ਕਪੂਰਥਲਾ (ਗੌਰਵ)-ਦਿ ਓਪਨ ਡੋਰ ਚਰਚ ਖੋਜੇਵਾਲ ਵਿਖੇ ਈਸਟਰ ਤੇ ਗੁਡ ਫਰਾਈਡੇ ਦਾ ਤਿਓਹਾਰ ਜਸ਼ਨ-ਏ-ਨਜਾਤ ਸੰਗਤਾਂ ਵਲੋਂ ਬਡ਼ੀ ਸ਼ਰਧਾ ਤੇ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਦਿ ਓਪਨ ਡੋਰ ਚਰਚ ਖੋਜੇਵਾਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੰਵਰ ਕੁਲਦੀਪ ਸਿੰਘ ਸੰਧਾਵਾਲੀਆ ਨੇ ਵਧੇਰੇ ਜਾਣਕਾਰੀ ਦਿੰਦਿਆਂ ਦਸਿਆ ਕਿ 18, 19 ਤੇ 21 ਅਪ੍ਰੈਲ ਨੂੰ ਤਿੰਨ ਰੋਜ਼ਾ ਹੋਏ ਸਮਾਗਮਾਂ ਵਿਚ ਸਵੇਰ ਤੋਂ ਲੈਕੇ ਦੁਪਹਿਰ ਤਕ ਚਰਚ ਦੇ ਚੀਫ ਪਾਸਟਰ ਡਾ. ਹਰਪ੍ਰੀਤ ਸਿੰਘ ਦਿਓਲ ਤੇ ਪਾਸਟਰ ਗੁਰਸ਼ਰਨ ਕੌਰ ਦਿਓਲ ਨੇ ਆਈ ਹੋਈ ਸੰਗਤ ਦੀ ਹਾਜ਼ਿਰੀ ’ਚ ਪ੍ਰਭੂ ਯਿਸ਼ੂ ਮਸੀਹ ਅੱਗੇ ਦੀਨ ਦੁਖੀਆਂ, ਲਾਚਾਰਾਂ ਤੇ ਬਿਮਾਰਾਂ ਲਈ ਪ੍ਰਾਰਥਨਾਵਾਂ ਕੀਤੀਆਂ। ਉਨ੍ਹਾਂ ਨੇ ਪਵਿੱਤਰ ਬਾਈਬਲ ਵਿਚੋਂ ਪ੍ਰਭੂ ਯਿਸ਼ੂ ਮਸੀਹ ਦੇ ਪਵਿੱਤਰ ਵਚਨਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਪਾਸਟਰ ਸਾਹਿਬਾਨਾਂ ਨੇ ਸਰਬਤ ਦੇ ਭਲੇ ਲਈ ਪਰਮੇਸ਼ਵਰ ਅੱਗੇ ਪ੍ਰਾਰਥਨਾਵਾਂ ਵੀ ਕੀਤੀਆਂ, ਪ੍ਰਧਾਨ ਸੰਧਾਵਾਲੀਆ ਨੇ ਦੱਸਿਆ ਕਿ ਜਸ਼ਨ ਏ ਨਜ਼ਾਤ ਦੇ ਤਿੰਨ ਰੋਜ਼ਾ ਹੋਏ ਸਮਾਗਮਾਂ ’ਚ ਪੰਜਾਬ ਦੇ ਸਾਰੇ 22 ਜ਼ਿਲਿਆਂ ਦੇ ਨਾਲ-ਨਾਲ ਦੇਸ਼ ਵਿਦੇਸ਼ ਦੇ ਕੋਨੇ-ਕੋਨੇ ਤੋਂ ਸੰਗਤਾਂ ਹਾਜ਼ਰੀ ਲਗਵਾਉਣ ਲਈ ਚਰਚ ਵਿਖੇ ਪਹੁੰਚੀਆਂ। ਸਮਾਗਮ ਦੌਰਾਨ ਸੰਗਤਾਂ ਲਈ ਅੱਤੁਟ ਲੰਗਰ ਵਰਤਾਇਆ ਗਿਆ। ਸਮਾਗਮਾਂ ਦੌਰਾਨ ਰਾਜਨੀਤਕ, ਸਮਾਜਿਕ ਜਥੇਬੰਦੀਆਂ ਤੋਂ ਪਤਵੰਤੇ ਸੱਜਣਾਂ ਨੇ ਹਾਜ਼ਰੀ ਲਗਵਾ ਕੇ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪਾਸਟਰ ਅਗਸਟਿਨ, ਬਾਊ ਜੈਰਾਮ, ਬੁੱਧ ਸਿੰਘ ਆਦਿ ਪਤਵੰਤੇ ਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਹਾਜ਼ਰ ਹੋਏ।
ਜ਼ਿਲਾ ਕਾਂਗਰਸ ਐੱਸ. ਸੀ. ਸੈੱਲ ਦੀ ਮੀਟਿੰਗ ਆਯੋਜਿਤ
NEXT STORY