ਜਲੰਧਰ, (ਸ਼ੋਰੀ)— ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕਿਲਾ ਮੁਹੱਲਾ ਵਿਚ ਦੁਪਹਿਰ ਵੇਲੇ ਜੀਜੇ-ਸਾਲੇ ਨੇ ਮਿਲ ਕੇ ਪ੍ਰਾਪਰਟੀ ਦਾ ਕੰਮ ਕਰਨ ਵਾਲੇ ਵਿਅਕਤੀ ਨੂੰ ਬੇਰਹਿਮੀ ਨਾਲ ਕੁੱਟਿਆ। ਕੁੱਟ-ਮਾਰ ਦੀ ਪੂਰੀ ਰਿਕਾਰਡਿੰਗ ਕੋਲ ਹੀ ਇਕ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਰਿਕਾਰਡ ਹੋ ਗਈ ਹੈ।
ਮੁਹੱਲਾ ਵਾਸੀਆਂ ਨੇ ਖੂਨ ਨਾਲ ਲਥਪਥ ਰਾਜੂ ਸੋਬਤੀ ਪੁੱਤਰ ਜੋਗਿੰਦਰ ਸੋਬਤੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਜ਼ਖ਼ਮੀ ਰਾਜੂ ਸੋਬਤੀ ਨੇ ਦੱਸਿਆ ਕਿ ਉਸਨੇ ਇਕ ਨੌਜਵਾਨ ਨੂੰ 10 ਹਜ਼ਾਰ ਰੁਪਏ ਉਧਾਰ ਦਿੱਤੇ ਸਨ ਕਿਉਂਕਿ ਉਸ ਨੌਜਵਾਨ ਨੂੰ ਵਿਆਹ ਲਈ ਪੈਸੇ ਚਾਹੀਦੇ ਸਨ ਪਰ ਕਾਫੀ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਸਨੇ ਪੈਸੇ ਵਾਪਸ ਨਹੀਂ ਮੋੜੇ। ਪੈਸੇ ਮੰਗਣ 'ਤੇ ਨੌਜਵਾਨ ਨੇ ਆਪਣੇ ਜੀਜੇ ਨਾਲ ਮਿਲ ਕੇ ਉਸ 'ਤੇ ਹਮਲਾ ਕਰ ਦਿੱਤਾ। ਓਧਰ ਥਾਣਾ 3 ਦੀ ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਘਰੋਂ ਕੱਪੜਾ ਖਰੀਦਣ ਨਿਕਲੇ ਨੌਜਵਾਨ ਦੀ ਸੂਰਾਨੁੱਸੀ ਸਟੇਸ਼ਨ ਨੇੜਿਓਂ ਲਾਸ਼ ਬਰਾਮਦ
NEXT STORY