ਲੁਧਿਆਣਾ (ਵਿੱਕੀ) : ਸੋਸ਼ਲ ਮੀਡੀਆ ਨੇ ਦੇਸ਼ ਦੇ ਸਭ ਤੋਂ ਵੱਡੇ ਬੋਰਡ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ। ਆਏ ਦਿਨ ਸੀ. ਬੀ. ਐੱਸ. ਈ. ਨਾਲ ਜੁੜੀ ਕੋਈ ਨਾ ਕੋਈ ਫਰਜ਼ੀ ਨਿਊਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨਾਲ ਵਿਦਿਆਰਥੀ, ਮਾਪੇ ਤੇ ਅਧਿਆਪਕ ਤੱਕ ਟੈਂਸ਼ਨ 'ਚ ਆ ਰਹੇ ਹਨ। ਤਾਜ਼ਾ ਮਾਮਲੇ 'ਚ ਸੋਸ਼ਲ ਮੀਡੀਆ 'ਤੇ ਇਕ ਇਸ ਤਰ੍ਹਾਂ ਦੀ ਫਰਜ਼ੀ ਖਬਰ ਚੱਲ ਰਹੀ ਹੈ, ਜਿਸ ਨਾਲ ਵਿਦਿਆਰਥੀ ਵੀ ਤਣਾਅ 'ਚ ਆ ਗਏ ਤੇ ਬੋਰਡ ਨੂੰ ਇਸ ਦਾ ਖੰਡਨ ਕਰਨ ਲਈ ਅਧਿਕਾਰਕ ਵੈੱਬਸਾਈਟ 'ਤੇ ਨੋਟੀਫਿਕੇਸ਼ਨ ਜਾਰੀ ਕਰਨਾ ਪਿਆ।
ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ 'ਤੇ 12ਵੀਂ ਦੇ ਫਿਜ਼ੀਕਸ ਤੇ ਇਕਨੋਮਿਕਸ ਦੇ ਪੇਪਰ ਦੁਬਾਰਾ ਲਏ ਜਾਣ ਦੀ ਖ਼ਬਰ ਪਿਛਲੇ ਕੁਝ ਦਿਨਾਂ ਤੋਂ ਵਾਇਰਲ ਹੋ ਰਹੀ ਹੈ ਪਰ ਸੀ. ਬੀ. ਐੱਸ. ਈ. ਨੇ ਇਸ ਤਰ੍ਹਾਂ ਦੀਆਂ ਫਰਜ਼ੀ ਖ਼ਬਰਾਂ 'ਤੇ ਲਗਾਮ ਲਾਉਂਦੇ ਹੋਏ ਇਕ ਨੋਟਿਸ ਜਾਰੀ ਕੀਤਾ ਹੈ। ਬੋਰਡ ਨੇ ਇਸ ਤਰ੍ਹਾਂ ਦੀਆਂ ਖ਼ਬਰਾਂ ਨੂੰ ਫਰਜ਼ੀ ਦੱਸਣ ਦੇ ਨਾਲ ਸਪੱਸ਼ਟ ਕੀਤਾ ਹੈ ਕਿ ਸੀ. ਬੀ. ਐੱਸ. ਈ. ਨੇ ਦੁਬਾਰਾ ਪ੍ਰੀਖਿਆ ਕਰਵਾਉਣ ਦਾ ਕੋਈ ਫੈਸਲਾ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਸੀ. ਬੀ. ਐੱਸ. ਈ. ਨੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਅਫਵਾਹਾਂ ਤੋਂ ਸਾਵਧਾਨ ਰਹਿਣ ਨੂੰ ਕਿਹਾ ਹੈ।
ਪਹਿਲਾਂ ਵੀ ਵਿਦਿਆਰਥੀਆਂ ਨੂੰ ਸਾਵਧਾਨ ਕਰਦਾ ਰਿਹੈ ਬੋਰਡ
ਹੁਣ ਸੀ. ਬੀ. ਐੱਸ. ਈ. ਵਲੋਂ ਜਾਣਕਾਰੀ ਜਾਰੀ ਹੋਣ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ 12ਵੀਂ ਇਕਨੋਮਿਕਸ ਤੇ ਫਿਜ਼ੀਕਸ ਦਾ ਪੇਪਰ ਦੁਬਾਰਾ ਨਹੀਂ ਹੋਵੇਗਾ ਤੇ ਪ੍ਰੀਖਿਆਰਥੀਆਂ ਨੂੰ ਅਫਵਾਹਾਂ 'ਤੇ ਧਿਆਨ ਦੇਣ ਦੀ ਲੋੜ ਨਹੀਂ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸੀ. ਬੀ. ਐੱਸ. ਈ. ਬੋਰਡ ਵਿਦਿਆਰਥੀਆਂ ਨੂੰ ਸਾਵਧਾਨ ਕਰਦਾ ਆ ਰਿਹਾ ਹੈ। ਹਾਲ ਹੀ ਵਿਚ ਸੀ. ਬੀ. ਐੱਸ. ਈ. ਨੇ ਪੇਪਰ ਲੀਕ ਦੇ ਫਰਜ਼ੀ ਵੀਡੀਓ ਦੇ ਲਿੰਕ ਵੀ ਜਾਰੀ ਕੀਤੇ ਸਨ। ਸੀ. ਬੀ. ਐੱਸ. ਈ. ਨੇ ਕਿਹਾ ਕਿ ਇੰਟਰਨੈੱਟ 'ਤੇ ਇਸ ਤਰ੍ਹਾਂ ਦੀਆਂ ਕਈ ਵੀਡੀਓ ਹਨ, ਜਿਨ੍ਹਾਂ ਵਿਚ ਸੀ. ਬੀ. ਐੱਸ. ਈ. ਦੇ ਪੇਪਰ ਲੀਕ ਹੋਣ ਦਾ ਦਾਅਵਾ ਕੀਤਾ ਗਿਆ ਹੈ ਪਰ ਇਨ੍ਹਾਂ 'ਚ ਕੋਈ ਸੱਚਾਈ ਨਹੀਂ ਹੈ।
ਦਰਸ਼ਨੀ ਡਿਓਢੀ ਨੂੰ ਢਾਹੇ ਜਾਣ ਦੇ ਮਾਮਲੇ 'ਚ ਸਰਕਾਰ ਨਹੀਂ ਦੇਵੇਗੀ ਦਖਲ : ਕੈਪਟਨ
NEXT STORY