ਜਲੰਧਰ (ਪੁਨੀਤ)– ਬੀਤੇ ਦਿਨੀਂ ਹੋਈ ਬਾਰਿਸ਼ ਅਤੇ ਤਾਪਮਾਨ ਵਿਚ ਗਿਰਾਵਟ ਕਾਰਨ ਪੰਜਾਬ ਵਿਚ ਸਾਰੇ ਖ਼ਪਤਕਾਰਾਂ ’ਤੇ ਬਿਜਲੀ ਕੱਟ ਖ਼ਤਮ ਕਰ ਦਿੱਤੇ ਗਏ ਸਨ ਪਰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਨਾਲ ਪਾਵਰਕਾਮ ਦੇ ਹੱਥ ਫਿਰ ਤੋਂ ਖੜ੍ਹੇ ਹੋ ਗਏ ਹਨ ਅਤੇ ਉਸ ਨੂੰ ਘਰੇਲੂ ਬਿਜਲੀ ਖ਼ਪਤਕਾਰਾਂ ’ਤੇ 2 ਘੰਟੇ ਦਾ ਕੱਟ ਲਾਉਣਾ ਪਿਆ, ਜਿਸ ਨੇ ਖ਼ਪਤਕਾਰਾਂ ਦਾ ਖੂਬ ਪਸੀਨਾ ਛੁਡਾਇਆ।
ਦੂਜੇ ਪਾਸੇ ਕਈ ਇਲਾਕਿਆਂ ਵਿਚ ਕਿਸਾਨਾਂ ਨੂੰ ਸਿਰਫ਼ 4-5 ਘੰਟੇ ਦੀ ਸਪਲਾਈ ਹੀ ਮੁਹੱਈਆ ਹੋ ਸਕੀ, ਜਿਸ ਨਾਲ ਉਨ੍ਹਾਂ ਨੂੰ ਖੇਤਾਂ ਨੂੰ ਪਾਣੀ ਦੇਣ ਵਿਚ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪਿਆ। ਏ. ਪੀ. (ਐਗਰੀਕਲਚਰ ਸਪਲਾਈ) ਦੇ ਫੀਡਰਾਂ ਤੋਂ ਇਲਾਵਾ ਦਿਹਾਤੀ ਇਲਾਕਿਆਂ ਵਿਚ ਸ਼ਹਿਰਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਕੱਟ ਲਾਏ ਗਏ, ਜਿਸ ਨਾਲ ਲੋਕ ਸਰਕਾਰ ਦੀਆਂ ਨੀਤੀਆਂ ਨੂੰ ਨਿੰਦਦੇ ਰਹੇ।
ਜਦੋਂ ਮਹਿਕਮੇ ਨੇ ਕੱਟਾਂ ਤੋਂ ਰਾਹਤ ਦੇਣੀ ਸ਼ੁਰੂ ਕੀਤੀ ਸੀ ਤਾਂ ਇਹ ਗੱਲ ਵੀ ਕਹੀ ਗਈ ਸੀ ਕਿ ਘਰੇਲੂ ਖ਼ਪਤਕਾਰਾਂ ’ਤੇ ਕੱਟ ਨਹੀਂ ਲਾਏ ਜਾਣਗੇ, ਜਦੋਂ ਕਿ ਕੱਟਾਂ ਦੇ ਸਿਲਸਿਲੇ ਦੀ ਸ਼ੁਰੂਆਤ ਹੀ ਘਰੇਲੂ ਖ਼ਪਤਕਾਰਾਂ ਤੋਂ ਕੀਤੀ ਗਈ। ਸ਼ਨੀਵਾਰ ਸ਼ਹਿਰ ਵਿਚ ਦੁਪਹਿਰ 1.30 ਤੋਂ ਲੈ ਕੇ ਦੁਪਹਿਰ 3.30 ਤੱਕ ਬਿਜਲੀ ਸਪਲਾਈ ਬੰਦ ਰਹੀ। ਇਸ 2 ਘੰਟੇ ਦੇ ਕੱਟ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਪੰਜਾਬ ਮੰਤਰੀ ਮੰਡਲ 'ਚ 20 ਨੂੰ ਫੇਰਬਦਲ ਦੀ ਸੰਭਾਵਨਾ, ਕੈਪਟਨ ਆਪਣੀ ਇੱਛਾ ਮੁਤਾਬਕ ਕੈਬਨਿਟ ਨੂੰ ਦੇਣਗੇ ਨਵਾਂ ਰੂਪ
ਲੋਕਾਂ ਦਾ ਕਹਿਣਾ ਹੈ ਕਿ ਇਸ ਸਮੇਂ ਗਰਮੀ ਬਹੁਤ ਜ਼ਿਆਦਾ ਹੈ ਅਤੇ ਅਜਿਹੇ ਹਾਲਾਤ ਵਿਚ ਮਹਿਕਮੇ ਨੂੰ ਕੱਟ ਨਹੀਂ ਲਾਉਣੇ ਚਾਹੀਦੇ, ਸਗੋਂ ਕੋਈ ਹੋਰ ਇੰਤਜ਼ਾਮ ਕਰਨਾ ਚਾਹੀਦਾ ਹੈ। ਦੂਜੇ ਪਾਸੇ ਸ਼ਹਿਰੀ ਇਲਾਕਿਆਂ ਵਿਚ ਜਿਹੜੀ 19 ਕਿਲੋਵਾਟ ਤੱਕ ਦੇ ਕੁਨੈਕਸ਼ਨਾਂ ਵਾਲੀ ਐੱਸ. ਪੀ. (ਸਮਾਲ ਪਾਵਰ) ਇੰਡਸਟਰੀ ਚੱਲ ਰਹੀ ਹੈ, ਉਸ ਦੀ ਪ੍ਰੋਡਕਸ਼ਨ ਦਾ ਵੀ ਨੁਕਸਾਨ ਹੋਇਆ ਹੈ। ਹੁਣ ਫਿਰ ਤੋਂ ਮੰਗ ਅਤੇ ਸਪਲਾਈ ਵਿਚ ਅੰਤਰ ਆ ਚੁੱਕਾ ਹੈ, ਜਦੋਂ ਕਿ ਪਿਛਲੇ ਸਮੇਂ ਦੌਰਾਨ ਜਦੋਂ ਕੱਟ ਲੱਗੇ ਸਨ ਤਾਂ ਹਰ ਪਾਸੇ ਹਾਹਾਕਾਰ ਮਚ ਗਈ ਸੀ, ਜਿਸ ਕਾਰਨ ਸਰਕਾਰ ਨੇ ਮਹਿੰਗੀ ਬਿਜਲੀ ਖ਼ਰੀਦ ਕੇ ਲੋਕਾਂ ਦੀ ਮੰਗ ਨੂੰ ਪੂਰਾ ਕਰਨਾ ਸ਼ੁਰੂ ਕੀਤਾ ਸੀ। ਇਸ ਦੌਰਾਨ ਬਾਰਿਸ਼ ਪੈਣ ਅਤੇ ਮੌਸਮ ਵਿਚ ਅਚਾਨਕ ਤਬਦੀਲੀ ਨਾਲ ਮੰਗ ਕਈ ਹਜ਼ਾਰ ਮੈਗਾਵਾਟ ਹੇਠਾਂ ਆ ਗਈ ਸੀ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਗ ਦੇ ਅਨੁਸਾਰ ਸਪਲਾਈ ਪੂਰੀ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਖ਼ਪਤਕਾਰਾਂ ’ਤੇ ਕੱਟ ਨਾ ਲਾਉਣਾ ਪਵੇ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਇਹ ਸਭ ਮੌਸਮ ’ਤੇ ਨਿਰਭਰ ਕਰਦਾ ਹੈ।
ਇਹ ਵੀ ਪੜ੍ਹੋ: ਪ੍ਰਧਾਨਗੀ ਦੀਆਂ ਚਰਚਾਵਾਂ ਦੌਰਾਨ ਹੁਣ ਹੁਸ਼ਿਆਰਪੁਰ 'ਚ ਲੱਗੇ ਨਵਜੋਤ ਸਿੱਧੂ ਦੇ ਹੱਕ 'ਚ ਬੋਰਡ
ਜਾਗਰੂਕ ਹੋਣ ਲੱਗੇ ਖ਼ਪਤਕਾਰ, 3 ਹਜ਼ਾਰ ਆਈਆਂ ਸ਼ਿਕਾਇਤਾਂ
ਖ਼ਪਤਕਾਰ ਹੁਣ ਜਾਗਰੂਕ ਹੋਣ ਲੱਗੇ ਹਨ। ਬਿਜਲੀ ਦਾ ਕੱਟ ਲਾਉਂਦੇ ਹੀ ਲੋਕ ਸ਼ਿਕਾਇਤਾਂ ਕਰਨੀਆਂ ਸ਼ੁਰੂ ਨਹੀਂ ਕਰਦੇ ਕਿਉਂਕਿ ਉਹ ਸਮਝਦੇ ਹਨ ਕਿ ਪਾਵਰ ਕੱਟ ਹੋ ਸਕਦਾ ਹੈ। ਲੋਕ ਪਹਿਲਾਂ ਆਪਣੇ ਦੋਸਤਾਂ ਕੋਲੋਂ ਇਸ ਬਾਰੇ ਪਤਾ ਕਰਦੇ ਹਨ ਕਿ ਉਨ੍ਹਾਂ ਦੇ ਇਲਾਕੇ ਵਿਚ ਬਿਜਲੀ ਬੰਦ ਹੈ ਜਾਂ ਨਹੀਂ। ਜੇਕਰ ਦੂਜੇ ਇਲਾਕੇ ਵਿਚ ਬਿਜਲੀ ਚੱਲ ਰਹੀ ਹੈ ਤਾਂ ਉਹ ਫੋਨ ਕਰਨ ਨੂੰ ਤਰਜੀਹ ਦਿੰਦੇ ਹਨ। ਅੱਜ ਬਿਜਲੀ ਦੀ ਖਰਾਬੀ ਸਬੰਧੀ ਤਿੰਨ ਹਜ਼ਾਰ ਦੇ ਲਗਭਗ ਸ਼ਿਕਾਇਤਾਂ ਪ੍ਰਾਪਤ ਹੋਈਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮਾਂ ਰਹਿੰਦੇ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: 21 ਲੱਖ ਖ਼ਰਚ ਕੇ ਵਿਦੇਸ਼ ਭੇਜੀ ਪਤਨੀ ਨੇ ਬਦਲੇ ਰੰਗ, ਆਸਟ੍ਰੇਲੀਆ ਪਹੁੰਚ ਕੀਤਾ ਉਹ ਜੋ ਸੋਚਿਆ ਵੀ ਨਾ ਸੀ
3 ਦੀ ਥਾਂ 4 ਸ਼ਿਫਟਾਂ ਬਣਾ ਕੇ ਦਿੱਤੀ ਜਾ ਸਕਦੀ ਹੈ ਰਾਹਤ
ਪਾਵਰਕਾਮ ਵੱਲੋਂ ਕਿਸਾਨਾਂ ਨੂੰ ਸ਼ਿਫਟਾਂ ਦੇ ਹਿਸਾਬ ਨਾਲ ਸਪਲਾਈ ਦਿੱਤੀ ਜਾਂਦੀ ਹੈ। ਇਸ ਲੜੀ ਵਿਚ 3 ਸਬੰਧਤ ਇਲਾਕਿਆਂ ਦੇ ਫੀਡਰਾਂ ਨੂੰ 3 ਹਿੱਸਿਆਂ ਵਿਚ ਵੰਡ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ 8-8 ਘੰਟੇ ਸਪਲਾਈ ਦੇਣੀ ਹੁੰਦੀ ਹੈ। ਜਾਣਕਾਰ ਕਹਿੰਦੇ ਹਨ ਕਿ ਜੇਕਰ ਮਹਿਕਮਾ 4 ਸ਼ਿਫਟਾਂ ਬਣਾ ਕੇ 6-6 ਘੰਟੇ ਦੀ ਨਿਰਵਿਘਨ ਸਪਲਾਈ ਦੇਵੇ ਤਾਂ ਇਸ ਨਾਲ ਟਰਾਂਸਫਾਰਮਰ ’ਤੇ ਪੈਣ ਵਾਲਾ ਲੋਡ ਵੀ ਨਹੀਂ ਪਵੇਗਾ ਅਤੇ ਕਿਸਾਨਾਂ ਨੂੰ ਬਿਜਲੀ ਵੀ ਮਿਲ ਸਕੇਗੀ। ਇਸ ਨਾਲ ਖਰਾਬੀ ਹੋਣ ਦੀ ਸੰਭਾਵਨਾ ਵੀ ਬਹੁਤ ਘੱਟ ਰਹਿ ਜਾਵੇਗੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਵੱਡੀ ਵਾਰਦਾਤ: ਛੁੱਟੀ 'ਤੇ ਆਏ ਫ਼ੌਜੀ ਨੇ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ
ਸਾਵਧਾਨ! ਇੰਡਸਟਰੀ ’ਤੇ ਵੀ ਕੱਟ ਲਾਉਣ ਦੀ ਤਿਆਰੀ
ਸਾਵਧਾਨ ਹੋ ਜਾਓ ਜਿਹੜੇ ਹਾਲਾਤ ਬਣ ਰਹੇ ਹਨ, ਉਨ੍ਹਾਂ ਮੁਤਾਬਕ ਐੱਲ. ਐੱਸ. (ਲਾਰਜ ਸਪਲਾਈ) ਇੰਡਸਟਰੀ ’ਤੇ ਕੱਟ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਾਂ ਨਾ ਛਾਪਣ ਦੀ ਸ਼ਰਤ ’ਤੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਹੋਰ ਕੋਈ ਵੀ ਬਦਲ ਨਹੀਂ ਬਚਦਾ। ਅਜਿਹੇ ਵਿਚ ਸ਼ੁਰੂਆਤੀ ਦੌਰ ਵਿਚ ਇੰਡਸਟਰੀ ’ਤੇ ਸਵੇਰ ਸਮੇਂ ਕੱਟ ਲਾਇਆ ਜਾਵੇਗਾ, ਜਦੋਂ ਕਿ ਇਸ ਤੋਂ ਬਾਅਦ ਅਗਲੇ ਫੈਸਲੇ ਲਏ ਜਾਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਤਿਆਰੀ ’ਚ ਅਕਾਲੀ ਦਲ, ਕਾਂਗਰਸ-‘ਆਪ’ ਸਾਹਮਣੇ ਲਿਆਂਦੇ ਨਵੇਂ ਸਮੀਕਰਣ
NEXT STORY