ਨਾਭਾ (ਭੁਪਿੰਦਰ ਭੂਪਾ) - ਪੰਜਾਬ ਵਿਚ ਖਾਲਿਸਤਾਨ ਦੀ ਲਹਿਰ 1980 ਵਿਚ ਚੱਲੀ ਸੀ। ਇਸ ਦੌਰਾਨ ਬਲਿਊ ਸਟਾਰ ਅਤੇ ਬਲੈਕ ਥੰਡਰ ਵਿਚ ਅਨੇਕਾਂ ਸਿੱਖਾਂ ਤੇ ਹਿੰਦੂਆਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਸਨ। ਉਦੋਂ ਦੀ ਸਰਕਾਰ ਨੇ ਸਮੇਂ ਸਿਰ ਹੀ ਖਾਲਿਸਤਾਨ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਖਾਲਿਸਤਾਨ ਦੇ ਦੌਰ ਵਿਚੋਂ ਨਿਕਲਣ ਤੋਂ ਬਾਅਦ ਮੁੜ ਇਸ ਨੂੰ ਜਿਊਂਦਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਰਿਆਸਤੀ ਸ਼ਹਿਰ ਨਾਭਾ ਵਿਚ ਦੀਵਾਲੀ ਦੀ ਰਾਤ ਸਰਕਾਰੀ ਰਿਪੁਦਮਨ ਕਾਲਜ ਦੇ ਖੇਡ ਮੈਦਾਨ ਦੀਆਂ ਕੰਧਾਂ 'ਤੇ ਦਰਜਨਾਂ ਦੇ ਲਗਭਗ 'ਖਾਲਿਸਤਾਨ ਜ਼ਿੰਦਾਬਾਦ-2020' ਲਿਖਿਆ ਗਿਆ ਹੈ ਤਾਂ ਜੋ ਸ਼ਹਿਰ ਅਤੇ ਆਸਪਾਸ ਦੇ ਖੇਤਰਾਂ ਦਾ ਮਾਹੌਲ ਖਰਾਬ ਕੀਤਾ ਜਾ ਸਕੇ। ਪੁਲਸ ਸ਼ਰਾਰਤੀ ਅਨਸਰਾਂ ਦੀ ਭਾਲ ਕਰ ਰਹੀ ਹੈ। ਜਦੋਂ ਇਸ ਬਾਰੇ ਰਿਪੁਦਮਨ ਕਾਲਜ ਦੇ ਚੌਕੀਦਾਰ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਕਿ ਇਹ ਸਭ ਕਿਸ ਨੇ ਲਿਖਿਆ ਹੈ। ਨਾਭਾ ਕੋਤਵਾਲੀ ਐੈੱਸ. ਐੈੱਚ. ਓ. ਕਰਨੈਲ ਸਿੰਘ ਨੇ ਦੱਸਿਆ ਕਿ ਜੋ ਇਹ ਸ਼ਬਦ ਜਿਸ ਸ਼ਰਾਰਤੀ ਅਨਸਰਾਂ ਨੇ ਲਿਖੇ ਹਨ, ਪੁਲਸ ਉਨ੍ਹਾਂ ਦੀ ਛਾਣਬੀਣ ਵਿਚ ਲੱਗੀ ਹੋਈ ਹੈ। ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਵਿਆਹੁਤਾ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਸਹੁਰੇ ਪਰਿਵਾਰ 'ਤੇ ਪਰਚਾ
NEXT STORY