ਲੁਧਿਆਣਾ (ਦੀਪਾ)-ਹੈਂਡੀਕੈਪਡ ਵੈੱਲਫੇਅਰ ਸੋਸਾਇਟੀ ਪੰਜਾਬ ਦੀ ਇਕ ਅਹਿਮ ਮੀਟਿੰਗ ਸਥਾਨਕ ਭਾਈ ਮੇਹਰ ਚੰਦ (ਬੀ. ਐੱਮ. ਸੀ.) ਪਾਰਕ ਅੱਪਰਾ ਵਿਖੇ ਚੇਅਰਮੈਨ ਬਲਿਹਾਰ ਸੋਂਧੀ ਦੀ ਅਗਵਾਈ ਤੇ ਪ੍ਰਧਾਨ ਸੋਮਨਾਥ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਬੋਲਦਿਆਂ ਚੇਅਰਮੈਨ ਬਲਿਹਾਰ ਸੋਂਧੀ ਤੇ ਪ੍ਰਧਾਨ ਸੋਮਨਾਥ ਰਟੈਂਡਾ ਨੇ ਕਿਹਾ ਕਿ ਪੰਜਾਬ ਸਰਕਾਰ ਅੰਗਹੀਣਾਂ ਦੀਆਂ ਸਮੱਸਿਆਵਾਂ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹੈ, ਇਸ ਲਈ ਜਲਦ ਹੀ ਖਟਕਡ਼ ਕਲਾਂ ਤੋਂ ਮੁੱਖ ਮੰਤਰੀ ਨਿਵਾਸ ਤੱਕ ਅੰਗਹੀਣਾਂ ਵਲੋਂ ‘ਮਰੋ ਜਾਂ ਮਾਰੋ’ ਰੈਲੀ ਕੱਢੀ ਜਾ ਰਹੀ ਹੈ ਤਾਂ ਕਿ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾ ਸਕੇ। ਇਸ ਮੌਕੇ ਉੱਪ ਪ੍ਰਧਾਨ ਅਮਰਜੀਤ ਬੰਗਡ਼, ਜਸਵੰਤ ਰਾਏ, ਅਮਰੀਕ ਨੌਰਾ, ਪਾਰਸ ਨਈਅਰ, ਸੋਮ ਨਾਥ ਬਾਲੀ, ਨਰਿੰਦਰ ਕਾਹਮਾ, ਅਸ਼ੋਕ ਕੁਮਾਰ ਝਿੰਗਡ਼, ਸੋਮ ਨਾਥ ਜੱਸਲ, ਮੱਖਣ ਸਿੰਘ, ਲਖਵੀਰ ਸਿੰਘ, ਦਲਵੀਰ ਸਿੰਘ, ਦੀਪਕ, ਧੰਨਪ੍ਰੀਤ ਜੱਸਲ ਆਦਿ ਵੀ ਹਾਜ਼ਰ ਸਨ।
ਆਲ-ਹੋਲੇ-ਮਹੱਲੇ ਦੀ ਸੰਪੰਨਤਾ ਮੌਕੇ ਵਿਸ਼ਵ ਸ਼ਾਂਤੀ ਲਈ ਪਾਏ 251 ਸ੍ਰੀ ਸਹਿਜ ਪਾਠਾਂ ਦੇ ਭੋਗ
NEXT STORY