ਜਲੰਧਰ/ਅੰਮ੍ਰਿਤਸਰ — ਹਰ ਸਾਲ ਜਦ 13 ਅਪ੍ਰੈਲ ਦੀ ਤਾਰੀਕ ਆਉਂਦੀ ਹੈ, ਉਦੋਂ ਹੀ ਦੇਸ਼ ਨੂੰ ਮਿਲਿਆ ਇਕ ਪੁਰਾਣਾ ਜ਼ਖਮ ਹਰਾ ਹੋ ਜਾਂਦਾ ਹੈ। ਪੰਜਾਬ 'ਚ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸਥਿਤ ਜਲਿਆਂਵਾਲਾ ਬਾਗ 'ਚ ਜਨਰਲ ਡਾਇਰ ਨੇ ਕਈ ਮਾਸੂਮ ਲੋਕਾਂ 'ਤੇ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਸੀ। ਇਸ ਦੌਰਾਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ। ਇਸ ਕਾਂਡ ਤੋਂ ਬਾਅਦ ਦੇਸ਼ ਨੂੰ ਉਧਮ ਸਿੰਘ ਤੇ ਭਗਤ ਸਿੰਘ ਜਿਹੇ ਕ੍ਰਾਂਤੀਕਾਰੀ ਮਿਲੇ। ਆਓ ਜਾਣਦੇ ਹਾਂ ਜਲਿਆਂਵਾਲਾ ਕਾਂਡ ਦਾ ਇਤਿਹਾਸ :
ਵਿਸਾਖੀ 'ਤੇ ਵਰ੍ਹੀਆ ਸਨ ਗੋਲੀਆਂ
ਅੰਮ੍ਰਿਤਸਰ 'ਚ 13 ਅਪ੍ਰੈਲ 1919 ਨੂੰ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਲੋਕ ਤੇ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਆਏ ਹੋਏ ਸਨ। ਉਸ ਦੌਰਾਨ ਅੰਮ੍ਰਿਤਸਰ 'ਚ ਮਾਰਸ਼ਲ ਲਾਅ ਲਗਾਇਆ ਗਿਆ ਸੀ। ਜਲਿਆਂਵਾਲਾ ਬਾਗ 'ਚ ਬਾਹਰ ਤੋਂ ਆਏ ਨਾਗਰਿਕ ਇਕੱਠੇ ਹੋਏ ਸਨ। ਉਹ ਇਸ ਗੱਲ ਤੋਂ ਅਣਜਾਨ ਸਨ ਕਿ ਅੰਮ੍ਰਿਤਸਰ ਸਮੇਤ ਪੰਜਾਬ 'ਚ ਮਾਰਸ਼ਲ ਲਾਅ ਲਗਾਇਆ ਜਾ ਚੁੱਕਾ ਹੈ। ਇਸ ਦੌਰਾਨ ਜਨਰਲ ਡਾਇਰ ਦੇ ਹੁਕਮਾਂ 'ਤੇ ਬ੍ਰਿਟਿਸ਼ ਆਰਮੀ ਨੇ ਨਿਹੱਥੇ ਲੋਕਾਂ 'ਤੇ ਫਾਰਿੰਗ ਕਰ ਦਿੱਤੀ। ਫਾਇਰਿੰਗ ਹੁੰਦੀ ਦੇਖ ਲੋਕਾਂ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਵੀ ਕੀਤੀ ਪਰ ਬਾਹਰ ਰਸਤੇ ਬੰਦ ਕੀਤੇ ਜਾਣ ਕਾਰਨ ਉਹ ਅਸਫਲ ਰਹੇ।
10 ਮਿੰਟ ਤਕ ਵਰ੍ਹੀਆਂ ਸਨ ਗੋਲੀਆਂ
ਜਨਰਲ ਡਾਇਰ ਦੇ ਹੁਕਮਾਂ 'ਤੇ ਉਨ੍ਹਾਂ ਦੇ ਸੈਨਿਕਾਂ ਨੇ ਭੀੜ 'ਤੇ ਕਰੀਬ 10 ਮਿੰਟ ਤਕ ਬਿਨਾਂ ਰੁਕੇ ਗੋਲੀਆਂ ਵਰ੍ਹਾਈਆਂ ਸਨ। ਜਦ ਸੈਨਾ ਦੇ ਕੋਲ ਗੋਲੀਆਂ ਖਤਮ ਹੋ ਗਈਆਂ ਤਾਂ ਜਾ ਕੇ ਸੀਜ਼ਫਾਇਰ ਘੋਸ਼ਿਤ ਕੀਤਾ ਗਿਆ। ਇਸ ਘਟਨਾ 'ਚ ਕਰੀਬ 1,650 ਰਾਊਂਡ ਫਾਇਰਿੰਗ ਕੀਤੀ ਗਈ ਸੀ। ਬ੍ਰਿਟਿਸ਼ ਸਰਕਾਰ ਨੇ ਜੋ ਅੰਕੜੇ ਜਾਰੀ ਕੀਤੇ ਉਸ ਦੇ ਮੁਤਾਬਕ 379 ਲੋਕਾਂ ਦੀ ਮੌਤ ਹੋਈ ਸੀ ਤੇ 1200 ਲੋਕ ਜ਼ਖਮੀ ਹੋਏ ਸਨ। ਜਦ ਕਿ ਬਾਕੀ ਸੂਤਰਾਂ ਦਾ ਕਹਿਣਾ ਹੈ ਕਿ ਕਰੀਬ 1000 ਤੋਂ ਵੱਧ ਲੋਕਾਂ ਦੀ ਮੌਤ ਇਸ ਤਰਾਸਦੀ 'ਚ ਹੋਈ ਸੀ।
ਕੀ ਸੀ ਵਜ੍ਹਾ
ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਫਰਵਰੀ 1915 'ਚ ਬ੍ਰਿਟਿਸ਼ ਇੰਟੇਲੀਜੈਂਸ ਨੂੰ ਬ੍ਰਿਟਿਸ਼ ਸ਼ਾਸਨ ਦੇ ਖਿਲਾਫ ਅੰਦੋਲਨ ਦੀ ਸੂਚਨਾ ਮਿਲੀ ਸੀ। ਇਸ ਨਾਲ ਅੰਦੋਲਨ ਨਾਲ ਜੁੜੇ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਭਾਰਤ 'ਚ ਵੀ ਕਈ ਛੋਟੇ-ਛੋਟੇ ਹਿੱਸਿਆਂ 'ਚ ਵਿਦਰੋਹ ਸ਼ੁਰੂ ਹੋ ਰਿਹਾ ਸੀ। ਬ੍ਰਿਟਿਸ਼ ਸਰਕਾਰ ਨੇ ਉਸ ਸਮੇਂ ਇਸ ਅੰਦੋਲਨ ਨੂੰ ਦਬਾਉਣ ਲਈ ਡਿਫੈਂਸ ਇੰਡੀਆ ਐਕਟ ਪਾਸ ਕੀਤਾ, ਜਿਸ ਦੇ ਜ਼ਰੀਏ ਨਾਗਰਿਕਾਂ ਦੀ ਤਾਕਤਾਂ ਨੂੰ ਸੀਮਿਤ ਕਰ ਦਿੱਤਾ ਗਿਆ ਸੀ। ਇਸ ਐਕਟ ਦੇ ਸਮਰਥਨ 'ਚ ਜਨਰਲ ਮਾਈਕਲ ਤੇ ਡਾਈਰ ਸਭ ਤੋਂ ਪਹਿਲਾਂ ਅੱਗੇ ਆਏ ਸਨ, ਜੋ ਉਸ ਸਮੇਂ ਪੰਜਾਬ ਦੇ ਗਵਰਨਰ ਵੀ ਸਨ। ਇਸ ਤੋਂ ਬਾਅਦ 1919 'ਚ ਰੋਲੇਟ ਐਕਟ ਪਾਸ ਹੋਇਆ, ਜਿਸ ਨੇ ਪੂਰੇ ਦੇਸ਼ 'ਚ ਅਸਥਿਰਤਾ ਪੈਦਾ ਕਰ ਦਿੱਤੀ ਸੀ।
ਜਾਣ ਬਚਾਉਣ ਲਈ ਲੋਕਾਂ ਨੇ ਖੂਹ 'ਚ ਮਾਰੀਆਂ ਸਨ ਛਾਲਾ
ਜਦ ਜਨਰਲ ਡਾਇਲ ਦੇ ਆਦੇਸ਼ 'ਤੇ ਗੋਲੀਆਂ ਚਲਾਈਆਂ ਜਾ ਰਹੀਆਂ ਸਨ, ਉਸ ਸਮੇਂ ਕਈ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਬਾਗ 'ਚ ਸਥਿਤ ਖੂਹ 'ਚ ਛਾਲਾਂ ਮਾਰ ਦਿੱਤੀਆਂ। ਇਸ ਖੂਹ ਨੂੰ ਅੱਜ ਸ਼ਹੀਦੀ ਖੂਹ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਇਹ ਅੱਜ ਵੀ ਬਾਗ 'ਚ ਮੌਜੂਦ ਹੈ। ਇਸ ਖੂਹ 'ਚ ਛਾਲਾਂ ਮਾਰਨ ਵਾਲੇ ਲੋਕਾਂ 'ਚ ਹਿੰਦੂ,ਸਿੱਖ ਤੇ ਮੁਸਲਮਾਨ ਤਿੰਨਾਂ ਹੀ ਧਰਮਾਂ ਦੇ ਲੋਕ ਸ਼ਾਮਲ ਸਨ।
ਅਣਪਛਾਤੇ ਚੋਰਾਂ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਕੀਤੀ ਲੱਖਾਂ ਰੁਪਏ ਦੀ ਚੋਰੀ
NEXT STORY