ਡੇਰਾ ਬਾਬਾ ਨਾਨਕ : ਕਰਤਾਰਪੁਰ ਲਾਂਘੇ ਦੀਆਂ ਤਿਆਰੀਆਂ ਪੂਰੀਆਂ ਹੋਣ ਵਾਲੀਆਂ ਹਨ। ਇਸ ਦੇ ਚੱਲਦਿਆਂ ਵੱਖ-ਵੱਖ ਵਿਭਾਗਾਂ ਵਲੋਂ ਸਟਾਫ ਦੀ ਤਾਇਨਾਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਹਿਤ ਕਸਟਮ 'ਚ ਸਟਾਫ ਲਗਾਉਣ ਲਈ ਕਿਹਾ ਗਿਆ ਹੈ ਪਰ ਉਨ੍ਹਾਂ ਕੋਲ ਸਟਾਫ ਦੀ ਪਹਿਲਾਂ ਤੋਂ ਹੀ ਘਾਟ ਹੈ। ਫਿਲਹਾਲ ਵਿਭਾਗ ਨੇ ਕੇਂਦਰ ਅਤੇ ਚੰਡੀਗੜ੍ਹ ਦਫਤਰ ਨੂੰ ਪੱਤਰ ਲਿਖ ਕੇ ਇਸ ਬਾਰੇ 'ਚ ਜਾਣੂ ਕਰਵਾਇਆ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਇਥੇ ਤਾਇਨਾਤੀ ਲਈ ਚੰਡੀਗੜ੍ਹ ਤੋਂ ਸਟਾਫ ਦੀ ਪ੍ਰਵਾਨਗੀ ਮਿਲ ਸਕਦੀ ਹੈ। ਦੋਵੇਂ ਹੀ ਦੇਸ਼ ਕੋਰੀਡੋਰ ਦੇ ਤਿਆਰ ਹੋਣ ਦੇ ਨਾਲ ਹੀ ਉਸ ਦੇ ਉਦਘਾਟਨ ਦੀ ਵੀ ਤਿਆਰੀ 'ਚ ਹਨ। ਦੱਸਿਆ ਜਾ ਰਿਹਾ ਹੈ ਕਿ ਡੇਰਾ ਬਾਬਾ ਨਾਨਕ 'ਚ ਇਸ ਦਾ ਉਦਘਾਟਨ 7 ਜਾਂ 8 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀਤਾ ਜਾ ਸਕਦਾ ਹੈ। ਫਿਲਹਾਲ ਇਥੇ ਕੰਮ ਕਰਨ ਵਾਲੀਆਂ ਵੱਖ-ਵੱਖ ਏਜੰਸੀਆਂ ਦੇ ਕਾਊਂਟਰ, ਰਹਿਣ ਅਤੇ ਡਿਊਟੀ ਕਰਨ ਦੀ ਵਿਵਸਥਾ ਕਰਨ ਦਾ ਸਿਲਸਿਲਾ ਤੇਜ਼ੀ ਨਾਲ ਚੱਲ ਰਿਹਾ ਹੈ। ਉਥੇ ਹੀ ਦੋ ਪ੍ਰਮੁੱਖ ਵਿਭਾਗਾਂ ਇਮੀਗ੍ਰੇਸ਼ਨ ਅਤੇ ਕਸਟਮ ਦੇ 150 ਸਟਾਫ ਮੈਂਬਰ ਲਗਾਉਣ ਲਈ ਕਿਹਾ ਗਿਆ ਹੈ, ਜਿਸ 'ਚ ਕਸਟਮ ਦੇ 70 ਲੋਕਾਂ ਸ਼ਾਮਲ ਹੋਣਗੇ। ਕਸਟਮ ਕੋਲ ਅੰਮ੍ਰਿਤਸਰ ਏਅਰਪੋਰਟ, ਰੇਲਵੇ ਸਟੇਸ਼ਨ, ਅਟਰੀ ਸਰਹੱਦ, ਕਸਟਮ ਹਾਊਸ ਸਮੇਤ ਵੱਖ-ਵੱਖ ਥਾਂਵਾਂ ਦੇ ਲਈ ਸਿਰਫ 250 ਦਾ ਸਟਾਫ ਹੈ, ਜੋ ਕਿ ਕੰਮ ਦੇ ਹਿਸਾਬ ਨਾਲ ਕਾਫੀ ਘੱਟ ਹੈ। ਜੇਕਰ ਇਸ 'ਚੋਂ 70 ਕਰਤਾਰਪੁਰ ਦੇ ਲਈ ਚਲੇ ਜਾਂਦੇ ਹਨ ਤਾਂ ਕੰਮਕਾਜ ਹੋਰ ਪ੍ਰਭਾਵਿਤ ਹੋਵੇਗਾ।
ਜਾਣਕਾਰੀ ਮੁਤਾਬਕ ਡੇਰਾ ਬਾਬਾ ਨਾਨਕ-ਕਰਤਾਰਪੁਰ ਕੋਰੀਡੋਰ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂ ਆਪਣੇ ਨਾਲ ਸਿਰਫ ਇਕ ਛੋਟਾ ਪਰਸ ਹੀ ਲੈ ਕੇ ਜਾ ਸਕਦੇ ਹਨ। ਇਸ 'ਚ ਸ਼ਰਧਾਲੂ ਆਪਣਾ ਇਕ ਜੋੜਾ ਕੱਪੜਿਆਂ ਦਾ ਅਤੇ ਹੋਰ ਜ਼ਰੂਰੀ ਸਾਮਾਨ ਰੱਖ ਸਕਦੇ ਹਨ।
ਪਿੰਡ ਜੰਡੀਰਾਂ 'ਚ ਹੋਈ ਗੁੰਡਾਗਰਦੀ ਦੇ ਮਾਮਲੇ 'ਚ 12 ਖਿਲਾਫ ਕੇਸ ਦਰਜ
NEXT STORY