ਕਪੂਰਥਲਾ (ਧੀਰ)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਕਪੂਰਥਲਾ ਇੰਜੀ. ਖਰਬੰਦਾ ਵੱਲੋਂ ਚੋਣ ਕਮਿਸ਼ਨ ਦੀ ਹਦਾਇਤਾਂ ’ਤੇ ਜ਼ਿਲੇ ’ਚ ਸਾਰੇ ਲਾਇਸੈਂਸ ਅਸਲਾਧਾਰਕਾਂ ਨੂੰ ਚੋਣਾਂ ਤੱਕ ਆਪਣੇ ਹਥਿਆਰ ਥਾਣੇ ’ਚ ਜਮ੍ਹਾ ਕਰਵਾਉਣ ਦੇ ਹੁਕਮਾਂ ’ਤੇ ਐੱਸ. ਐੱਚ. ਓ. ਸੁਲਤਾਨਪੁਰ ਲੋਧੀ ਨੇ ਹਲਕੇ ’ਚ ਪੈਂਦੇ ਸ਼ਹਿਰ ਤੇ ਪਿੰਡਾਂ ਦੇ ਅਸਲਾਧਾਰਕਾਂ ਨੂੰ ਆਪਣੇ ਹਥਿਆਰ ਤੁਰੰਤ ਥਾਣੇ ’ਚ ਜਮ੍ਹਾ ਕਰਵਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਹਫਤੇ 24 ਮਾਰਚ ਤੱਕ ਜੋ ਅਸਲਾਧਾਰਕ ਆਪਣੇ ਹਥਿਆਰ ਜਮ੍ਹਾ ਨਹੀਂ ਕਰਵਾਏਗਾ ਉਸ ਦੇ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਤੇ ਉਸ ਦਾ ਲਾਇਸੈਂਸ 7 ਸਾਲ ਲਈ ਰੱਦ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਲਿਖਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੁਨਸ਼ੀ ਐੱਚ.ਸੀ. ਬਲਕਾਰ ਸਿੰਘ ਵੀ ਹਾਜ਼ਰ ਸਨ।
ਗਰਭਵਤੀ ਔਰਤਾਂ ਸਮੇਂ-ਸਮੇਂ ’ਤੇ ਖੂਨ ਦੀ ਜਾਂਚ ਜ਼ਰੂਰ ਕਰਵਾਉਣ : ਐੱਸ. ਐੱਮ. ਓ
NEXT STORY