ਅੰਮ੍ਰਿਤਸਰ (ਸੁਮਿਤ ਖੰਨਾ) : ਚੋਣ ਕਮਿਸ਼ਨ ਵਲੋਂ ਨਵਜੋਤ ਸਿੰਘ ਸਿੱਧੂ 'ਤੇ 72 ਘੰਟਿਆਂ ਲਈ ਚੋਣ ਪ੍ਰਚਾਰ ਕਰਨ 'ਤੇ ਲਗਾਏ ਗਏ ਬੈਨ ਦੀ ਬੀਬੀ ਸਿੱਧੂ ਨੇ ਸਫਾਈ ਦਿੱਤੀ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਇਹ ਬੈਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਾਣ ਬੁੱਝ ਕੇ ਲਗਵਾਇਆ ਗਿਆ ਹੈ। ਬੀਬੀ ਸਿੱਧੂ ਨੇ ਕਿਹਾ ਕਿ ਜਦੋਂ ਤੋਂ ਨਵਜੋਤ ਸਿੱਧੂ ਪ੍ਰਚਾਰ ਕਰ ਰਹੇ ਹਨ, ਉਦੋਂ ਤੋਂ ਮੋਦੀ ਲਹਿਰ ਘੱਟ ਹੋਈ ਹੈ, ਇਸ ਤੋਂ ਪ੍ਰਭਾਵਤ ਹੋ ਕੇ ਮੋਦੀ ਨੇ ਚੋਣ ਕਮਿਸ਼ਨ 'ਤੇ ਦਬਾਅ ਪਾ ਕੇ ਇਹ ਕਾਰਵਾਈ ਕਰਵਾਈ ਹੈ। ਇਸ ਦੇ ਨਾਲ ਹੀ ਬੀਬੀ ਸਿੱਧੂ ਨੇ ਕਿਹਾ ਕਿ 72 ਘੰਟੇ ਆਰਾਮ ਕਰਨ ਤੋਂ ਬਾਅਦ ਮੁੜ ਰੀਚਾਰਜ ਹੋ ਕੇ ਸਿੱਧੂ ਭਾਜਪਾ 'ਤੇ ਡਬਲ ਅਟੈਕ ਕਰਨਗੇ।
ਅੱਗੇ ਬੋਲਦੇ ਹੋਏ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਬਾਦਲ ਖਤਮ ਹੋ ਚੁੱਕਾ ਹੈ ਜਦਕਿ ਸੁਖਬੀਰ ਬਾਦਲ ਦਾ ਆਧਾਰ ਵਿਧਾਨ ਸਭਾ 'ਚੋਂ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ, ਇਸ ਲਈ ਉਹ ਲੋਕ ਸਭਾ ਚੋਣਾਂ ਲੜਨ ਜਾ ਰਹੇ ਹਨ।
ਮੋਹਾਲੀ : ਦਰਦ ਨਾਲ ਤੜਫਦੀ ਗਰਭਵਤੀ 'ਤੇ ਡਾਕਟਰਾਂ ਨੂੰ ਜ਼ਰਾ ਤਰਸ ਨਾ ਆਇਆ
NEXT STORY