ਜਲੰਧਰ (ਅਨਿਲ) : ਸ਼ੁੱਕਰਵਾਰ ਸਵੇਰੇ ਤੜਕੇ 3 ਵਜੇ ਲਾਡੋਵਾਲ ਰੇਲਵੇ ਪੁਲ ਤੋਂ ਇਕ ਟਿੱਪਰ ਦੇ ਪਲਟਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਇਹ ਟਿੱਪਰ ਲੁਧਿਆਣਾ ਤੋਂ ਜਲੰਧਰ ਵੱਲ ਨੂੰ ਰੇਤਾ ਲੈਣ ਲਈ ਆ ਰਿਹਾ ਸੀ ਕਿ ਇਸ ਦੌਰਾਨ ਟਿੱਪਰ ਲਾਡੋਵਾਲ ਰੇਲਵੇ ਪੁਲ ਤੋਂ ਹੇਠਾਂ ਪਲਟ ਗਿਆ ਪਰ ਚੰਗੀ ਗੱਲ ਇਹ ਰਹੀ ਹੈ ਕਿ ਟਿੱਪਰ ਕਿਸੇ ਟਰੇਨ 'ਤੇ ਨਹੀਂ ਪਲਟਿਆ।

ਇਸ ਹਾਦਸੇ ਤੋਂ ਬਾਅਦ ਟਰੇਨਾਂ ਨੂੰ ਰੋਕ ਦਿੱਤਾ ਗਿਆ ਹੈ ਅਤੇ ਰੇਲਵੇ ਅਧਿਕਾਰੀਆਂ ਵਲੋਂ ਟਿੱਪਰ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟਿੱਪਰ ਦੇ ਡਰਾਈਵਰ ਮੌਕੇ ਤੋਂ ਫਰਾਰ ਹੈ।
ਸੈਕਟਰ-18 'ਚ ਲੋਕਾਂ ਨੇ ਕੱਢਿਆ ਕੈਂਡਲ ਮਾਰਚ, ਇਨਸਾਫ ਦੀ ਲਾਈ ਗੁਹਾਰ
NEXT STORY