ਜਲੰਧਰ— ਜ਼ਿਲੇ 'ਚ ਹੁਣ ਜ਼ਮੀਨੀ ਮਾਮਲਿਆਂ 'ਚ ਕੋਈ ਗੜਬੜ ਨਹੀਂ ਹੋਵੇਗੀ ਕਿਉਂਕਿ ਪ੍ਰਾਪਰਟੀ ਰਜਿਸਟਰੇਸ਼ਨ ਲਈ ਮੈਟ੍ਰਿਕਸ ਸਿਸਟਮ ਤਿਆਰ ਹੋ ਰਿਹਾ ਹੈ। ਜ਼ਿਲੇ 'ਚ ਪ੍ਰਾਪਰਟੀ ਰਜਿਸਟਰੇਸ਼ਨ ਲਈ ਜਿੱਥੇ-ਜਿੱਥੇ ਨਵਾਂ ਜੈਨਰਿਕ ਸਾਫਟਵੇਅਰ ਲਾਂਚ ਹੋਵੇਗਾ, ਉਥੇ ਮੈਟ੍ਰਿਕ ਸਿਸਟਮ ਵੀ ਲਾਂਚ ਕੀਤਾ ਜਾਵੇਗਾ। ਲੋਕਾਂ ਨੂੰ ਛੋਟੇ-ਵੱਡੇ ਮਰਲੇ ਦੀ ਸ਼ੱਸ਼ੋਪੰਜ ਤੋਂ ਰਾਹਤ ਮਿਲੇਗੀ, ਉਥੇ ਹੀ ਰੈਵੇਨਿਊ ਰਿਕਾਰਡ 'ਚ ਗੜਬੜੀਆਂ ਵੀ ਬੰਦ ਹੋਣਗੀਆਂ। ਨਵੇਂ ਸਿਸਟਮ 'ਚ ਪਟਵਾਰੀ ਲੋਕਾਂ ਦੀ ਜ਼ਮੀਨ ਨੂੰ ਇੱਧਰ-ਉੱਧਰ ਨਹੀਂ ਕਰ ਸਕਣਗੇ।
ਪੰਜਾਬ ਲੈਂਡ ਰੈਵੇਨਿਊ ਮੈਨੂਅਲ ਮੁਤਾਬਕ ਹਰ ਜ਼ਿਲੇ ਅਤੇ ਹਰ ਮੁਹੱਲੇ ਲਈ ਵੱਖ-ਵੱਖ ਲੈਂਡ ਕੈਲਕੁਲੇਸ਼ਨ ਸਿਸਟਮ ਹੈ। ਜਲੰਧਰ ਜ਼ਿਲੇ 'ਚ ਲੈਂਡ ਮੇਜਰਮੈਂਟ ਲਈ 5 ਸ਼੍ਰੇਣੀਆਂ ਤੈਅ ਕੀਤੀਆਂ ਗਈਆਂ ਹਨ। ਇਸ 'ਚ ਸਭ ਤੋਂ ਛੋਟੀ ਸ਼੍ਰੇਣੀ ਸਰਸਾਹੀ ਹੈ। ਇਸ ਦੇ ਬਾਅਦ ਕਰਮ, ਫਿਰ ਮਰਲਾ, ਫਿਰ ਕਨਾਲ ਅਤੇ ਫਿਰ ਗੁਮਾਓ ਹਨ। ਇਹ ਸ਼੍ਰੇਣੀਆਂ 1975 'ਚ ਫਾਈਨਲ ਹੋਈਆਂ ਸਨ ਪਰ ਅੱਜ ਤੱਕ ਕਿਸੇ ਨੇ ਇਨ੍ਹਾਂ ਨੂੰ ਫਾਲੋ ਨਹੀਂ ਕੀਤਾ। ਛੋਟੇ-ਵੱਡੇ ਮਰਲੇ ਦਾ ਸਿਸਟਮ ਭਾਰੀ ਹੋ ਗਿਆ। ਸ਼ਹਿਰ ਦੇ ਕਈ ਇਲਾਕਿਆਂ 'ਚ 207 ਸਕੇਅਰ ਫੁੱਟ ਦਾ ਮਰਲਾ ਹੈ ਤਾਂ ਕਿਤੇ 272 ਸਕੇਅਰ ਫੁੱਟ ਦਾ ਮਰਲਾ। ਇਸ ਨਾਲ ਰੈਵੇਨਿਊ ਰਿਕਾਰਡ 'ਚ ਵੀ ਕਮੀਆਂ ਆ ਗਈਆਂ।
ਨਾ ਫੋਨ ਆਇਆ, ਨਾ ਪਾਸਵਰਡ ਪੁੱਛਿਆ, ਲਿੰਕ 'ਤੇ ਕਲਿਕ ਕਰਦੇ ਹੀ ਖਾਤਾ ਹੋਇਆ ਖਾਲੀ
NEXT STORY