ਜਲੰਧਰ, (ਚੋਪੜਾ)— ਸਤਿਗੁਰੂ ਕਬੀਰ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਸਰਕਾਰੀ ਛੁੱਟੀ ਬਹਾਲ ਨਾ ਕਰਨ ਕਾਰਨ ਕਬੀਰ ਪੰਥੀਆਂ ਨੇ ਰੋਸ ਮਾਰਚ ਕੱਢਿਆ ਜੋ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਭਾਰਗੋ ਨਗਰ ਵਿਚ ਖਤਮ ਹੋਇਆ। ਇਸ ਮੌਕੇ ਮਹੰਤ ਰਾਜੇਸ਼ ਭਗਤ ਕਬੀਰ ਚੌਰਾ ਮਠ ਕਾਸ਼ੀ ਨੇ ਕਿਹਾ ਕਿ ਜੇਕਰ ਭਾਈਚਾਰੇ ਦੇ ਰੋਸ ਨੂੰ ਵੇਖਦਿਆਂ ਉਨ੍ਹਾਂ ਦੀ ਮੰਗ ਨੂੰ ਪੂਰਾ ਨਾ ਕੀਤਾ ਗਿਆ ਤਾਂ ਉਹ ਸੂਬੇ ਭਰ ਵਿਚ ਰੋਸ ਰੈਲੀਆਂ ਤੇ ਧਰਨੇ ਲਾਉਣਗੇ। ਉਨ੍ਹਾਂ ਕਿਹਾ ਕਿ ਜਯੰਤੀ ਮੌਕੇ ਪਿਛਲੇ 10 ਸਾਲਾਂ ਤੋਂ ਛੁੱਟੀ ਹੁੰਦੀ ਆਈ ਹੈ, ਉਸਨੂੰ ਰੱਦ ਕਰਨਾ ਸਰਕਾਰ ਦੀ ਕਬੀਰ ਬਿਰਾਦਰੀ ਵਿਰੋਧੀ ਨੀਤੀ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਜਨਤਾ ਨੂੰ ਪ੍ਰੇਸ਼ਾਨੀ ਨਾ ਹੋਵੇ, ਇਸ ਕਾਰਨ ਟ੍ਰੈਫਿਕ ਜਾਮ ਕਰਨ ਤੋਂ ਗੁਰੇਜ਼ ਕੀਤਾ ਗਿਆ ਹੈ। ਇਸ ਤੋਂ ਬਾਅਦ ਸਤਿਗੁਰੂ ਕਬੀਰ ਸਭਾ ਤੇ ਕਬੀਰ ਪੰਥੀ ਸੰਸਥਾਵਾਂ ਦੇ ਅਹੁਦੇਦਾਰ ਨੇ ਅੱਜ ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਨਾਲ ਮੁਲਾਕਾਤ ਕਰਕੇ ਇਕ ਮੰਗ-ਪੱਤਰ ਸੌਂਪਿਆ। ਇਸ ਮੌਕੇ ਮਹੰਤ ਰਾਜੇਸ਼ ਭਗਤ (ਕਬੀਰ ਚੌਰਾ ਮੱਠ), ਸਤਿਗੁਰੂ ਕਬੀਰ ਸਭਾ ਦੇ ਚੇਅਰਮੈਨ ਸਤੀਸ਼ ਕੁਮਾਰ, ਪ੍ਰਧਾਨ ਰਾਕੇਸ਼ ਭਗਤ ਨੇ ਕਬੀਰ ਮਹਾਰਾਜ ਦੇ ਪੈਰੋਕਾਰਾਂ ਵਿਚ ਫੈਲੇ ਰੋਸ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ। ਵਿਧਾਇਕ ਰਿੰਕੂ ਨੇ ਕਿਹਾ ਕਿ ਸਤਿਗੁਰੂ ਕਬੀਰ ਮਹਾਰਾਜ ਕਬੀਰ ਭਾਈਚਾਰੇ ਦੇ ਹੀ ਗੁਰੂ ਨਹੀਂ, ਸਗੋਂ ਉਨ੍ਹਾਂ ਨੇ ਸਮਾਜ ਵਿਚੋਂ ਊੂਚ-ਨੀਚ ਖਤਮ ਕਰਨ ਲਈ ਬਹੁਤ ਯਤਨ ਕੀਤੇ। ਉਨ੍ਹਾਂ ਕਿਹਾ ਕਿ ਕਬੀਰ ਮਹਾਰਾਜ ਸਮੁੱਚੀ ਮਨੁੱਖਤਾ ਦੇ ਸੰਤ ਹਨ।
ਵਿਧਾਇਕ ਰਿੰਕੂ ਨੇ ਕਿਹਾ ਕਿ ਉਨ੍ਹਾਂ ਦੀ ਜਯੰਤੀ 28 ਜੂਨ 2018 ਨੂੰ ਆਉਣੀ ਹੈ ਤੇ ਉਹ ਜਲਦੀ ਹੀ ਇਸ ਸਬੰਧ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਧਿਆਨ ਵਿਚ ਸਾਰਾ ਮਾਮਲਾ ਲਿਆਉਣਗੇ ਤੇ ਕਬੀਰ ਜਯੰਤੀ 'ਤੇ ਸਰਕਾਰੀ ਛੁੱਟੀ ਦਾ ਐਲਾਨ ਕਰਵਾਇਆ ਜਾਵੇਗਾ। ਇਸ ਮੌਕੇ ਕੌਂਸਲਰ ਬਚਨ ਲਾਲ, ਕੁਲਦੀਪ ਭਗਤ, ਕੌਂਸਲਰ ਓਂਕਾਰ ਭਗਤ, ਵਿਜੇ ਇੰਦਰਪ੍ਰਤਾਪ ਭਗਤ, ਕੁਲਦੀਪ ਭਗਤ, ਅਜੇ ਭਗਤ, ਅੰਮ੍ਰਿਤ ਭਗਤ, ਰਜਨੀਸ਼ ਚਾਚਾ, ਵਿਜੇ ਮਿੰਟੂ, ਲੱਕੀ ਭਗਤ, ਗੁਰਬਚਨ, ਰਵੀ ਭਗਤ, ਬਰਾੜ ਮੰਡਲ ਤੇ ਹੋਰ ਵੀ ਮੌਜੂਦ ਸਨ।
ਪੁਲਸ ਤੋਂ ਤੰਗ ਆਏ ਕਿਸਾਨ ਨੇ ਪੀਤੀ ਜ਼ਹਿਰੀਲੀ ਦਵਾਈ, ਗ੍ਰਿਫਤਾਰ
NEXT STORY