ਬਟਾਲਾ, (ਸੈਂਡੀ/ਸਾਹਿਲ)- ਅੱਜ ਸਵੇਰੇ ਤਡ਼ਕਸਾਰ ਕਾਦੀਅਾਂ ਦੇ ਮੁਹੱਲਾ ਧਰਮਪੁਰਾ ਵਿਖੇ ਕੋਠੇ ਤੋਂ ਡਿੱਗ ਨਾਲ ਇਕ ਕਿਨਰ ਬਾਬੇ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਪੁਲਸ ਥਾਣਾ ਕਾਦੀਅਾਂ ਦੇ ਐੱਸ. ਐੱਚ. ਓ. ਸੁਦੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਕਾਦੀਅਾਂ ਦੇ ਮੁਹੱਲਾ ਧਰਮਪੁਰਾ ਵਿਖੇ ਰਹਿੰਦੇ ਬਾਬਾ ਮੀਨਾ ਜੀ ਦਾ ਚੇਲਾ ਬਾਬਾ ਜੋਤੀ, ਜੋ ਕਿ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਕੋਠੇ ’ਤੇ ਸੁੱਤੇ ਪਏ ਸੀ ਤੇ ਅੱਜ ਸਵੇਰੇ ਉਹ ਅਚਾਨਕ ਕੋਠੇ ਤੋਂ ਹੇਠਾਂ ਡਿੱਗ ਗਏ, ਜਿਸ ਨਾਲ ਉਨ੍ਹਾਂ ਦੇ ਸਿਰ ’ਚ ਗੰਭੀਰ ਸੱਟ ਲੱਗ ਗਈ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਐੱਸ. ਐੱਚ. ਓ. ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਅਾ ਹੈ ਅਤੇ ਉਧਰ ਤਫਤੀਸ਼ ਕਰਦੇ ਏ. ਐੱਸ. ਆਈ. ਗੁਰਨਾਮ ਸਿੰਘ ਨੇ ਬਾਬਾ ਮੀਨਾ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰ ਦਿੱਤੀ।
ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਬਸਪਾ ਵੱਲੋਂ ਪ੍ਰਦਰਸ਼ਨ
NEXT STORY