ਕਪੂਰਥਲਾ (ਗੁਰਵਿੰਦਰ ਕੌਰ)-ਕਾਲਜਾਂ ਤੇ ਯੂਨੀਵਰਸਿਟੀ ਕੈਂਪਸਾਂ 'ਚ ਹੋਣ ਵਾਲੀਆਂ ਸੱਭਿਆਚਾਰਕ ਗਤੀਵਿਧੀਆਂ ਵਿਦਿਆਰਥੀਆਂ ਦੇ ਅੰਦਰ ਹੌਸਲੇ ਤੇ ਵਿਸ਼ਵਾਸ ਦਾ ਪ੍ਰਸਾਰ ਕਰਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਹਰ ਵਿਦਿਆਰਥੀ ਦੀ ਇਨ੍ਹਾਂ 'ਚ ਵੱਧ ਤੋਂ ਵੱਧ ਭਾਗੀਦਾਰੀ ਹੋਵੇ ਕਿਉਂਕਿ ਇਸ ਉਮਰ 'ਚ ਪੈਦਾ ਹੋਇਆ ਵਿਸ਼ਵਾਸ ਸਾਰੀ ਜ਼ਿੰਦਗੀ ਨਾਲ ਚਲਦਾ ਹੈ।
ਇਹ ਸ਼ਬਦ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ. ਕੇ. ਜੀ. ਪੀ. ਟੀ. ਯੂ.) ਦੇ ਉਪ-ਕੁਲਪਤੀ ਪ੍ਰੋ. ਡਾ. ਅਜੇ ਕੁਮਾਰ ਸ਼ਰਮਾ ਨੇ ਮੁੱਖ ਕੈਂਪਸ 'ਚ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ 'ਬਰਨੌਤ' ਦੌਰਾਨ ਕਹੇ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ 'ਚ ਸਵੈ-ਵਿਸ਼ਵਾਸ ਨੂੰ ਵਧਾਉਣਾ ਸੀ। ਇਹ ਪ੍ਰੋਗਰਾਮ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਵਿਭਾਗ ਵੱਲੋਂ ਆਯੋਜਿਤ ਕੀਤਾ ਗਿਆ ਸੀ, ਜਿਸ 'ਚ ਓਪਨ ਗੀਤ-ਸੰਗੀਤ ਤੇ ਡਾਂਸ ਮੁਕਾਬਲੇ ਕਰਵਾਏ ਗਏ।
ਪ੍ਰੋਗਰਾਮ 'ਚ ਮੁੱਖ ਕੈਂਪਸ ਦੇ ਸਾਰੇ ਅਕਾਦਮਿਕ ਵਿਭਾਗਾਂ ਦੇ ਵਿਦਿਆਰਥੀਆਂ ਨੇ ਮਿਲ ਕੇ ਹਿੱਸਾ ਲਿਆ ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਵਿਦਿਆਰਥੀਆਂ ਵੱਲੋਂ ਭੰਗਡ਼ਾ, ਗਿੱਧਾ ਸਹਿਤ ਵੱਖੋ-ਵੱਖ ਡਾਂਸ ਉੱਪਰ ਬੇਹਤਰ ਪਰਫਾਰਮੈਂਸ ਦਿੱਤੀ ਗਈ। ਵੱਖ-ਵੱਖ ਨਾਚ 'ਚ ਸੂਫੀ ਤੇ ਹਿਮਾਚਲੀ ਗੀਤ-ਨਾਚ ਦੀ ਧੂਮ ਰਹੀ। ਪ੍ਰਤੀਭਾਗੀਆਂ ਵੱਲੋਂ ਆਪਣੇ ਬੇਹਤਰ ਪ੍ਰਦਰਸ਼ਨ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ ਗਿਆ। ਇਸ ਤੋਂ ਪਿੱਛੋਂ ਦਰਸ਼ਕਾਂ ਤੇ ਵਿਦਿਆਰਥੀਆਂ ਲਈ ਓਪਨ ਡੀ. ਜੇ. ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਬੈਸਟ ਅੈਵਾਰਡ ਫਾਰ ਡਾਂਸ 'ਚ ਪਹਿਲਾ ਸਥਾਨ ਬੀ. ਟੈਕ. ਦੇ ਵਿਦਿਆਰਥੀ ਪ੍ਰਤੀਕ, ਅਭਿਸ਼ੇਕ ਤੇ ਧੀਰਜ ਨੂੰ ਹਾਸਿਲ ਹੋਇਆ, ਜਦਕਿ ਬੀ. ਟੈੱਕ., ਈ. ਸੀ. ਈ. ਦੀ ਵਿਦਿਆਰਥਣ ਸ਼ਿਵਾਨੀ ਚੰਦ੍ਰਨਾ ਨੂੰ ਦੂਸਰਾ ਤੇ ਬੀ. ਟੈੱਕ. ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀ ਸ਼੍ਰੇਯਾਨਸ਼ ਕੌਸ਼ਿਕ ਨੂੰ ਤੀਸਰਾ ਸਥਾਨ ਮਿਲਿਆ। ਗਾਇਨ ਪ੍ਰਤੀਯੋਗਤਾ 'ਚ ਅੰਜਲੀ (ਐੱਮ. ਐੱਸ. ਸੀ. ਫ਼ੂਡ ਸਾਇੰਸ) ਨੂੰ ਪਹਿਲਾ, ਰਮਨਦੀਪ ਸਿੰਘ ਬੀ. ਟੈੱਕ. ਇਲੈਕਟ੍ਰੀਕਲ ਇੰਜੀਨੀਅਰਿੰਗ ਨੂੰ ਦੂਸਰਾ ਤੇ ਸਵਲੀਨ ਕੌਰ ਐੱਮ. ਐੱਸ. ਸੀ. ਫਿਜ਼ਿਕਸ ਨੂੰ ਤੀਸਰਾ ਸਥਾਨ ਮਿਲਿਆ।
ਡੀ. ਸੀ. ਵੱਲੋਂ ਹੋਟਲਾਂ ਤੇ ਰੈਸਟੋਰੈਂਟਾਂ ’ਚ ਤੰਬਾਕੂ ਤੇ ਨਿਕੋਟੀਨ ਤੋਂ ਬਣੀਆਂ ਵਸਤੂਆਂ ’ਤੇ ਪਾਬੰਦੀ
NEXT STORY