ਨਵੀਂ ਦਿੱਲੀ : ਚੰਡੀਗੜ੍ਹ ਸੰਸਦੀ ਸੀਟ 'ਤੇ ਕਾਂਗਰਸ ਅਤੇ ਭਾਜਪਾ ਦੋਵਾਂ ਦਾ ਅਸਰ ਰਿਹਾ ਹੈ। ਇਸ ਬਾਰੇ ਦੋਵਾਂ ਪਾਰਟੀਆਂ ਦੇ ਵੱਡੇ ਮਸ਼ਹੂਰ ਨੇਤਾ ਇਸ ਕੇਂਦਰ ਸ਼ਾਸਤ ਪ੍ਰਦੇਸ਼ ਦੀ ਇਕਮਾਤਰ ਸੀਟ 'ਤੇ ਦਾਅਵੇਦਾਰੀ ਲਈ ਤਿਆਰ ਹੈ। ਚੰਡੀਗੜ੍ਹ ਲੋਕ ਸਭਾ ਸੀਟ ਨਾਲ ਭਾਜਪਾ ਦੀ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਤਾਂ ਦਾਅਵੇਦਾਰ ਹਨ ਹੀ, ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ ਦੇ ਨਾਂ ਦੀ ਵੀ ਚਰਚਾ ਹੈ। ਕਾਂਗਰਸ ਵੱਲੋਂ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ, ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੇ ਨਾਵਾਂ ਦੀ ਵੀ ਚਰਚਾ ਹੈ। ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਨੇ ਵੀ ਉਥੋਂ ਚੋਣ ਲੜਨ ਦੀ ਗੱਲ ਕਹਿ ਕੇ ਇਸ ਨੂੰ 'ਹਾਟ ਸੀਟ' ਬਣਾ ਦਿੱਤਾ ਹੈ। ਕਿਰਨ ਖੇਰ ਨੇ 2014 'ਚ ਕਾਂਗਰਸੀ ਨੇਤਾ ਪਵਨ ਬਾਂਸਲ ਨੂੰ ਹਰਾ ਕੇ ਭਾਜਪਾ ਨੂੰ ਜਿੱਤ ਦਿਵਾਈ ਸੀ। ਇਸ ਵਾਰ ਵੀ ਉਹ ਮਜ਼ਬੂਤ ਦਾਅਵੇਦਾਰ ਹਨ। ਉਥੇ 9 ਸਾਲ ਤੋਂ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ ਦੇ ਪਿਤਾ ਬਲਰਾਮ ਦਾਸ ਟੰਡਨ ਛੱਤੀਸਗੜ੍ਹ ਦੇ ਰਾਜਪਾਲ ਰਹੇ। ਹੁਣ ਇਹ ਦੇਖਣਾ ਹੋਵੇਗਾ ਕਿ ਇਸ ਵਾਰ ਚੰਡੀਗੜ੍ਹ ਨੂੰ ਜਨਤਾ ਭਾਜਪਾ ਨੂੰ ਜਿਤਾਉਂਦੀ ਹੈ ਜਾਂ ਫਿਰ ਕਾਂਗਰਸ ਨੂੰ।
ਦੇਸ਼ ਦਾ ਪਹਿਲਾ ਯੋਜਨਾਬੱਧ ਸ਼ਹਿਰ
* ਚੰਡੀਗੜ੍ਹ ਨਾਂ ਦਾ ਅਰਥ ਹੈ- ਚੰਡੀ ਦਾ ਕਿਲਾ। ਇਹ ਦੁਰਗਾ ਦੇ ਇਕ ਰੂਪ ਚੰਡਿਕਾ ਜਾਂ ਚੰਡੀ ਦੇ ਮੰਦਰ ਦੇ ਕਾਰਨ ਹੁੰਦਾ ਹੈ।
* ਚੰਡੀਗੜ੍ਹ ਹਿਮਾਲਿਆ ਦੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਤਰਾਈ 'ਚ ਭਾਰਤ ਦੇ ਉੱਤਰ-ਪੱਛਮ 'ਚ ਸਥਿਤ ਹੈ।
* ਵਾਸਤੂ ਸਥਾਪਤ ਲਈ ਪ੍ਰਸਿੱਧ ਇਹ ਸ਼ਹਿਰ ਆਧੁਨਿਕ ਭਾਰਤ ਦਾ ਪ੍ਰਥਮ ਯੋਜਨਾਬੱਧ ਸ਼ਹਿਰ ਹੈ।
* 1952 'ਚ ਇਸ ਸ਼ਹਿਰ ਦੀਂ ਨੀਂਹ ਰੱਖੀ ਗਈ।
* ਚੰਡੀਗੜ੍ਹ ਨੂੰ ਫ੍ਰਾਂਸੀਸੀ ਵਾਸਤੂਕਾਰ ਲੀ ਕਾਬੁਰਜੀਅਰ ਨੇ ਡਿਜ਼ਾਈਨ ਕੀਤਾ ਸੀ। ਪਿਅਰੇ ਜਿਏਨਰੇਟ, ਮੈਥਿਊ ਨੇਵਿਕਾ ਅਤੇ ਅਲਚਰਟ ਮੇਅਰ ਦੇ ਵਾਸਤੂ ਨਮੂਨੇ ਦੇਖੇ ਜਾ ਸਕਦੇ ਹਨ।
* ਇਸ ਸ਼ਹਿਰ ਦੀ ਖੂਬਸੂਰਤੀ ਕਾਰਨ ਚੰਡੀਗੜ੍ਹ ਨੂੰ 'ਸਿਟੀ ਬਿਊਟੀਫੁੱਲ' ਵੀ ਕਿਹਾ ਜਾਂਦਾ ਹੈ।
* ਇਹ ਪੰਜਾਬ ਤੇ ਹਰਿਆਣਾ ਦੋ ਰਾਜਾਂ ਦੀ ਰਾਜਧਾਨੀ ਹੈ।
* ਪੰਜਾਬ ਤੇ ਹਰਿਆਣਾ ਦੀ ਵਿਧਾਨ ਸਭਾ 'ਚ ਸਕੱਤਰਾਂ ਤੋਂ ਇਲਾਵਾ ਇਥੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੀ ਹੈ।
* ਚੰਡੀਗੜ੍ਹ ਦੀ ਆਪਣੀ ਕੋਈ ਵਿਧਾਨ ਸਭਾ ਸੀਟ ਨਹੀਂ ਹੈ।
ਕੌਣ ਕਦੋਂ ਜਿੱਤਿਆ
1987 ਚਾਂਦ ਗੋਇਲ ਜਨ ਸੰਘ
1971 ਅਮਰਨਾਥ ਕਾਂਗਰਸ
1977 ਕ੍ਰਿਸ਼ਨ ਕਾਂਤ ਜਨਤਾ ਪਾਰਟੀ
1980 ਜਗਨਨਾਥ ਕੌਸ਼ਲ ਕਾਂਗਰਸ-ਇੰਦਰਾ
1984 ਜਗਨਨਾਥ ਕੌਸ਼ਲ ਕਾਂਗਰਸ
1989 ਹਰਮੋਹਨ ਧਵਨ ਜਨਤਾ ਦਲ
1991 ਪਵਨ ਕੁਮਾਰ ਬਾਂਸਲ ਕਾਂਗਰਸ
1996 ਸਤਿਆਪਾਲ ਜੈਨ ਭਾਜਪਾ
1998 ਸਤਿਆਪਾਲ ਜੈਨ ਭਾਜਪਾ
1999 ਪਵਨ ਕੁਮਾਰ ਬਾਂਸਲ ਕਾਂਗਰਸ
2004 ਪਵਨ ਕੁਮਾਰ ਬਾਂਸਲ ਕਾਂਗਰਸ
2009 ਪਵਨ ਕੁਮਾਰ ਬਾਂਸਲ ਕਾਂਗਰਸ
2014 ਕਿਰਨ ਖੇਰ ਭਾਜਪਾ
ਪਿਛਲੀਆਂ ਲੋਕ ਸਭਾ ਚੋਣਾਂ ਦੇ ਨਤੀਜੇ
ਚੰਡੀਗੜ੍ਹ 'ਚ ਕੁੱਲ ਵੋਟਰ 6,19,249 ਹਨ। ਜਿਨ੍ਹਾਂ 'ਚ 3,28,271 ਮਰਦ ਹਨ ਜਦੋਂਕਿ 2,90,978 ਔਰਤਾਂ ਹਨ। 2014 ਦੀਆਂ ਲੋਕਸਭਾ ਚੋਣਾਂ 'ਚ ਕਿਰਨ ਖੇਰ ਨੇ ਪਵਨ ਬਾਂਸਲ ਨੂੰ ਹਰਾ ਕੇ 1,91, 362 ਵੋਟਾਂ (42.2ਫੀਸਦੀ) ਹਾਸਲ ਹੋਈਆਂ ਸਨ। ਜਦੋਂਕਿ ਪਵਨ ਬਾਂਸਲ ਨੂੰ 1,21,720 ਵੋਟਾਂ (26.84 ਫੀਸਦੀ) ਵੋਟਾਂ ਹਾਸਿਲ ਹੋਈਆਂ ਸਨ। 2009 ਦੀਆਂ ਲੋਕ ਸਭਾ ਚੋਣਾਂ 'ਚ ਪਵਨ ਕੁਮਾਰ ਬਾਂਸਲ ਨੇ ਸਤਪਾਲ ਜੈਨ ਨੂੰ ਹਰਾ ਕੇ 1,61,042 ਵੋਟਾਂ (46.87 ਫੀਸਦੀ) ਵੋਟਾਂ ਹਾਸਿਲ ਕੀਤੀਆਂ ਸਨ, ਜਦੋਂਕਿ ਸਤਪਾਲ ਜੈਨ ਨੂੰ 1,02,075 ਵੋਟਾਂ (29.71) ਹਾਸਿਲ ਹੋਈਆਂ ਸਨ।
ਯੁਵਾ ਵੋਟਰ 33 ਫੀਸਦੀ ਘਟੇ, ਸੀਨੀਅਰ ਨਾਗਰਿਕ 36 ਫੀਸਦੀ ਵਧੇ
2014 'ਚ ਇਥੇ 857343 ਵੋਟਰ ਸਨ। 2019 'ਚ 619249 ਵੋਟਰ ਹੀ ਬਚੇ ਹਨ, ਜਿਨ੍ਹਾਂ ਵਿਚੋਂ 10000 ਨਵੇਂ ਵੋਟਰ ਵਧੇ ਹਨ। ਸੀਨੀਅਰ ਨਾਗਰਿਕ ਵੋਟਰ (83, 952) 'ਚ 36 ਫੀਸਦੀ ਵਾਧਾ ਹੋਇਆ ਹੈ ਜਦਕਿ ਯੁਵਾ ਵੋਟਰ (12,094) ਦੀ ਗਿਣਤੀ 33 ਫੀਸਦੀ ਘਟੀ ਹੈ।
ਕੈਪੀਟਲ ਕੰਪਲੈਕਸ
ਚੰਡੀਗੜ੍ਹ ਸਥਿਤ ਵਿਧਾਨ ਸਭਾ ਭਵਨ ਕੈਪੀਟਲ ਕੰਪਲੈਕਸ ਨੂੰ ਮਸ਼ਹੂਰ ਵਾਸਤੂਕਾਰ ਲੀ ਕਾਰਬੂਜੀਅਰ ਨੇ ਡਿਜ਼ਾਈਨ ਕੀਤਾ ਸੀ। ਇਸ ਇਮਾਰਤ ਨੂੰ 2016 'ਚ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨ ਦੇ ਰੂਪ 'ਚ ਨਾਮਜ਼ਦ ਕੀਤਾ ਗਿਆ ਸੀ।
ਪੈਲੇਸ ਆਫ ਅਸੈਂਬਲੀ
ਚੰਡੀਗੜ੍ਹ ਸਥਿਤ ਪੈਲੇਸ ਆਫ ਅਸੈਂਬਲੀ ਵਿਧਾਨ ਸਭਾ ਹੈ, ਜਿਸ ਨੂੰ ਪ੍ਰਸਿੱਧ ਵਾਸਤੂਕਾਰ ਲੀ ਕਾਰਬੂਜੀਏ ਨੇ ਡਿਜ਼ਾਈਨ ਕੀਤਾ ਸੀ। ਇਸ ਨੂੰ 1950 ਦੇ ਨੇੜੇ-ਤੇੜੇ ਬਣਾਇਆ ਗਿਆ ਸੀ। ਇਹ ਕੈਪੀਟਲ ਕੰਪਲੈਕਸ ਦਾ ਹਿੱਸਾ ਹੈ, ਜਿਸ ਵਿਚ 3 ਭਵਨ ਵਿਧਾਨ ਸਭਾ, ਸਕੱਤਰੇਤ ਅਤੇ ਹਾਈਕੋਰਟ ਸ਼ਾਮਲ ਹਨ। ਇਸ ਇਮਾਰਤ ਨੂੰ 2016 'ਚ ਯੂਨੈਸਕੋ ਦੀ ਵਿਸ਼ਵ ਵਿਰਾਸਤ ਵਜੋਂ ਨਾਮਜ਼ਦ ਕੀਤਾ ਗਿਆ ਸੀ।
1967 'ਚ ਪਹਿਲੀ ਵਾਰ ਹੋਈਆਂ ਚੋਣਾਂ
ਚੰਡੀਗੜ੍ਹ ਦੀ ਸੀਟ 'ਤੇ ਪਹਿਲੀ ਵਾਰ 1967 'ਚ ਲੋਕ ਸਭਾ ਚੋਣਾਂ ਹੋਈਆਂ ਸਨ। ਓਦੋਂ ਭਾਜਪਾ ਦੇ ਚਾਂਦ ਗੋਇਲ ਨੇ ਜਿੱਤ ਦਰਜ ਕੀਤੀ ਸੀ। ਭਾਜਪਾ ਦੀ ਮੌਜੂਦਾ ਕਿਰਨ ਖੇਰ ਤੋਂ ਪਹਿਲਾਂ ਇਥੋਂ ਪਵਨ ਕੁਮਾਰ ਬਾਂਸਲ ਕਾਂਗਰਸ ਦੇ ਸੰਸਦ ਮੈਂਬਰ ਹਨ। ਇਸ ਸੀਟ ਤੋਂ ਬਾਂਸਲ ਚਾਰ ਵਾਰ ਚੋਣ ਜਿੱਤ ਚੁੱਕੇ ਹਨ, ਜਿਸ ਵਿਚੋਂ ਉਨ੍ਹਾਂ ਨੇ ਤਿੰਨ ਵਾਰ ਲਗਾਤਾਰ ਜਿੱਤ ਦਰਜ ਕੀਤੀ ਹੈ। ਬਾਂਸਲ ਤੋਂ ਪਹਿਲਾਂ ਇਥੋਂ ਭਾਜਪਾ ਦੇ ਸਤਪਾਲ ਜੈਨ ਨੇ ਲਗਾਤਾਰ ਦੋ ਵਾਰ ਜਿੱਤ ਦਰਜ ਕੀਤੀ ਸੀ। ਚੰਡੀਗੜ੍ਹ 'ਚ ਭਾਜਪਾ ਦਾ ਦਬਦਬਾ ਹੈ। ਪਿਛਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਲੋਕਲ ਬਾਡੀ ਚੋਣਾਂ 'ਚ ਵੀ ਭਾਜਪਾ ਨੂੰ ਇਥੇ ਭਾਰੀ ਜਿੱਤ ਮਿਲੀ ਸੀ।
ਨੇਤਾਵਾਂ 'ਚ ਹੋੜ
ਮਨੀਸ਼ ਤਿਵਾੜੀ 2009 'ਚ ਲੁਧਿਆਣਾ ਲੋਕ ਸਭਾ ਸੀਟ ਤੋਂ ਜਿੱਤ ਕੇ ਸੰਸਦ ਪਹੁੰਚੇ ਸਨ। ਜਦਕਿ ਪਵਨ ਬਾਂਸਲ ਪਿਛਲੇ 40 ਸਾਲਾਂ ਤੋਂ ਸਿਆਸਤ 'ਚ ਸਰਗਰਮ ਹਨ।
ਉਹ ਸੱਤ ਵਾਰ ਚੋਣਾਂ ਜਿੱਤ ਚੁੱਕੇ ਹਨ। ਚਾਰ ਵਾਰ ਜਿੱਤੇ ਅਤੇ ਤਿੰਨ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਨਵਜੋਤ ਕੌਰ ਸਿੱਧੂ ਅੰਮ੍ਰਿਤਸਰ 'ਚ ਸਰਗਰਮ ਰਹੀ ਹੈ। ਸਾਲ 2012 'ਚ ਅੰਮ੍ਰਿਤਸਰ ਪੂਰਬ ਤੋਂ ਉਹ ਭਾਜਪਾ ਦੀ ਟਿਕਟ 'ਤੇ ਵਿਧਾਇਕ ਬਣੀ।
ਪ੍ਰਸ਼ਾਸਨ ਕੇਂਦਰ ਦੇ ਹੱਥ 'ਚ
ਚੰਡੀਗੜ੍ਹ ਦਾ ਪੂਰਾ ਪ੍ਰਸ਼ਾਸਨ ਸਿੱਧਾ ਕੇਂਦਰ ਸਰਕਾਰ ਦੇ ਹੱਥ 'ਚ ਹੁੰਦਾ ਹੈ। ਪੰਜਾਬ ਦੇ ਰਾਜਪਾਲ ਚੰਡੀਗੜ੍ਹ ਦੇ ਪ੍ਰਸ਼ਾਸਕ ਹੁੰਦੇ ਹਨ, ਜੋ ਕੇਂਦਰ ਸਰਕਾਰ ਪ੍ਰਸ਼ਾਸਨ ਚਲਾਉਂਦੇ ਹਨ। ਫਿਲਹਾਲ ਵੀ. ਪੀ. ਸਿੰਘ ਬਦਨੌਰ ਇੱਥੋਂ ਦੇ ਪ੍ਰਸ਼ਾਸਕ ਹਨ।
ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਜੀਜਾ-ਸਾਲੇ ਦੀ ਮੌਤ
NEXT STORY