ਪਟਿਆਲਾ (ਜੋਸਨ, ਬਲਜਿੰਦਰ)—ਅਧਿਆਪਕਾਂ ਦੇ ਪੱਕੇ ਧਰਨੇ ਨੂੰ 21ਵੇਂ ਦਿਨ 'ਕਰਵਾ ਚੌਥ' ਦੇ ਤਿਉਹਾਰ ਦਾ ਸੰਘਰਸ਼ੀ ਰੰਗ ਚੜ੍ਹਿਆ ਦਿਖਾਈ ਦਿੱਤਾ। ਕਰਵਾ ਚੌਥ ਵਾਲੇ ਦਿਨ ਅੱਜ ਲੜੀਵਾਰ ਭੁੱਖ-ਹੜਤਾਲ 'ਚ ਵਿਸ਼ੇਸ਼ ਤੌਰ 'ਤੇ 16 ਅਧਿਆਪਕਾਵਾਂ ਨੇ ਭੁੱਖ-ਹੜਤਾਲ ਰੱਖ ਕੇ 'ਕਰਵਾ ਚੌਥ' ਦੇ ਤਿਉਹਾਰ ਮਨਾਇਆ। ਅਧਿਆਪਕਾਂ ਨੇ ਸਰਕਾਰ ਵਿਰੁੱਧ ਰੋਹ ਭਰਪੂਰ ਆਵਾਜ਼ ਬੁਲੰਦ ਕੀਤੀ ਅਤੇ ਮੰਗਾਂ ਦਾ ਠੋਸ ਹੱਲ ਨਾ ਹੋਣ ਤੱਕ ਸੰਘਰਸ਼ ਦੇ ਮੈਦਾਨ 'ਚ ਡਟਣ ਦੀ ਦ੍ਰਿੜ੍ਹਤਾ ਵੀ ਪ੍ਰਗਟਾਈ।
ਇਸ ਮੌਕੇ ਹੱਥਾਂ 'ਤੇ ਮਹਿੰਦੀ ਨਾਲ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਿਖ ਕੇ ਅਧਿਆਪਕਾਵਾਂ ਨੇ ਰੋਸ ਪ੍ਰਗਟ ਕੀਤਾ। ਅਧਿਆਪਕਾਂ ਨੇ ਕੱਲ ਸਾਰੇ ਜ਼ਿਲਿਆਂ ਵਿਚ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਭੱਜਣ ਦੇ ਰੋਸ ਵਜੋਂ ਚੋਣ ਮੈਨੀਫੈਸਟੋ ਦੀਆਂ ਕਾਪੀਆਂ ਸਾੜਨ ਦਾ ਐਲਾਨ ਵੀ ਕੀਤਾ।
ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕਨਵੀਨਰ ਦਵਿੰਦਰ ਸਿੰਘ ਪੂਨੀਆ, ਸੂਬਾ ਕੋ ਕਨਵੀਨਰਾਂ ਗੁਰਜਿੰਦਰ ਪਾਲ, ਵਿਨੀਤ ਕੁਮਾਰ ਅਤੇ ਸੂਬਾ ਕਮੇਟੀ ਮੈਂਬਰ ਕੁਲਦੀਪ ਦੌੜਕਾ ਅਤੇ ਸੁਰਿੰਦਰ ਪੁਆਰੀ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ 8886 ਐੱਸ. ਐੱਸ. ਏ., ਰਮਸਾ, ਆਦਰਸ਼ ਤੇ ਮਾਡਲ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਕਟੌਤੀ ਰੱਦ ਕਰਵਾ ਕੇ ਪੂਰੀਆਂ ਤਨਖਾਹਾਂ 'ਤੇ ਰੈਗੂਲਰ ਕਰਵਾਉਣ, ਸਿੱਖਿਆ ਵਿਭਾਗ ਵਿਚਲੇ 5178 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਨਵੰਬਰ 2017 ਤੋਂ ਰੈਗੂਲਰ ਕਰਵਾਉਣ, ਆਦਰਸ਼ ਸਕੂਲ (ਪੀ. ਪੀ. ਪੀ. ਮੋਡ), ਕੰਪਿਊਟਰ ਅਧਿਆਪਕਾਂ, ਸਾਰੇ ਵਾਲੰਟੀਅਰ ਤੇ ਸਿੱਖਿਆ ਪ੍ਰੋਵਾੲੀਡਰਾਂ, ਆਈ. ਈ.ਆਰ.ਟੀ. ਅਧਿਆਪਕਾਂ ਦੀਆਂ ਸੇਵਾਵਾਂ ਵਿਭਾਗ ਵਿਚ ਲਿਆ ਕੇ ਰੈਗੂਲਰ ਕਰਨ ਦੀ ਮੰਗ ਕੀਤੀ।
ਇਸ ਮੌਕੇ ਇਕੱਤਰ ਅਧਿਆਪਕਾਂ ਨੂੰ ਜਗਪਾਲ ਬੰਗੀ ਬਠਿੰਡਾ, ਅਮਨਦੀਪ ਸ਼ਰਮਾ, ਪ੍ਰਿਤਪਾਲ ਸਿੰਘ, ਮੁਕੇਸ਼ ਹੁਸ਼ਿਆਰਪੁਰ, ਡਾ. ਅਰਵਿੰਦਰ ਕਾਕੜਾ, ਸੁਖਦੇਵ ਸਿੰਘ, ਰਾਜਵੀਰ ਸਮਰਾਲਾ, ਅਤਿੰਦਰਪਾਲ ਘੱਗਾ, ਰਣਜੀਤ ਸਿੰਘ, ਜਗਪਾਲ ਚਹਿਲ, ਸੁਖਦੇਵ ਡਾਨਸੀਵਾਲ, ਜਤਿੰਦਰ ਸਿੰਘ, ਰੇਸ਼ਮ ਸਿੰਘ, ਸੁਖਦੇਵ ਸਿੰਘ, ਕਸ਼ਮੀਰਾ ਸਿੰਘ, ਬੇਅੰਤ ਫੂਲੇਵਾਲ, ਪੰਜਾਬ ਸਟੂਡੈਂਟਸ ਯੂਨੀਅਨ ਤੋਂ ਗੁਰਸੇਵਕ ਸਿੰਘ, ਅਧਿਆਪਕ ਆਗੂ ਅਮਨਦੀਪ ਸਿੰਘ ਫੂਲ, ਕੁਲਦੀਪ ਗੋਬਿੰਦਪੁਰਾ, ਸੁਖਵਿੰਦਰਜੀਤ ਸਿੰਘ, ਨਿਰਮਲ ਚੁਹਾਨਕੇ, ਦਰਬਾਰਾ ਸਿੰਘ ਛਾਜਲਾ ਅਤੇ ਗੁਰਮੀਤ ਜੱਜ ਨੇ ਵੀ ਸੰਬੋਧਨ ਕੀਤਾ।
ਸ਼ੇਰਗਿੱਲ ਗੋਲੀਕਾਂਡ ਮਾਮਲੇ 'ਚ ਨਵਾਂ ਮੋੜ, ਦੋਸਤ ਬੋਲਿਆ ਸੂਰੀ ਨੂੰ ਦਿਵਾ ਕੇ ਰਹਾਂਗਾ ਸਜ਼ਾ
NEXT STORY