ਕਪੂਰਥਲਾ (ਸ਼ਰਮਾ)-ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ‘ਬੇਟੀ ਬਚਾਓ, ਬੇਟੀ ਪਡ਼੍ਹਾਓ’, ਸਕੀਮ ਤਹਿਤ ਲਡ਼ਕੀਆਂ ਨੂੰ 2 ਲੱਖ ਰੁਪਏ ਦੇਣ ਦੀ ਕੋਈ ਸਕੀਮ ਨਹੀਂ ਹੈ। ਇਸੇ ਦੀ ਆਡ਼ ਲੈ ਕੇ ਪਿੰਡਾਂ ’ਚ ਕੁਝ ਅਣਅਧਿਕਾਰਤ ਲੋਕਾਂ ਵੱਲੋਂ ਧਡ਼ਾਧਡ਼ ਭਰੇ ਜਾ ਰਹੇ ਫਾਰਮ ਗੈਰ-ਕਾਨੂੰਨੀ ਹਨ। ਇਸ ਸਬੰਧੀ ਸੀ. ਡੀ. ਪੀ. ਓ. ਸੁਸ਼ੀਲ ਲਤਾ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਆਖਿਆ ਕਿ ‘ਬੇਟੀ ਬਚਾਓ, ਬੇਟੀ ਪਡ਼੍ਹਾਓ’ ਸਕੀਮ ਦਾ ਮੁੱਖ ਮੰਤਵ ਲਡ਼ਕੇ ਤੇ ਲਡ਼ਕੀ ਦੀ ਜਨਮ ਦਰ ’ਚ ਸਹੀ ਅਨੁਪਾਤ ਰੱਖਣਾ ਹੈ। ਇਸ ਵਿਚ 5 ਤੋਂ 32 ਸਾਲ ਦੀਆਂ ਲਡ਼ਕੀਆਂ ਨੂੰ 2 ਲੱਖ ਰੁਪਏ ਦੇਣ ਦੀ ਕੋਈ ਵਿਵਸਥਾ ਨਹੀਂ ਹੈ। ਇਸ ਮਕਸਦ ਲਈ ਬੇਬੇ ਨਾਨਕੀ, ਲਾਡਲੀ ਸਕੀਮ ਅਧੀਨ ਨੀਲੇ ਕਾਰਡ ਧਾਰਕ ਲੋਕਾਂ ਦੀਆਂ ਲਡ਼ਕੀਆਂ ਨੂੰ ਵਜ਼ੀਫਾ ਦਿੱਤਾ ਜਾਂਦਾ ਹੈ। ਗੌਰ ਹੈ ਕਿ ਇਸ ਸਕੀਮ ਤਹਿਤ ਬਿਨਾਂ ਜਾਣਕਾਰੀ ਦੇ ਲੋਕ ਇਕ ਦੂਜੇ ਕੋਲੋਂ ਪੁੱਛ ਕੇ ਅਣ ਅਧਿਕਾਰਤ ਲੋਕਾਂ ਕੋਲੋਂ ਫਾਰਮ ਭਰਵਾਂ ਰਹੇ ਹਨ। ਇਸ ਮਕਸਦ ਲਈ ਫੋਟੋ ਸਟੇਟ ਕਰਨ ਵਾਲੇ ਕਾਫੀ ਪੈਸੇ ਵਸੂਲ ਰਹੇ ਹਨ। ਸੁਸ਼ੀਲ ਲਤਾ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਕੋਲ ਅਜਿਹੀ ਕੋਈ ਸਕੀਮ ਨਹੀਂ ਹੈ। ਫਾਰਮ ਭਰਨ ਵਾਲੇ ਲੋਕਾਂ ਨਾਲ ਫਰਾਡ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਉਹ ਅਜਿਹੇ ਫਾਰਮ ਨਾ ਭਰਨ। ਸੁਚੇਤ ਕਰਨ ਦੇ ਬਾਵਜੂਦ ਵੀ ਡਾਕਖਾਨੇ ’ਚ ਲੱਗੀਆਂ ਲਾਈਨਾਂ ਇਸ ਸਬੰਧੀ ਖਬਰਾਂ ਲੱਗਣ ਅਤੇ ਪ੍ਰਸ਼ਾਸਨ ਵੱਲੋਂ ਸੁਚੇਤ ਕਰਨ ਦੇ ਬਾਵਜੂਦ ਅੱਜ ਵੀ ਪ੍ਰਧਾਨ ਮੰਤਰੀ ਨੂੰ ਫਾਰਮ ਭੇਜਣ ਵਾਲਿਆਂ ਦੀਆਂ ਨਡਾਲਾ ਡਾਕਖਾਨੇ ਅੱਗੇ ਲਾਈਨਾਂ ਲੱਗੀਆਂ ਰਹੀਆਂ। ਇਸ ਸਬੰਧੀ ਸਮਾਜ ਸੇਵੀ ਇੰਦਰਜੀਤ ਸਿੰਘ ਖੱਖ, ਕੌਸ਼ਲਰ ਸੰਜੀਵ ਜੋਸ਼ੀ ਨੇ ਇਸ ਸਬੰਧੀ ਗਲੀਆਂ ’ਚ ਪੋਸਟਰ ਲਾਏ, ਡਾਕਖਾਨੇ ਜਾ ਕੇ ਲੋਕਾਂ ਨੂੰ ਸਮਝਾਉਣ ਦਾ ਯਤਨ ਵੀ ਕੀਤਾ ਪਰ ਲੋਕ ਸਮਝਣ ਨੂੰ ਤਿਆਰ ਨਹੀਂ ਹੋਏ। ਉਨ੍ਹਾਂ ਦੱਸਿਆ ਕਿ ਮੇਨ ਬਾਜ਼ਾਰ ਵਿਚ ਇਕ ਦੁਕਾਨਦਾਰ ਫਾਰਮ ਭਰ ਰਿਹਾ ਸੀ। ਉਨ੍ਹਾਂ ਵੱਲੋਂ ਇਹ ਦੱਸਣ ਤੇ ਕਿ ਇਹ ਫਰਾਡ ਹੈ, ਦੁਕਾਨਦਾਰ ਨੇ ਵੀ ਫਾਰਮ ਭਰਨੇ ਬੰਦ ਕਰ ਦਿੱਤੇ। ਉਨ੍ਹਾਂ ਫਾਰਮ ਭਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਗੁੰਮਰਾਹ ਨਾ ਕਰਨ ਨਹੀਂ ਤਾਂ ਸਰਕਾਰ ਕਾਨੂੰਨੀ ਕਾਰਵਾਈ ਕਰ ਸਕਦੀ ਹੈ।
ਈ. ਵੀ. ਐੱਮ. ਸਬੰਧੀ ਟ੍ਰੇਨਿੰਗ ਕੈਂਪ ਲਾਇਆ
NEXT STORY