ਲੁਧਿਆਣਾ (ਅਜਮੇਰ)-ਕਸਬਾ ਅੱਪਰਾ ਦੀ ਨਵੀਂ ਗ੍ਰਾਮ ਪੰਚਾਇਤ ਵਲੋਂ ਪਿੰਡ ਦੇ ਰੁਕੇ ਹੋਏ ਕਾਰਜ ਸ਼ੁਰੂ ਕਰਵਾਉਣ ਦਾ ਅੱਜ ਸ਼੍ਰੀ ਗਣੇਸ਼ ਕਰ ਦਿੱਤਾ ਗਿਆ। ਸਰਪੰਚ ਗਿਆਨ ਸਿੰਘ, ਸੋਮਨਾਥ ਪੰਚ, ਕੁਲਵਿੰਦਰ ਕਿੰਦਾ ਪੰਚ, ਕਾਲਾ ਟਿੱਕੀਆਂ ਵਾਲਾ ਤੇ ਮੋਹਤਬਰਾਂ ਨੇ ਅੱਜ ਮੁਹੱਲਾ ਟਿੱਬੇਵਾਲਾ ’ਚ ਸ੍ਰੀ ਗੁਰੂ ਰਵਿਦਾਸ ਗੁਰੂਘਰ ਦੇ ਸਾਹਮਣੇ ਕਈ ਸਾਲਾਂ ਤੋਂ ਪਈ ਗੰਦਗੀ ਨੂੰ ਜੇ. ਸੀ. ਬੀ. ਮਸ਼ੀਨ ਨਾਲ ਸਾਫ ਕਰਨਾ ਸ਼ੁਰੂ ਕੀਤਾ ਗਿਆ। ਗਿਆਨ ਸਿੰਘ ਸਰਪੰਚ ਨੇ ਕਿਹਾ ਨਵੀਂ ਪੰਚਾਇਤ ਪੂਰੇ ਕਸਬਾ ਅੱਪਰਾ ਵਿਚ ਪਾਰਦਰਸ਼ਤਾ ਨਾਲ ਬਿਨਾਂ ਕਿਸੇ ਪੱਖਪਾਤ ਤੋਂ ਕੰਮ ਕਰੇਗੀ ਅਤੇ ਸਮੂਹ ਅੱਪਰਾ ਵਾਸੀਆਂ ਦੇ ਸਹਿਯੋਗ ਨਾਲ ਅੱਪਰਾ ਨੂੰ ਨਵੀਂ ਦਿੱਖ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਇਸ ਮੁਹੱਲੇ ’ਚ ਪੈਂਦੀ ਗੰਦਗੀ ਦੀ ਸਫਾਈ ਦੇ ਪੱਕੇ ਹੱਲ ਲਈ ਗ੍ਰਾਮ ਪੰਚਾਇਤ ਅਤੇ ਮੁਹੱਲਾ ਵਾਸੀਆਂ ਦੀ ਸਲਾਹ ਨਾਲ ਕਾਰਜ ਆਰੰਭਿਆ ਜਾਵੇਗਾ।
ਹੈਂਡੀਕੈਪਡ ਵੈੱਲਫੇਅਰ ਸੋਸਾਇਟੀ ਪੰਜਾਬ ਦੀ ਮੀਟਿੰਗ
NEXT STORY