ਸੰਗਰੂਰ (ਰਾਜੇਸ਼) - ਸੰਗਰੂਰ ਵਿਖੇ ਕਾਰ 'ਚ ਸਵਾਰ ਹੋ ਕੇ ਘਰ ਵਾਪਸ ਆ ਰਹੇ ਲਹਿਰਾਗੰਗਾ ਦੇ ਇਕ ਅਧਿਆਪਕ ਦੀ ਨਹਿਰ 'ਚ ਡਿੱਗਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ, ਜਿਸ ਦੀ ਪਛਾਣ ਪਰਮੇਸ਼ਵਰ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੀਤੀ ਦੇਰ ਰਾਤ ਉਹ ਆਪਣੇ ਖੇਤ ਤੋਂ ਨਹਿਰ ਦੀ ਪਟੜੀ ਦੇ ਰਾਸਤੇ ਤੋਂ ਘਰ ਵਾਪਸ ਆ ਰਿਹਾ ਸੀ।

ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਅਧਿਆਪਕ ਦੀ ਲਾਸ਼ ਅਤੇ ਉਸ ਦੀ ਕਾਰ ਨੂੰ ਬਾਹਰ ਕੱਢ ਲਿਆ ਹੈ।
ਪੰਜਾਬ ਸਰਕਾਰ ਨੇ ਹੁਣ ਤੱਕ 2 ਲੱਖ 98 ਹਜ਼ਾਰ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਵਜ਼ੀਫਾ ਦਿੱਤਾ: ਕੈਪਟਨ
NEXT STORY