ਖੰਨਾ (ਵਿਪਨ) : ਖੰਨਾ ਦੇ ਕਬਜ਼ਾ ਫੈਕਟਰੀ ਰੋਡ 'ਤੇ ਇਕ ਪਰਿਵਾਰ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ ਪੀੜਤ ਤਾਲਿਫ਼ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਅੱਧੀ ਰਾਤ ਨੂੰ ਉਸ ਦੇ ਘਰ ਲੁਟੇਰੇ ਵੜ ਗਏ, ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ। ਉਨ੍ਹਾਂ ਨੇ ਆਉਂਦਿਆਂ ਹੀ ਉਸ 'ਤੇ ਹਮਲਾ ਕਰ ਦਿੱਤਾ ਤਾਂ ਉਸ ਨੇ ਲੁਟੇਰਿਆਂ ਦਾ ਮੁਕਾਬਲਾ ਕੀਤਾ।
ਇਹ ਵੀ ਪੜ੍ਹੋ : ਪੰਜਾਬ 'ਚ ਮਕਾਨ ਬਣਾਉਣ ਲਈ ਮਨਜ਼ੂਰੀ ਲੈਣੀ ਹੋਈ ਸੌਖੀ, ਘਰ ਬੈਠੇ ਹੀ ਹੋਵੇਗਾ ਨਕਸ਼ਾ ਪਾਸ
ਬਾਅਦ 'ਚ ਲੁਟੇਰਿਆਂ ਨੇ ਉਸ ਦੇ ਹੱਥ ਬੰਨ੍ਹ ਦਿੱਤੇ ਅਤੇ ਮੂੰਹ 'ਤੇ ਟੇਪ ਲਾ ਦਿੱਤੀ। ਉਸ ਦੇ ਘਰ ਦੀ ਪੇਟੀ ਵੀ ਲੁਟੇਰਿਆਂ ਨੇ ਖੋਲ੍ਹ ਲਈ। ਪੀੜਤ ਨੇ ਦੱਸਿਆ ਕਿ ਘਰ 'ਚ 7 ਲੱਖ ਰੁਪਏ ਸਨ। ਬਚਾਅ ਇਹ ਰਿਹਾ ਕਿ ਇਹ ਪੈਸਾ ਲੁਟੇਰਿਆਂ ਦੇ ਹੱਥ ਨਹੀਂ ਲੱਗਾ। ਪੀੜਤ ਨੇ ਦੱਸਿਆ ਕਿ ਘਰ 'ਚ ਉਸ ਤੋਂ ਇਲਾਵਾ ਮਾਂ, ਦਿਵਿਆਂਗ ਭਰਾ ਅਤੇ 11 ਸਾਲਾ ਧੀ ਹੈ। ਉਸ ਨੇ ਦੱਸਿਆ ਕਿ ਭਰਾ ਅਤੇ ਧੀ ਨੂੰ ਲੁਟੇਰਿਆਂ ਨੇ ਕੁੱਝ ਨਹੀਂ ਕਿਹਾ।
ਇਹ ਵੀ ਪੜ੍ਹੋ : ਖੰਨਾ 'ਚ ਵਿਆਹੇ ਪ੍ਰੇਮੀ ਜੋੜੇ ਨੇ ਨਹਿਰ 'ਚ ਮਾਰੀ ਛਾਲ, ਖ਼ੁਦਕੁਸ਼ੀ ਤੋਂ ਪਹਿਲਾਂ ਇਕ-ਦੂਜੇ ਨਾਲ ਬੰਨ੍ਹੇ ਹੱਥ
ਅਖ਼ੀਰ ਜਦੋਂ ਘਰ 'ਚ ਲੁਟੇਰਿਆਂ ਨੂੰ ਜ਼ਿਆਦਾ ਕੁੱਝ ਨਾ ਮਿਲਿਆ ਤਾਂ ਉਹ ਭੱਜ ਗਏ। ਉੱਥੇ ਹੀ ਦੂਜੇ ਪਾਸੇ ਮਾਮਲੇ 'ਤੇ ਪਰਦਾ ਪਾਉਣ 'ਚ ਲੱਗੀ ਹੋਈ ਹੈ। ਡੀ. ਐੱਸ. ਪੀ. ਹਰਜਿੰਦਰ ਗਿੱਲ ਨੇ ਦੱਸਿਆ ਕਿ ਘਰ 'ਚ ਚੋਰ ਚੋਰੀ ਕਰਨ ਆਏ ਸਨ ਪਰ ਸੋਨਾ ਅਤੇ ਨਕਦੀ ਘਰ 'ਚ ਹੀ ਸਨ, ਜੋ ਕਿ ਉਨ੍ਹਾਂ ਨੂੰ ਨਹੀਂ ਮਿਲੇ।
ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਨੌਜਵਾਨ ਦੀ ਦਰਦਨਾਕ ਮੌਤ
NEXT STORY