈ. ਜੀਵਨ ਸਿੰਘ ਨੂੰ ਥਾਣਾ ਕੈਂਪ ਤੋਂ ਪੁਲਸ ਲਾਈਨਸ, ਐੱਸ. ਆਈ. ਸੁਖਵੀਰ ਸਿੰਘ ਨੂੰ ਪੁਲਸ ਲਾਈਨਮ ਤੋਂ ਥਾਣਾ ਕੈਂਟ, ਇੰਸਪੈਕਟਰ ਗਗਨਦੀਪ ਸਿੰਘ ਨੂੰ ਥਾਣਾ ਕੈਂਟ ਤੋਂ ਐਂਟਰੀ ਫ੍ਰਾਡ, ਇੰਸਪੈਕਟਰ ਰਸ਼ਮਿੰਦਰ ਸਿੰਘ ਨੂੰ ਪੁਲਸ ਲਾਈਨਸ ਤੋਂ ਐਂਟਰੀ ਫ੍ਰਾਡ, ਇੰਸਪੈਕਟਰ ਗੁਰਪ੍ਰੀਤ ਸਿੰਘ ਨੂੰ ਇਕੁਆਰੀ ਯੂਨਟ ਤੋਂ ਲਾਈਸੈਂਸੀ ਬ੍ਰਾਂਚ, ਇੰਸਪੈਕਟਰ ਦਲਜੀਤ ਸਿੰਘ ਨੂੰ ਅਸਲਾ ਬ੍ਰਾਂਚ ਤੋਂ ਹੈੱਡ ਕਲਰਕ ਕਮਿਸ਼ਨਰ ਦਫ਼ਤਰ, ਇਸੰਪਕੈਟਰ ਹਰਭਜਨ ਸਿੰਘ ਨੂੰ ਐਂਟਰੀ ਫ੍ਰਾਡ ਤੋਂ ਕੰਟਰੋਲ ਰੂਮ, ਇੰਸਪੈਕਟਰ ਸੁਖਵਿੰਦਰ ਸਿੰਘ ਨੂੰ ਥਾਣਾ ਬਸਤੀ ਬਾਵਾ ਖੇਲ ਤੋਂ ਪੁਲਸ ਲਾਈਨਸ, ਇੰਸਪੈਕਟਰ ਅਵਤਾਰ ਕੌਰ ਨੂੰ ਵੂਮੈਨ ਸੈਲ ਤੋਂ ਪੁਲਸ ਲਾਈਨਸ, ਅਸ਼ਵੀਨੀ ਕੁਮਾਰ ਨੂੰ ਪੁਲਸ ਚੌਕੀ ਪਰਾਗਪੁਰ, ਏ. ਐੱਸ. ਆਈ. ਕਮਲਜੀਤ ਸਿੰਘ ਨੂੰ ਪੁਲਸ ਚੌਕੀ ਪਰਾਗਪੁਰ ਤੋਂ ਥਾਣਾ ਨੰ. 6 ਵਿਚ ਤਾਇਨਾਤ ਕੀਤਾ ਗਿਆ।
ਕਾਂਗਰਸੀਅਾਂ ਨੇ ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾ
NEXT STORY