ਮੱਖੂ (ਵਾਹੀ) - ਮੱਖੂ ਦੇ ਮੇਨ ਬੱਸ ਸਟੈਂਡ 'ਤੇ ਭੀੜ ਵਾਲੇ ਇਲਾਕੇ 'ਚ ਅੱਜ ਬਾਅਦ ਦੁਪਹਿਰ ਇਕ ਇੰਡੀਕਾ ਕਾਰ ਸਵਾਰਾਂ ਵੱਲੋਂ ਇਕ ਵਿਅਕਤੀ ਤੋਂ ਪਿਸਤੌਲ ਦੀ ਨੋਕ 'ਤੇ ਇਕ ਲੱਖ ਰੁਪਏ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਕੁਲਵੰਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਤਲਵੰਡੀ ਨਿਪਾਲਾਂ ਐੱਚ. ਡੀ. ਐੱਫ. ਸੀ. ਬੈਂਕ ਮੱਖੂ ਤੋਂ ਦੋ ਲੱਖ ਰੁਪਏ ਕਢਵਾ ਕੇ ਆਪਣੇ ਘਰ ਵਾਪਸ ਜਾ ਰਿਹਾ ਸੀ ਕਿ ਜਦੋਂ ਉਹ ਮੇਨ ਬੱਸ ਅੱਡੇ ਕੋਲ ਪਹੁੰਚਿਆ ਤਾਂ ਇੰਡੀਕਾ ਵਿਚ ਸਵਾਰ ਲੁਟੇਰਿਆਂ ਨੇ ਪਿਸਤੌਲ ਤੇ ਦਾਤ ਵਿਖਾ ਕੇ ਪੈਸੇ ਖੋਹਣ ਲਈ ਹੱਥੋ-ਪਾਈ ਕੀਤੀ। ਇਕ ਲੁਟੇਰਾ ਉਸ ਦਾ ਇਕ ਲੱਖ ਰੁਪਈਆ ਖੋਹ ਕੇ ਲਿਜਾਣ ਵਿਚ ਸਫ਼ਲ ਹੋ ਗਿਆ ਜਦੋਂਕਿ ਬਾਕੀ ਰਕਮ ਉਥੇ ਹੀ ਡਿੱਗ ਗਈ।
ਲੁਟੇਰਿਆਂ ਦੀ ਭਾਲ ਜਾਰੀ : ਥਾਣਾ ਮੁਖੀ
ਪੁਲਸ ਥਾਣਾ ਮੱਖੂ ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਲੁੱਟ ਦੀ ਘਟਨਾ ਬਾਰੇ ਪਤਾ ਲੱਗਦੇ ਹੀ ਉਹ ਘਟਨਾ ਵਾਲੀ ਥਾਂ 'ਤੇ ਪਹੁੰਚੇ ਤੇ ਇਲਾਕੇ ਦੀ ਘੇਰਾਬੰਦੀ ਕਰਵਾ ਕੇ ਨਾਕੇ ਲਾ ਦਿੱਤੇ ਹਨ ਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।
5 ਰੋਜ਼ਾ ਚੰਡੀਗੜ੍ਹ ਸਥਾਪਨਾ ਦਿਵਸ ਦਾ ਜਸ਼ਨ ਪਰੇਡ ਗਰਾਊਂਡ 'ਚ ਸ਼ੁਰੂ ਹੋਇਆ
NEXT STORY