ਸੰਗਰੂਰ, (ਬੇਦੀ, ਹਰਜਿੰਦਰ)– ਸਮੇਂ ਦੀਆਂ ਸਰਕਾਰਾਂ ਕਿਸਾਨਾਂ ਤੇ ਕਿਸਾਨੀ ਦੀ ਬਿਹਤਰੀ ਦੇ ਵੱਡੇ-ਵੱਡੇ ਦਾਅਵੇ-ਵਾਅਦੇ ਕਰਦੀਆਂ ਨਹੀਂ ਥੱਕਦੀਆਂ ਪਰ ਜ਼ਮੀਨੀ ਪੱਧਰ ’ਤੇ ਇਸ ਦਾ ਅਜੇ ਕੁਝ ਅਸਰ ਦਿਖਾਈ ਹੁੰਦਾ ਦਿਸ ਨਹੀਂ ਰਿਹਾ ਹੈ। ਹਰ ਰੋਜ਼ ਆਰਥਿਕ ਤੰਗੀ ਤੋਂ ਦੁਖੀ ਹੋ ਕੇ ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ, ਜਿਸ ਦਾ ਤਾਜ਼ਾ ਖੁਲਾਸਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨਾਂ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੀ ਮਹੀਨਾਵਾਰ ਜਾਰੀ ਲਿਸਟ ਤੋਂ ਹੁੰਦਾ ਹੈ, ਜਿਸ ਅਨੁਸਾਰ ਇਸ ਮਹੀਨੇ ਪੰਜਾਬ ਦੇ 34 ਕਿਸਾਨ-ਮਜ਼ਦੂਰ ਖੁਦਕੁਸ਼ੀ ਕਰ ਚੁੱਕੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਹਰ ਮਹੀਨੇ ਖੁਦਕੁਸ਼ੀਆਂ ਦੀ ਲਿਸਟ ਤਿਆਰ ਕੀਤੀ ਜਾਂਦੀ ਹੈ। 10 ਜੁਲਾਈ 2018 ਤੋਂ 10 ਅਗਸਤ 2018 ਤੱਕ 30 ਦਿਨਾਂ ’ਚ 34 ਕਿਸਾਨ-ਮਜ਼ਦੂਰ ਮੌਤ ਨੂੰ ਗਲ਼ੇ ਲਾ ਚੁੱਕੇ ਹਨ। ਇਹ ਲਿਸਟ ਸੁਨਾਮ ਬਲਾਕ ਦੇ ਆਗੂ ਸੁਖਪਾਲ ਸਿੰਘ ਮਾਣਕ, ਬਲਾਕ ਸੰਗਰੂਰ ਦੇ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ, ਬਲਾਕ ਭਵਾਨੀਗਡ਼੍ਹ ਦੇ ਆਗੂ ਲਾਭ ਸਿੰਘ ਖੁਰਾਣਾ ਨੇ ਜਾਰੀ ਕੀਤੀ। ਉਕਤ ਆਗੂਆਂ ਨੇ ਕਿਹਾ ਕਿ ਇਹ ਲਿਸਟ ਅਖਬਾਰੀ ਅੰਕਡ਼ਿਆਂ ਦੇ ਹਿਸਾਬ ਨਾਲ ਹੈ, ਜੇਕਰ ਪੰਜਾਬ ਵਿਚ ਖੁਦਕੁਸ਼ੀਆਂ ਸਬੰਧੀ ਸਰਵੇ ਕਰਵਾਏ ਜਾਣ ਤਾਂ ਇਸ ਗਿਣਤੀ ’ਚ ਵਾਧਾ ਹੋਵੇਗਾ। ਆਗੂਆਂ ਨੇ ਕਿਹਾ ਕਿ ਇਨ੍ਹਾਂ ਖੁਦਕੁਸ਼ੀਆਂ ਲਈ ਪੰਜਾਬ ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ।'
ਦਾਜ ਦੇ ਲੋਭੀ ਸਹੁਰੇ ਪਰਿਵਾਰ ’ਤੇ ਕੇਸ ਦਰਜ
NEXT STORY