ਜਲੰਧਰ, (ਪੁਨੀਤ)- ਜਨ ਨੁਮਾਇੰਦੇ ਹੀ ਜੇਕਰ ਨਿਯਮਾਂ ਦੀ ਉਲੰਘਣਾ ਕਰਨਗੇ ਤਾਂ ਆਮ ਪਬਲਿਕ ਤੋਂ ਕੀ ਆਸ ਕੀਤੀ ਜਾ ਸਕਦੀ ਹੈ। ਪੁਲਸ ਰੋਜ਼ਾਨਾ ਵੱਖ-ਵੱਖ ਥਾਵਾਂ 'ਤੇ ਨਾਕਾ ਲਗਾ ਕੇ ਆਮ ਜਨਤਾ ਦੇ ਚਲਾਨ ਕੱਟਦੀ ਹੈ ਪਰ ਆਗੂਆਂ ਵੱਲੋਂ ਨਿਯਮ ਤੋੜਨ ਵੱਲ ਧਿਆਨ ਨਹੀਂ ਦਿੰਦੀ। ਅੱਜ ਮਹਾਨਗਰ 'ਚ ਕਾਂਗਰਸੀ ਆਗੂ ਅਰਵਿੰਦ ਮਿਸ਼ਰਾ ਵੱਲੋਂ ਇਕ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਧਾਇਕਾਂ ਤੇ ਸੰਸਦ ਮੈਂਬਰ ਨੇ ਨਿਯਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਟ੍ਰੈਫਿਕ ਪੁਲਸ ਬੇਫਿਕਰ ਰਹੀ ਅਤੇ ਸਾਰੇ ਨਿਯਮਾਂ ਨੂੰ ਤੋੜ ਕੇ ਚਲਦੇ ਬਣੇ।
ਸੰਸਦ ਮੈਂਬਰ ਚੌਧਰੀ ਬਿਨਾਂ ਹੈਲਮੇਟ ਤੇ ਪਿੱਛੇ ਬੈਠੇ ਵਿਧਾਇਕ ਰਜਿੰਦਰ ਬੇਰੀ ਨਿਯਮ ਤੋੜਦੇ ਵੇਖੇ ਗਏ। ਨੌਜਵਾਨ ਵਿਧਾਇਕ ਸੁਸ਼ੀਲ ਰਿੰਕੂ ਨਿਯਮ ਤੋੜਦੇ ਹੋਏ ਬੁਲੇਟ ਮੋਟਰਸਾਈਕਲ 'ਤੇ ਇੰਝ ਚੱਲ ਰਹੇ ਸੀ ਜਿਵੇਂ ਹੈਲਮੇਟ ਪਾਉਣ ਦਾ ਨਿਯਮ ਹੀ ਨਾ ਹੋਵੇ। ਉਨ੍ਹਾਂ ਦੇ ਪਿੱਛੇ ਦਰਜਨਾਂ ਨੌਜਵਾਨ ਵੀ ਬਿਨਾਂ ਹੈਲਮੇਟ ਦੇ ਆ ਰਹੇ ਸਨ। ਜਨਤਾ ਵੱਲੋਂ ਚੁਣੇ ਗਏ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਵੱਲੋਂ ਇਸ ਤਰ੍ਹਾਂ ਨਿਯਮਾਂ ਨੂੰ ਤੋੜ ਕੇ ਬਿਨਾਂ ਹੈਲਮੇਟ ਦੇ ਫੋਟੋ ਸੈਸ਼ਨ ਕਰਵਾਉਣਾ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਵੇਗਾ। ਇਹ ਚਰਚਾ ਦਾ ਵਿਸ਼ਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਵਿਧਾਨ ਸਭਾ 'ਚ ਬੈਠ ਕੇ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਆਗੂ ਹੀ ਨਿਯਮਾਂ ਨੂੰ ਤੋੜਨਗੇ ਤਾਂ ਉਨ੍ਹਾਂ ਦੀ ਗੱਲ ਦਾ ਕੀ ਤਰਕ ਰਹੇਗਾ।
ਬੱਚਿਆਂ ਨੂੰ ਡਾਂਟ ਕੇ ਪੁਲਸ ਕੱਟਦੀ ਹੈ ਚਲਾਨ
ਪੁਲਸ ਨੇ ਭਾਰਗੋ ਕੈਂਪ ਦੇ ਇਲਾਕੇ 'ਚ ਨਾਕਾ ਲਗਾ ਕੇ ਅੰਡਰਏਜ ਬੱਚਿਆਂ ਦੇ ਚਲਾਨ ਕੱਟੇ ਅਤੇ ਪੁਲਸ ਬੱਚਿਆਂ ਨੂੰ ਡਾਂਟਦੀ ਰਹੀ। ਅੱਜ ਮਹਾਨਗਰ 'ਚ ਦਰਜਨਾਂ ਨੌਜਵਾਨ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਰਹੇ ਪਰ ਪੁਲਸ ਤੇ ਪ੍ਰਸ਼ਾਸਨ ਨੇ ਇਸ ਵੱਲ ਜ਼ਰਾ ਵੀ ਧਿਆਨ ਨਾ ਦਿੱਤਾ। ਕਈ ਵਾਹਨ ਚਾਲਕ ਇਕ ਚੌਕ ਕੋਲ ਗਲਤ ਦਿਸ਼ਾ ਤੋਂ ਨਿਕਲਦੇ ਰਹੇ ਪਰ ਮੌਕੇ 'ਤੇ ਮੌਜੂਦ ਪੁਲਸ ਕਰਮਚਾਰੀਆਂ ਨੇ ਕਿਸੇ ਨੂੰ ਕੁਝ ਵੀ ਨਹੀਂ ਕਿਹਾ। ਕਈ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਨਾਲ ਨਿਯਮ ਤੋੜ ਕੇ ਰੈਲੀ ਕੱਢਣਾ ਸ਼ੋਭਾ ਨਹੀਂ ਦਿੰਦਾ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਦੇ ਪ੍ਰਤੀ ਜ਼ਰੂਰ ਧਿਆਨ ਦੇਵੇ।
ਨਿਯਮਾਂ ਦੀ ਪਾਲਣਾ ਕਰਨ ਕਾਂਗਰਸੀ : ਭੰਡਾਰੀ
ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਦਾ ਕਹਿਣਾ ਹੈ ਕਿ ਕਾਂਗਰਸੀ ਆਗੂਆਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦਾ ਹੈ ਤਾਂ ਜੋ ਉਹ ਸਮਾਜ 'ਚ ਸਹੀ ਸੰਦੇਸ਼ ਦੇ ਸਕਣ। ਸਾਬਕਾ ਵਿਧਾਇਕ ਨੇ ਕਿਹਾ ਕਿ ਜੇਕਰ ਆਗੂ ਹੀ ਨਿਯਮਾਂ ਨੂੰ ਤੋੜਨਗੇ ਤਾਂ ਆਮ ਜਨਤਾ ਨੂੰ ਕੀ ਸੰਦੇਸ਼ ਮਿਲੇਗਾ। ਵੱਡੇ-ਵੱਡੇ ਵਾਅਦੇ ਕਰਨ ਵਾਲੀ ਕਾਂਗਰਸ ਸਰਕਾਰ ਦੇ ਆਗੂਆਂ ਨੇ ਨਿਯਮ ਤੋੜ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਸਮਾਜ ਨੂੰ ਚੰਗਾ ਸੰਦੇਸ਼ ਨਹੀਂ ਦੇ ਸਕਦੇ।
ਸਰਵ ਸੁੱਖ ਸੇਵਾ ਮਿਸ਼ਨ ਨੇ ਰੈਲੀ 'ਚ ਬੱਚਿਆਂ ਨੂੰ ਬਚਾਉਣ ਦੀ ਸਹੁੰ ਚੁੱਕੀ
ਸਰਵ ਸੁੱਖ ਸੇਵਾ ਮਿਸ਼ਨ ਦੇ ਚੇਅਰਮੈਨ ਅਰਵਿੰਦ ਮਿਸ਼ਰਾ ਤੇ ਕਾਂਗਰਸੀ ਆਗੂਆਂ ਨੇ ਇਸ ਮੌਕੇ ਸੈਂਕੜੇ ਨੌਜਵਾਨਾਂ ਨੂੰ ਸਹੁੰ ਚੁਕਾਈ ਕਿ ਉਹ ਬੱਚਿਆਂ ਨੂੰ ਬਚਾਉਣ ਦੇ ਪ੍ਰਤੀ ਸੁਚੇਤ ਰਹਿਣਗੇ ਤੇ ਉਹ ਆਪਣੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਗੇ। ਕੌਂਸਲਰ ਪਤੀ ਅਨੂਪ ਪਾਠਕ, ਵਾਈਸ ਚੇਅਰਮੈਨ ਆਰ. ਗੁਪਤਾ ਨੇ ਇਸ ਰੈਲੀ 'ਚ ਸਹਿਯੋਗ ਦਿੱਤਾ। ਪਾਣੀ ਨੂੰ ਬਚਾਉਣ ਦਾ ਸੰਦੇਸ਼ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਸਮਾਜ 'ਚ ਹਰੇਕ ਵਰਗ ਨੂੰ ਪਾਣੀ ਬਚਾਉਣਾ ਚਾਹੀਦਾ ਹੈ ਕਿਉਂਕਿ ਜਲ ਹੀ ਜੀਵਨ ਹੈ। ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਉਨ੍ਹਾਂ ਨੇ ਦਰੱਖਤ ਲਗਾਉਣ ਲਈ ਜਨਤਾ ਨੂੰ ਸੰਦੇਸ਼ ਦਿੱਤਾ। ਹੋਣ ਵਾਲੇ ਹਾਦਸਿਆਂ ਪ੍ਰਤੀ ਉਨ੍ਹਾਂ ਨੇ ਡੂ ਨੋਟ ਡਰਿੰਕ ਐਂਡ ਡਰਾਈਵ ਦਾ ਸੰਦੇਸ਼ ਦਿੱਤਾ। ਧਾਰਾ 498-ਏ ਦੇ ਪ੍ਰਤੀ ਰੋਸ ਜਤਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਸ ਦਾ ਪ੍ਰਯੋਗ ਕਈ ਪਰਿਵਾਰ ਗਲਤ ਢੰਗ ਨਾਲ ਕਰਦੇ ਹਨ। ਇਸ ਲਈ ਇਸ ਦੇ ਪ੍ਰਤੀ ਸਰਕਾਰ ਨੂੰ ਜ਼ਰੂਰੀ ਕਦਮ ਉਠਾਉਣੇ ਚਾਹੀਦੇ ਹਨ।
ਇਸ ਮੌਕੇ ਗੌਰਵ ਅਰੋੜਾ, ਰਾਜੀਵ ਕੱਕੜ, ਸੰਨੀ ਸ਼ਰਮਾ, ਰਾਮ ਕ੍ਰਿਸ਼ਨ ਸ਼ਰਮਾ, ਰਾਧਵ ਸੋਨੀ, ਗੁਰਪ੍ਰੀਤ ਸਿੰਘ ਸਿੱਧੂ, ਜੰਮੀ ਸਰੋਆ, ਹਿਮਾਂਸ਼ੂ ਸ਼ਵੈਂਕੀ, ਲਵ ਸ਼ਰਮਾ, ਮਨੀਸ਼ ਸ਼ਰਮਾ, ਰਾਹੁਲ ਵਰਮਾ, ਪਰਮਜੀਤ, ਮਨਜੋਤ, ਸਾਹਿਲ ਭਾਟੀਆ, ਗੁਰਤੇਜ, ਹਿਮਾਸ਼ੂ ਵਰਮਾ ਤੇ ਮਹਾਜਨ ਮੌਜੂਦ ਸਨ।
ਨਹਿਰਾਂ ਦੀ ਸਫਾਈ ਨਾ ਹੋਣ ਦੇ ਰੋਸ ਵਜੋਂ ਕਿਸਾਨਾਂ ਕੀਤਾ ਚੱਕਾ ਜਾਮ
NEXT STORY