ਲੁਧਿਆਣਾ (ਵਿੱਕੀ) : ਲੁਧਿਆਣਾ ਨਗਰ ਨਿਗਮ ਲਈ ਵੋਟਾਂ ਪੈਣ ਦਾ ਕੰਮ ਸਵੇਰ ਤੋਂ ਜਾਰੀ ਹੈ ਅਤੇ ਲੋਕ ਸਮਾਂ ਕੱਢ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਰਹੇ ਹਨ। ਸ਼ਹਿਰ ਦੇ ਵਾਰਡ ਨੰਬਰ-34 ਦੇ ਬੂਥ ਨੰਬਰ-10 'ਤੇ ਬਰਾਤ ਲਿਜਾਣ ਤੋਂ ਪਹਿਲਾਂ ਇਕ ਸਿੱਖ ਲਾੜਾ ਵੀ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਆਇਆ। ਗੁਰੂ ਨਾਨਕ ਕਾਲੋਨੀ, ਗਿੱਲ ਰੋਡ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ (29) ਦਾ ਅੱਜ ਵਿਆਹ ਹੈ। ਲਵਪ੍ਰੀਤ ਮੁੰਬਈ 'ਚ ਨੇਵੀ ਅਫਸਰ ਦੇ ਤੌਰ 'ਤੇ ਤਾਇਨਾਤ ਹੈ। ਉਸ ਨੇ ਆਪਣਾ ਫਰਜ਼ ਸਮਝਦੇ ਹੋਏ ਦੁਲਹਨ ਦੇ ਘਰ ਬਰਾਤ ਲਿਜਾਣ ਤੋਂ ਪਹਿਲਾਂ ਵੋਟ ਪਾਈ। ਦੱਸ ਦੇਈਏ ਕਿ ਬਾਰਸ਼ ਕਾਰਨ ਵੋਟਾਂ ਪੈਣ ਦਾ ਕੰਮ ਥੋੜ੍ਹਾ ਸੁਸਤ ਚੱਲ ਰਿਹਾ ਹੈ।
ਪੀ. ਯੂ. 'ਚ ਫਾਈਨਾਂਸ ਅਫ਼ਸਰ ਅਤੇ ਡਾਇਰੈਕਟਰ ਸਪੋਰਟਸ ਵਿਵਾਦ ਹੋਇਆ ਹੋਰ ਡੂੰਘਾ
NEXT STORY