ਕਪੂਰਥਲਾ (ਗੁਰਵਿੰਦਰ ਕੌਰ)-ਡੀ. ਏ. ਵੀ. ਮਾਡਲ ਹਾਈ ਸਕੂਲ ਕਪੂਰਥਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਜਿਸ ’ਚ ਮਾਨਯੋਗ ਜ਼ਿਲਾ ਤੇ ਸੈਸ਼ਨ ਜੱਜ ਕਪੂਰਥਲਾ ਦੇ ਧਰਮ ਪਤਨੀ ਪਰਮਜੀਤ ਕੌਰ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ। ਪ੍ਰੋਗਰਾਮ ਦੇ ਸ਼ੁਰੂ ’ਚ ਸਕੂਲ ਦੇ ਵਿਦਿਆਰਥੀਆਂ ਵਲੋਂ ਗਾਇਤਰੀ ਮੰਤਰ ਦਾ ਉਚਾਰਣ ਕੀਤਾ ਗਿਆ। ਉਪਰੰਤ ਬੱਚਿਆਂ ਵਲੋਂ ਸੰਸਕ੍ਰਿਤੀ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਆਪਣੇ ਸੰਬੋਧਨ ’ਚ ਮੁੱਖ ਮਹਿਮਾਨ ਪਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਮਨ ਲਾ ਕੇ ਪਡ਼੍ਹਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਪ੍ਰਿੰਸੀਪਲ ਰਾਜ ਸ਼ਰਮਾ ਨੇ ਸਕੂਲ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਈਵੈਂਟਸ ਤੇ ਸਪੋਰਟਸ ਈਵੈਂਟਸ ਬਾਰੇ ਜਾਣਕਾਰੀ ਦਿੱਤੀ ਗਈ। ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਦੋ ਅਧਿਆਪਕਾਂ ਦੀ ਵਧੀਆ ਕਾਰਗੁਜਾਰੀ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਗਿਆ ਤੇ ਵੱਖ-ਵੱਖ ਖੇਤਰਾਂ ’ਚ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਇਸ ਮੌਕੇ ਮਾਨਯੋਗ ਕਿਸ਼ੋਰ ਕੁਮਾਰ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ, ਮਾਨਯੋਗ ਸੰਜੀਵ ਕੁੰਦੀ ਚੀਫ ਜੂਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਜਸਪਾਲ ਸਿੰਘ ਮਾਂਗਟ ਕੈਨੇਡਾ, ਕਪੂਰ ਚੰਦ ਗਰਗ ਪ੍ਰਧਾਨ ਸਕੂਲ ਮੈਨੇਜਮੈਂਟ ਕਮੇਟੀ, ਬਿਮਲ ਗੁਪਤਾ ਮੈਂਬਰ ਟਰੱਸਟ, ਸੰਜੀਵ ਕੁਮਾਰ ਅਗਰਵਾਲ ਮੈਂਬਰ ਟਰੱਸਟ, ਸੀਤਾ ਢੰਡ ਮੈਂਬਰ ਟਰੱਸਟ, ਕਵਿਤਾ ਗੁਪਤਾ ਮੈਂਬਰ ਟਰੱਸਟ, ਅਨੂਪਮਾ ਸੂਦ ਮੈਂਬਰ ਟਰੱਸਟ, ਪ੍ਰੋਮਿਲਾ ਅਰੋਡ਼ਾ ਮੈਂਬਰ ਟਰੱਸਟ, ਕਿਰਨ ਬਾਲਾ ਵਾਇਸ ਪ੍ਰਿੰਸੀਪਲ, ਸੋਨੀਆ ਅਗਰਵਾਲ, ਨਿਤਿਕਾ ਅੱਗਰਵਾਲ, ਅਨਮੋਲ ਅਗਰਵਾਲ, ਰਜਨੀ ਜੋਸ਼ੀ, ਸੀਮਾ ਧਵਨ, ਅਨੂ ਸਹਿਗਲ, ਪ੍ਰੇਮਜੀਤ, ਅਰਚਨਾ, ਸੁਮਨ ਸ਼ਰਮਾ, ਰਜਨੀ ਸਹਿਗਲ, ਹਰਵਿੰਦਰ ਕੋਰ, ਰੰਜਨਾ, ਪਲਕ ਆਦਿ ਹਾਜ਼ਰ ਸਨ।
ਮਨਵੀਰ ਰਾਣਾ ਦੇ ਨਵੇਂ ਡਿਊਟ ਸਿੰਗਲ ਟਰੈਕ ‘ਦਾਰੂ’ ਦੀ ਸ਼ੂਟਿੰਗ ਮੁਕੰਮਲ
NEXT STORY