ਭਿੱਖੀਵਿੰਡ/ਖਾਲੜਾ (ਸੁਖਚੈਨ, ਅਮਨ)- ਪੰਜਾਬ 'ਚ ਕਣਕ ਦੀ ਫਸਲ ਦੀ ਲਿਫਟਿੰਗ ਦੀ ਵੱਡੀ ਪੱਧਰ 'ਤੇ ਪੰਜਾਬ ਅੰਦਰ ਮੁਸ਼ਕਿਲ ਆ ਸਕਦੀ ਹੈ। ਟੱਰਕ ਅਪ੍ਰੇਟਰ ਕਿਸੇ ਵੀ ਸਮੇਂ ਹੜਤਾਲ ਦਾ ਐਲਾਨ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਪਿਛਲੀ ਕਣਕ ਦੇ ਸਿਜ਼ਨ 'ਚ ਲਿਫਟਿੰਗ ਦੇ ਪੈਸੇ ਅਜੇ ਤੱਕ ਨਹੀਂ ਮਿਲੇ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਟੈਂਡਰ ਕਾਰ ਗੁਰਮੁੱਖ ਸਿੰਘ ਘਪੱਲਾ ਬਲ੍ਹੇਰ ਨੇ ਕਿਹਾ ਕਿ ਪੰਜਾਬ ਅੰਦਰ ਟੱਰਕ ਅਪ੍ਰੇਟਰ ਜਿਨ੍ਹਾਂ ਨੂੰ ਪਿਛਲੇ ਸਾਲ ਕਣਕ ਦੇ ਸਿਜ਼ਨ ਦੀ ਲਿਫਟਿੰਗ ਦੇ ਪੈਸੇ ਨਹੀਂ ਮਿਲੇ, ਉਨ੍ਹਾਂ 'ਚੋਂ ਕਈ ਲੋਕ ਅਜਿਹੇ ਹਨ ਜਿਨ੍ਹਾਂ ਦੀ ਰੋਜੀ-ਰੋਟੀ ਟੱਰਕ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ 'ਚ ਸਾਡੀ ਸਭ ਤੋਂ ਵੱਡੀ ਸਮੱਸਿਆ ਇਹ ਵੀ ਹੈ ਕਿ ਟੱਰਕ ਅਪ੍ਰੇਟਰ ਦੀਆਂ ਗੱਡੀਆਂ ਕਿਸ ਤਰ੍ਹਾਂ ਮੰਡੀਆਂ 'ਚ ਲਿਫਟਿੰਗ ਦੇ ਕੰਮ ਕਰ ਸਕਦੀਆਂ ਹਨ। ਗੱਡੀਆਂ ਲਈ ਤੇਲ ਦੀ ਲੋੜ ਹੈ, ਜੋ ਬਿਨ੍ਹਾਂ ਪੈਸਿਆਂ ਦੇ ਨਹੀਂ ਪੈ ਸਕਦਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਜਲਦੀ ਤੋਂ ਜਲਦੀ ਪਿਛਲੇ ਸਿਜ਼ਨ ਦੇ ਪੈਸੇ ਟੱਰਕ ਅਪ੍ਰੇਟਰ ਨੂੰ ਦਿੱਤੇ ਜਾਣ, ਤਾਂਕਿ ਕੰਮ ਨੂੰ ਸਹੀ ਤਰੀਕੇ ਨਾਲ ਸ਼ੁਰੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਟੱਰਕ ਅਪ੍ਰੇਟਰ ਕੁਝ ਦਿਨ ਹੜਤਾਲ 'ਤੇ ਚੱਲੇ ਜਾਣ ਤਾਂ ਪੰਜਾਬ ਦੀਆਂ ਮੰਡੀਆਂ 'ਚ ਲਿਫਟਿੰਗ ਦੀ ਵੱਡੀ ਮੁਸ਼ਕਿਲ ਪੈਦਾ ਹੋ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਜਗਰੂਪ ਸਿੰਘ ਸਮੇਤ ਹੋਰ ਟੱਰਕ ਅਪ੍ਰੇਟਰ ਮੌਜੂਦ ਸਨ।
ਕਰਜ਼ੇ ਹੇਠਾਂ ਦੱਬੇ ਇਕ ਹੋਰ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY