ਲੁਧਿਆਣਾ : ਪੰਜਾਬ ਵਿਧਾਨ ਸਭਾ 'ਚ ਸੋਮਵਾਰ ਨੂੰ ਇਕ ਵਾਰ ਫਿਰ ਕਰਤਾਰਪੁਰ ਦੇ ਲਾਂਘੇ ਨੂੰ ਸ਼ਰਧਾਲੂਆਂ ਲਈ ਖੋਲ੍ਹਣ ਦਾ ਪ੍ਰਸਤਾਵ ਪਾਸ ਕਰ ਦਿੱਤਾ ਗਿਆ ਪਰ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਵਿਧਾਨ ਸਭਾ 'ਚ ਪ੍ਰਸਤਾਵ ਪਾਸ ਹੋਇਆ ਸੀ ਪਰ ਜੇਕਰ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਨਾਲ ਫਾਲੋਅਪ ਕੀਤਾ ਹੁੰਦਾ ਤਾਂ ਗੱਲ ਬਣਦੀ। ਇਹ ਹੀ ਨਹੀਂ, ਕੇਂਦਰ ਸਰਕਾਰ ਨੇ ਵੀ ਪਾਕਿਸਤਾਨ ਦੇ ਸੱਦੇ 'ਤੇ ਜੇਕਰ ਗੱਲਬਾਤ ਦਾ ਕੰਮ ਵਧਾਇਆ ਹੁੰਦਾ ਤਾਂ 10 ਸਾਲ ਪਹਿਲਾਂ ਹੀ ਸ਼ਾਇਦ ਕਾਰੀਡਾਰ ਖੁੱਲ੍ਹ ਗਿਆ ਹੁੰਦਾ।
ਸਰਕਾਰਾਂ ਦੀ ਢਿੱਲ ਕਾਰਨ ਹੀ ਅੱਜ ਤੱਕ ਸਿੱਖ ਸ਼ਰਧਾਲੂ ਕਰਤਾਰਪੁਰ ਸਾਹਿਬ ਜਾ ਕੇ ਆਪਣੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਹੁਮੁੱਲੀ ਯਾਦਗਾਰੀ ਦੇ ਦਰਸ਼ਨ ਨਹੀਂ ਕਰ ਸਕੇ। ਲੁਧਿਆਣਾ 'ਚ ਆਯੋਜਿਤ ਅੰਤਰਰਾਸ਼ਟਰੀ ਕਬੱਡੀ ਕੱਪ ਦੌਰਾਨ ਪਾਕਿਸਤਾਨ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਭਰਾ ਸ਼ਾਹਵਾਜ ਸ਼ਰੀਫ ਬਤੌਰ ਮਹਿਮਾਨ ਆਏ ਸਨ। ਉਨ੍ਹਾਂ ਨੇ ਭਾਵੁਕ ਹੋ ਕੇ ਕਿਹਾ ਸੀ, ''ਅੱਜ ਆਖਾਂ ਵਾਰਸ ਸ਼ਾਹ ਨੂੰ, ਕਿਤੇ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬ-ਏ-ਇਸ਼ਕ ਦਾ, ਕੋਈ ਅਗਲਾ ਵਰਕਾ ਖੋਲ੍ਹ।'' ਸੁਖਦੇਵ ਵਾਲੀਆ ਕਹਿੰਦੇ ਹਨ ਕਿ ਉਸ ਸਮੇਂ ਮੰਚ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ, ਜੇਕਰ ਉਸ ਸਮੇਂ ਬਾਦਲ ਸਾਹਿਬ ਨੇ ਸ਼ਰੀਫ 'ਤੇ ਦਬਾਅ ਪਾਇਆ ਹੁੰਦਾ ਤਾਂ ਇਹ ਲਾਂਘਾ ਉਸੇ ਸਮੇਂ ਖੁੱਲ੍ਹ ਜਾਣਾ ਸੀ।
ਸ਼ਿਵ ਸੈਨਾ ਯੁਵਾ ਪੰਜਾਬ ਦੇ ਪ੍ਰਧਾਨ ਤੇ ਸਾਥੀਆਂ ਵਿਰੁੱਧ ਮਾਮਲਾ ਦਰਜ, ਦੋ ਗ੍ਰਿਫਤਾਰ
NEXT STORY