ਪਟਿਆਲਾ (ਰਾਜੇਸ਼) - ਜ਼ਿਲਾ ਕਾਂਗਰਸ ਕਮੇਟੀ ਪਟਿਆਲਾ ਦਿਹਾਤੀ ਦੇ ਮੀਤ ਪ੍ਰਧਾਨ ਜਿੰਮੀ ਗਰਗ ਸਮਾਣਾ ਨੇ ਕਿਹਾ ਕਿ ਗੁਰਦਾਸਪੁਰ ਉਪ ਚੋਣ ਦੀ ਇਤਿਹਾਸਕ ਜਿੱਤ ਵਿਚ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਮਹਾਰਾਣੀ ਪ੍ਰਨੀਤ ਕੌਰ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਦਾ ਅਹਿਮ ਯੋਗਦਾਨ ਹੈ। ਕਾਂਗਰਸ ਨੂੰ ਇਤਿਹਾਸਕ ਜਿੱਤ ਮਿਲਣ 'ਤੇ ਜਿੰਮੀ ਗਰਗ ਨੇ ਲਾਲ ਸਿੰਘ ਨੂੰ ਫੁੱਲਾਂ ਦਾ ਬੁੱਕਾ ਦੇ ਕੇ ਸਨਮਾਨਤ ਕੀਤਾ।
ਜਿੰਮੀ ਨੇ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਵਿਚ ਪੈਂਦੇ ਬਟਾਲਾ ਵਿਧਾਨ ਸਭਾ ਖੇਤਰ ਦਾ ਇੰਚਾਰਜ ਲਾਲ ਸਿੰਘ ਨੂੰ ਬਣਾਇਆ ਹੋਇਆ ਸੀ। ਲੰਘੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਟਾਲਾ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਚੋਣ ਹਾਰ ਗਿਆ ਸੀ। ਇਸ ਹਲਕੇ ਦੀ ਮਹੱਤਤਾ ਨੂੰ ਦੇਖਦੇ ਹੋਏ ਕਾਂਗਰਸ ਹਾਈਕਮਾਂਡ ਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਇਸ ਦੀ ਜ਼ਿੰਮੇਵਾਰੀ ਚੋਣ ਲੜਨ ਅਤੇ ਜਿਤਾਉਣ ਵਿਚ ਮਾਹਰ ਰਹੇ ਲਾਲ ਸਿੰਘ ਦੇ ਹਵਾਲੇ ਕੀਤੀ। ਉਨ੍ਹਾਂ ਦੀ ਰਣਨੀਤੀ ਤੇ ਮਿਹਨਤ ਕਾਰਨ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੂੰ ਬਟਾਲਾ ਹਲਕੇ ਤੋਂ ਵੱਡੀ ਲੀਡ ਮਿਲੀ। ਜਿੰਮੀ ਗਰਗ ਨੇ ਕਿਹਾ ਕਿ ਇਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਸਮਾਣਾ ਤੋਂ ਲਾਲ ਸਿੰਘ ਦੀ ਰਣਨੀਤੀ ਕਾਰਨ ਹੀ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਕਰਾਰੀ ਹਾਰ ਦਿੱਤੀ ਗਈ ਸੀ।
ਨਾਬਾਲਿਗ ਲੜਕੀ ਨੂੰ ਭਜਾਉਣ ਵਾਲੇ ਨੂੰ ਜੇਲ ਭੇਜਿਆ
NEXT STORY