ਫਰੀਦਕੋਟ(ਰਾਜਨ)-ਇਥੋਂ ਦੇ ਥਾਣਾ ਸਿਟੀ ਵਿਖੇ ਠੱਗੀ ਦੇ ਦੋ ਮਾਮਲਿਆਂ 'ਚ ਕਈਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਪਹਿਲੇ ਮਾਮਲੇ 'ਚ ਰਾਜਿੰਦਰ ਗੁਪਤਾ ਪੁੱਤਰ ਲਛਮਣ ਦਾਸ ਵਾਸੀ ਪੁਰਾਣੀ ਜੇਲ ਰੋਡ ਫਰੀਦਕੋਟ ਦੀ ਸ਼ਿਕਾਇਤ 'ਤੇ ਨੇਚਰ ਹਾਈਟਸ ਕੰਪਨੀ ਅਬੋਹਰ ਦੇ ਮਾਲਕ ਨੀਰਜ ਅਰੋੜਾ ਅਤੇ ਏਜੰਟ ਅਸ਼ਵਨੀ ਕੁਮਾਰ ਵਾਸੀ ਚੰਡੀਗੜ੍ਹ 'ਤੇ ਮੁਕੱਦਮਾ ਦਰਜ ਕਰ ਕੇ ਤਫਤੀਸ਼ ਜਾਰੀ ਹੈ। ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਨੇ ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਨੂੰ ਕੀਤੀ ਸ਼ਿਕਾਇਤ 'ਚ ਦੋਸ਼ ਲਾਇਆ ਸੀ ਕਿ ਉਕਤ ਦੋਵਾਂ ਨੇ ਉਸ ਨਾਲ 15,800,20 ਰੁਪਏ ਦੀ ਠੱਗੀ ਮਾਰੀ ਹੈ।
ਇਸੇ ਤਰ੍ਹਾਂ ਥਾਣਾ ਸਿਟੀ ਵਿਖੇ ਕਥਿਤ ਠੱਗੀ ਦੇ ਮਾਮਲੇ 'ਚ ਸ਼ਿਕਾਇਤਕਰਤਾ ਗੁਰਯਾਦਵਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਹਰਦਿਆਲੇਆਣਾ ਫਰੀਦਕੋਟ ਦੀ ਸ਼ਿਕਾਇਤ 'ਤੇ ਅਰਵਿੰਦ ਵਾਸੀ ਮੋਹਾਲੀ, ਤਨੀਸ਼ਾ, ਰਿਧਮਾ, ਸ਼ਿਖਾ ਆਹੂਜਾ ਅਤੇ ਗਰਿਮਾ ਸਾਰੇ ਵਾਸੀ ਚੰਡੀਗੜ੍ਹ 'ਤੇ ਮੁਕੱਦਮਾ ਦਰਜ ਕਰ ਕੇ ਤਫਤੀਸ਼ ਜਾਰੀ ਹੈ।
ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਸਾਰਿਆਂ ਨੇ ਉਸ ਨੂੰ ਆਸਟ੍ਰੇਲੀਆ ਭੇਜਣ ਲਈ 8,44000 ਲੈ ਲਏ ਪਰ ਉਨ੍ਹਾਂ ਨਾ ਤਾਂ ਪੈਸੇ ਵਾਪਸ ਕੀਤੇ ਅਤੇ ਨਾ ਹੀ ਉਸ ਨੂੰ ਬਾਹਰ ਭੇਜਿਆ। ਇਸ ਤਰ੍ਹਾਂ ਉਕਤ ਸਾਰਿਆਂ ਨੇ ਮਿਲੀ ਭੁਗਤ ਨਾਲ ਉਕਤ ਰਕਮ ਦੀ ਠੱਗੀ ਮਾਰੀ। ਇਨ੍ਹਾਂ ਦੋਵਾਂ ਹੀ ਮਾਮਲਿਆਂ 'ਚ ਕੋਈ ਗ੍ਰਿਫ਼ਤਾਰੀ ਨਾ ਹੋਣ ਦੀ ਸੂਰਤ 'ਚ ਤਫਤੀਸ਼ ਥਾਣੇਦਾਰ ਧਰਮਪਾਲ ਸਿੰਘ ਇੰਚਾਰਜ ਈ. ਓ. ਵਿੰਗ ਵੱਲੋਂ ਜਾਰੀ ਹੈ।
ਗੈਂਗਸਟਰ ਗੁਗਨੀ ਨੂੰ ਵਾਪਸ ਨਾਭਾ ਜੇਲ ਭੇਜਿਆ
NEXT STORY