ਕਪੂਰਥਲਾ (ਸਤਨਾਮ)-ਨਜ਼ਦੀਕੀ ਪਿੰਡ ਤਾਜਪੁਰ ਵਿਖੇ ਪ੍ਰਵਾਸੀ ਭਾਰਤੀਆਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਵਲੋਂ ਸਰਬੱਤ ਦੇ ਭਲੇ ਨੂੰ ਸਮਰਪਿਤ ਮਹੀਨਾਵਾਰ ਧਾਰਮਕ ਸਮਾਗਮ 1 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਧਾਰਮਕ ਸਮਾਗਮ ਸਬੰਧੀ ਪ੍ਰਧਾਨ ਉਪਿੰਦਰ ਸਿੰਘ ਬੱਲ ਨੇ ਦੱਸਿਆ ਕੇ 1 ਅਪ੍ਰੈਲ ਨੂੰ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਸਰਬੱਤ ਦੇ ਭਲੇ ਨੂੰ ਸਮਰਪਿਤ ਭਾਈ ਜਸਵੀਰ ਸਿੰਘ ਅਰਦਾਸ ਕਰਨਗੇ। ਉਪਰੰਤ ਕੀਰਤਨ ਦਰਬਾਰ ’ਚ ਸ਼ਾਮ 6:30 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਕਥਾ ਵਾਚਕ ਗਿਆਨੀ ਜਸਵੰਤ ਸਿੰਘ ਗੁਰਦੁਆਰਾ ਮੰਜੀ ਸਾਹਿਬ ਵਾਲੇ ਸੰਗਤਾਂ ਨੂੰ ਨਿਹਾਲ ਕਰਨਗੇ।
ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ’ਚ ਮਾਪਿਆਂ ਲਈ ਵਰਕਸ਼ਾਪ ਲਾਈ
NEXT STORY