ਨਵੀਂ ਦਿੱਲੀ (ਬਿਊਰੋ) - ਲੋਕ ਸਭਾ ਚੋਣਾਂ ਦੇ 7ਵੇਂ ਪੜਾਅ ਦੀ ਵੋਟਿੰਗ ਤੋਂ ਬਾਅਦ ਚੋਣਾਂ ਖ਼ਤਮ ਹੋ ਜਾਣਗੀਆਂ। ਇਸ ਦੇ ਨਾਲ ਹੀ ਇਸ ਦੇ ਨਤੀਜੇ 4 ਜੂਨ ਨੂੰ ਆਉਣਗੇ। 4 ਜੂਨ ਨੂੰ ਸਪੱਸ਼ਟ ਹੋ ਜਾਵੇਗਾ ਕਿ ਦੇਸ਼ ’ਚ ਕਿਸ ਦੀ ਸਰਕਾਰ ਬਣੇਗੀ ਅਤੇ ਲੋਕਾਂ ਨੇ ਕਿਸ ਨੂੰ ਚੁਣਿਆ ਹੈ। ਇਸ ਦਰਮਿਆਨ ਖ਼ਬਰ ਹੈ ਕਿ ਮਹਾਰਾਸ਼ਟਰ ਦੇ ਸ਼ਹਿਰਾਂ ’ਚ ਲੋਕਾਂ ਨੂੰ ਲਾਈਵ ਨਤੀਜੇ ਦਿਖਾਏ ਜਾਣਗੇ। ਮੁੰਬਈ ਅਤੇ ਹੋਰ ਸ਼ਹਿਰਾਂ ’ਚ ਸਿਨੇਮਾਘਰਾਂ ’ਚ ਚੋਣ ਨਤੀਜਿਆਂ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ। 4 ਜੂਨ ਨੂੰ ਲੋਕ ਵੋਟਾਂ ਦੀ ਗਿਣਤੀ ਨੂੰ ਲਾਈਵ ਦੇਖ ਸਕਣਗੇ। ਮੁੰਬਈ ਅਤੇ ਮਹਾਰਾਸ਼ਟਰ ਦੇ ਹੋਰ ਹਿੱਸਿਆਂ 'ਚ ਬਹੁਤ ਸਾਰੇ ਸਿਨੇਮਾਘਰਾਂ 'ਚ ਲੋਕ ਸਭਾ ਚੋਣ ਨਤੀਜਿਆਂ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਲਾਈਵ ਦਿਖਾਇਆ ਜਾਵੇਗਾ, ਜਿਸ ਨਾਲ ਲੋਕਾਂ ਨੂੰ ਦੇਸ਼ 'ਚ ਚੱਲ ਰਹੇ ਸਿਆਸੀ ਡਰਾਮੇ ਨੂੰ ਦੇਖਣ ਦਾ ਮੌਕਾ ਮਿਲੇਗਾ।
ਇਹ ਖ਼ਬਰ ਵੀ ਪੜ੍ਹੋ - Fact Check: ਜੈ ਸ਼ਾਹ ਤੇ ਉਰਵਸ਼ੀ ਦੇ ਭਰਾ ਦੀ ਤਸਵੀਰ ਪਾਕਿ ਸੈਨਾ ਦੇ ਸਾਬਕਾ ਮੁਖੀ ਦੇ ਪੁੱਤ ਨਾਲ ਜੋੜ ਕੇ ਵਾਇਰਲ
ਟਿਕਟ ਦੀ ਕੀਮਤ 99 ਰੁਪਏ
ਸਿਰਫ਼ ਮੂਵੀਮੈਕਸ ਥੀਏਟਰ ਹੀ ਵੋਟਾਂ ਦੀ ਗਿਣਤੀ ਨੂੰ ਲਾਈਵ ਦਿਖਾਉਣਗੇ। ਇਕ ਮੀਡੀਆ ਰਿਪੋਰਟ ’ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਦੇ ਹਰ ਮੂਵੀਮੈਕਸ ਥੀਏਟਰ ’ਚ ਨਤੀਜੇ ਦਿਖਾਏ ਜਾਣਗੇ। ਟਿਕਟ ਦੀ ਕੀਮਤ 99 ਰੁਪਏ ਹੋਵੇਗੀ। ਟਿਕਟਾਂ ਬੁੱਕ ਮਾਈ ਸ਼ੋਅ, ਪੇਅ. ਟੀ. ਐੱਮ. ਦੇ ਨਾਲ-ਨਾਲ ਮੂਵੀਮੈਕਸ ਦੀ ਵੈੱਬਸਾਈਟ ਸਮੇਤ ਸਾਰੇ ਬੁਕਿੰਗ ਪਲੇਟਫਾਰਮਾਂ ’ਤੇ ਉਪਲੱਬਧ ਹੋਣਗੀਆਂ। ਕਈ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਸਕ੍ਰੀਨਸ਼ਾਟ ਸਾਂਝੇ ਕੀਤੇ ਹਨ, ਜਿਨ੍ਹਾਂ ’ਚ ਦਿਖਾਇਆ ਗਿਆ ਹੈ ਕਿ ਮੀਰਾ ਰੋਡ, ਠਾਣੇ, ਕੰਜੂਰਮਾਰਗ ਅਤੇ ਨਾਗਪੁਰ 'ਚ ਮੂਵੀਮੈਕਸ ਮੰਗਲਵਾਰ ਨੂੰ ਸਭ ਤੋਂ ਵੱਡੇ ਸਿਆਸੀ ਸਮਾਗਮਾਂ ’ਚੋਂ ਇਕ ਨੂੰ ਦਿਖਾਇਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024 : EVM ਮਸ਼ੀਨਾ ਤੇ ਚੋਣ ਸਮੱਗਰੀ ਲੈ ਕੇ ਸਟਾਫ਼ ਪੋਲਿੰਗ ਬੂਥਾਂ ਲਈ ਹੋਇਆ ਰਵਾਨਾ
ਦੱਸ ਦੇਈਏ ਕਿ 1 ਜੂਨ ਨੂੰ ਆਖਰੀ ਵੋਟਾਂ ਪੈਣ ਤੋਂ ਤੁਰੰਤ ਬਾਅਦ ਵੱਖ-ਵੱਖ ਏਜੰਸੀਆਂ ਸੰਭਾਵਿਤ ਜੇਤੂਆਂ ਦੀ ਭਵਿੱਖਬਾਣੀ ਕਰਦਿਆਂ ਐਗਜ਼ਿਟ ਪੋਲ ਨੰਬਰ ਜਾਰੀ ਕਰਨਾ ਸ਼ੁਰੂ ਕਰ ਦੇਣਗੀਆਂ। ਭਾਰਤੀ ਚੋਣ ਕਮਿਸ਼ਨ 4 ਜੂਨ ਨੂੰ ਅੰਤਿਮ ਨਤੀਜੇ ਐਲਾਨ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੋਣਾਂ ਦਰਮਿਆਨ ਮਹਿੰਗਾਈ ਤੋਂ ਮਿਲੀ ਰਾਹਤ, ਰਸੋਈ ਗੈਸ ਸਿਲੰਡਰ ਹੋਇਆ ਸਸਤਾ
NEXT STORY