ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ): ਪੰਜਾਬ ਸਰਕਾਰ ਦੇ ਵੀ ਵਾਰੇ ਨਿਆਰੇ ਹੀ ਹਨ। ਲੋਕਾਂ ਨੂੰ ਨਸ਼ਿਆਂ ਦੀ ਦਲ-ਦਲ ਵਿੱਚ ਧੱਕਣ ਲਈ ਸ਼ਰਾਬ ਦੇ ਠੇਕੇ ਤਾਂ ਸਾਰੇ ਸੂਬੇ ਅੰਦਰ ਖੋਲ੍ਹ ਦਿੱਤੇ ਹਨ। ਪਰ ਬੱਚਿਆਂ ਨੂੰ ਭੋਰਾ ਅਕਲ ਨਾ ਆ ਜੇ , ਵਿਦਿਆ ਦੇ ਮੰਦਰਾਂ ਸਕੂਲਾਂ ਨੂੰ ਬੰਦ ਕੀਤਾ ਹੋਇਆ ਹੈ। ਹੋਰ ਤਾਂ ਹੋਰ ਕਿਤਾਬਾਂ ਕਾਪੀਆਂ ਵਾਲੀਆਂ ਦੁਕਾਨਾਂ ਨੂੰ ਵੀ ਗੈਰ-ਜ਼ਰੂਰੀ ਵਸਤਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਮਈ ਦੇ ਤੀਜੇ ਹਫ਼ਤੇ ਹੋਰ ਭਿਆਨਕ ਹੋਵੇਗਾ 'ਕੋਰੋਨਾ',ਰੋਜ਼ਾਨਾ 10 ਹਜ਼ਾਰ ਨਵੇਂ ਮਾਮਲੇ ਆਉਣ ਦਾ ਖ਼ਦਸ਼ਾ
ਸਕੂਲਾਂ ਦੇ ਨਵੇਂ-ਸੈਸ਼ਨ ਸ਼ੁਰੂ ਹੋ ਚੁੱਕੇ ਹਨ। ਬੱਚਿਆਂ ਨੂੰ ਕਾਪੀਆਂ, ਕਿਤਾਬਾਂ ਤੇ ਹੋਰ ਲੋੜੀਂਦਾ ਸਾਮਾਨ ਚਾਹੀਦਾ ਹੈ। ਅਧਿਆਪਕ ਕਹਿ ਰਹੇ ਹਨ ਕਿ ਵੱਖ-ਵੱਖ ਵਿਸ਼ਿਆਂ ਨੂੰ ਕਾਪੀਆਂ ਲਗਾਓ। ਨਕਸ਼ੇ ਬਣਾ ਕੇ ਭਰ ਕੇ ਭੇਜੋ। ਪਰ ਬੱਚੇ ਸਾਮਾਨ ਕਿੱਥੋਂ ਲੈ ਕੇ ਆਉਣ।ਦੁਕਾਨਾਂ ਤਾਂ ਬੰਦ ਹਨ।ਬੱਚਿਆਂ ਦੇ ਮਾਪਿਆਂ ਦੀ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਕਿਤਾਬਾਂ ਕਾਪੀਆਂ ਵਾਲੀਆਂ ਦੁਕਾਨਾਂ ਨੂੰ ਖੋਲ੍ਹਿਆ ਜਾਵੇ। ਸਕੂਲ ਵੀ ਖੁੱਲਣੇ ਚਾਹੀਦੇ ਹਨ ਕਿਉਂਕਿ ਬੱਚਿਆਂ ਦੀ ਪੜ੍ਹਾਈ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ। ਆਨਲਾਈਨ ਕਲਾਸਾਂ ਲੱਗਣ ਨਾਲ ਸਕੂਲਾਂ ਵਾਲੀ ਗੱਲ ਨਹੀਂ ਬਣਦੀ। ਪਰ ਤ੍ਰਾਸਦੀ ਇਹ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਤਾਂ ਸਕੂਲ ਖੋਲ੍ਹਣ ਨਾਲੋਂ ਸ਼ਰਾਬ ਦੇ ਠੇਕੇਦਾਰਾਂ ਦਾ ਜ਼ਿਆਦਾ ਫ਼ਿਕਰ ਹੈ।
ਇਹ ਵੀ ਪੜ੍ਹੋ: ਮਾਨਸਾ ’ਚ ਸਿਹਤ ਵਿਭਾਗ ਦਾ ਕਾਰਨਾਮਾ, ਨੌਜਵਾਨ ਨੂੰ ਬਣਾ ਦਿੱਤਾ ‘ਮਾਂ’, ਜਾਣੋ ਕੀ ਹੈ ਪੂਰਾ ਮਾਮਲਾ
ਕੋਰੋਨਾ ਦੇ ਵਧ ਰਹੇ ਪ੍ਰਕੋਪ ਤੋਂ ਬਚਣ ਲਈ ਜਲੰਧਰ ਪੁਲਸ ਕਮਿਸ਼ਨਰ ਨੇ ਲੋਕਾਂ ਨੂੰ ਕੀਤੀ ਇਹ ਅਪੀਲ
NEXT STORY