ਮੋਹਾਲੀ : ਪੰਜਾਬ ਸਰਕਾਰ ਵਲੋਂ ਲੋਕਾਂ ਨੂੰ 'ਘਰ-ਘਰ ਨੌਕਰੀ' ਦੇਣ ਦੀ ਮੁਹਿੰਮ ਤਹਿਤ ਮੰਗਲਵਾਰ ਨੂੰ ਸੈਕਟਰ-78 ਸਪੋਰਟਸ ਸਟੇਡੀਅਮ 'ਚ 'ਨੌਕਰੀ ਮੇਲਾ' ਆਯੋਜਿਤ ਕੀਤਾ ਗਿਆ ਹੈ। ਸਮਾਰੋਹ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਿਰੱਕਤ ਕਰਨਗੇ। ਇਸ ਮੌਕੇ ਕੈਪਟਨ ਕਰੀਬ 50 ਹਜ਼ਾਰ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣਗੇ। ਜ਼ਿਲਾ ਪ੍ਰਸ਼ਾਸਨ ਵਲੋਂ ਇਸ ਸਬੰਧੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਸਟੇਡੀਅਮ ਵਲੋਂ ਜਾਣ ਵਾਲੀ ਖਸਤਾ ਹਾਲ ਸੜਕ 'ਤੇ ਸੋਮਵਾਰ ਨੂੰ ਪੂਰਾ ਦਿਨ ਪੈਚਵਰਕ ਚੱਲਦਾ ਰਿਹਾ। ਇਸ ਤੋਂ ਇਲਾਵਾ ਕੰਪਲੈਕਸ ਨੂੰ ਵੀ ਸੁਧਾਰਿਆ ਗਿਆ, ਜਦੋਂ ਕਿ ਇਸ ਤੋਂ ਪਹਿਲਾਂ ਇੰਡੀਅਨ ਸਕੂਲ ਆਫ ਬਿਜ਼ਨੈੱਸ 'ਚ ਇਕ ਸਮਾਰੋਹ ਹੋਵੇਗਾ, ਜਿੱਥੇ ਵੱਖ-ਵੱਖ ਨਾਮੀ ਕੰਪਨੀਆਂ ਨਾਲ ਐੱਮ. ਓ. ਯੂ. ਸਾਈਨ ਕਰਨਗੇ। ਇਸ ਮੌਕੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ 13 ਦਿਨਾਂ 'ਚ 21 ਨੌਕਰੀ ਮੇਲੇ ਲਾਏ ਹਨ।
ਕੁਝ ਦਿਨ ਪਹਿਲਾਂ ਲਾਪਤਾ ਹੋਏ ਵਿਅਕਤੀ ਦੀ ਲਾਸ਼ ਬਰਾਮਦ
NEXT STORY