ਲੁਧਿਆਣਾ (ਰਿਸ਼ੀ)-6 ਘੰਟੇ ਮਲਬੇ ਹੇਠਾਂ ਦੱਬੇ ਰਹਿਣ ਤੋਂ ਬਾਅਦ 37 ਸਾਲਾ ਡਰਾਈਵਰ ਨੂੰ ਬਚਾਅ ਕਾਰਜ ਵਿਚ ਲੱਗੀ ਟੀਮ ਨੇ ਜਿਊਂਦਾ ਬਾਹਰ ਕੱਢਿਆ ਹੈ, ਜਿਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਭੇਜਿਆ ਗਿਆ, ਜਿੱਥੋਂ ਉਸ ਨੂੰ ਸੀ. ਐੱਮ. ਸੀ. ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਥੇ ਦੂਜੇ ਪਾਸੇ ਫੈਕਟਰੀ ਦਾ ਫਾਇਰਮੈਨ ਰਾਜਨ ਆਪਣੀ ਜਿੰਦਗੀ ਹਾਰ ਗਿਆ ਜਿਸ ਦੀ ਲਾਸ਼ ਨੂੰ ਦੇਰ ਰਾਤ ਐੱਨ. ਡੀ. ਆਰ. ਐੱਫ. ਦੀ ਟੀਮ ਵੱਲੋਂ ਬਾਹਰ ਕੱਢਿਆ ਗਿਆ।
ਜਾਣਕਾਰੀ ਦਿੰਦੇ ਹੋਏ ਜ਼ਖਮੀ ਸੁਨੀਲ ਕੁਮਾਰ ਨਿਵਾਸੀ ਮਨਜੀਤ ਨਗਰ ਨੇ ਦੱਸਿਆ ਕਿ ਉਹ ਲਗਭਗ 4 ਸਾਲਾਂ ਤੋਂ ਫੈਕਟਰੀ ਵਿਚ ਕੰਮ ਕਰ ਰਿਹਾ ਹੈ। ਸਵੇਰੇ ਜਦੋਂ ਉਹ ਕੰਮ 'ਤੇ ਆਇਆ ਤਾਂ ਫੈਕਟਰੀ ਵਿਚ ਅੱਗ ਲੱਗੀ ਦੇਖ ਕੇ ਮਾਲਕ ਦੇ ਕਹਿਣ 'ਤੇ ਬਚਾਅ ਕਾਰਜਾਂ ਵਿਚ ਲੱਗ ਗਿਆ, ਜਿਸ ਸਮੇਂ ਇਮਾਰਤ ਡਿੱਗੀ ਉਹ ਪਹਿਲੀ ਮੰਜ਼ਿਲ 'ਤੇ ਬਣੇ ਰੋਸ਼ਨਦਾਨ ਤੋੜਨ ਦਾ ਯਤਨ ਕਰ ਰਿਹਾ ਸੀ। ਉਸੇ ਸਮੇਂ ਇਕ ਆਵਾਜ਼ ਤੋਂ ਬਾਅਦ ਹਨੇਰਾ ਛਾ ਗਿਆ।
ਜ਼ਖਮੀ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਮਲਬੇ ਹੇਠ ਦੱਬ ਗਿਆ ਅਤੇ ਖੱਬੀ ਲੱਤ ਅਤੇ ਸੱਜੀ ਬਾਂਹ ਟੁੱਟ ਗਈ। ਪਹਿਲਾਂ ਧੂੜ ਅਤੇ ਬਾਅਦ ਵਿਚ ਹਨੇਰਾ ਨਜ਼ਰ ਆ ਰਿਹਾ ਸੀ। ਉਹ ਮਦਦ ਦੇ ਲਈ ਕਾਫੀ ਚੀਕਿਆ ਪਰ ਕੋਈ ਨਹੀਂ ਆਇਆ। ਸ਼ਾਮ ਨੂੰ ਉਸ ਦੇ ਚੀਕਣ ਦੀ ਆਵਾਜ਼ ਸੁਣ ਕੇ ਬਚਾਅ ਕਾਰਜ ਵਿਚ ਜੁਟੇ ਕਰਮਚਾਰੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪਹਿਲਾਂ ਮਸ਼ੀਨ ਨਾਲ ਉੱਪਰ ਪਏ ਪੱਥਰ ਤੋੜੇ ਅਤੇ ਫਿਰ ਉਸ ਨੂੰ ਬਾਹਰ ਕੱਢਿਆ। ਜ਼ਖਮੀ ਦੇ ਸਿਰ ਵਿਚ 7 ਟਾਂਕੇ ਵੀ ਲੱਗੇ ਹਨ। ਜ਼ਖਮੀ ਨੇ ਦੱਸਿਆ ਕਿ ਜਿਸ ਸਮੇਂ ਇਮਾਰਤ ਡਿੱਗੀ, ਉਸ ਦੇ ਨਾਲ 6-7 ਵਿਅਕਤੀ ਅੰਦਰ ਸਨ।
ਜ਼ਖਮੀ ਦੀ ਮਾਂ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਇੰਨਾ ਵੱਡਾ ਹਾਦਸਾ ਵਾਪਰ ਗਿਆ। ਹਰ ਰੋਜ਼ ਵਾਂਗ ਸਵੇਰੇ ਘਰੋਂ ਕੰਮ 'ਤੇ ਗਏ ਬੇਟੇ ਦੀ ਉਹ ਵਾਪਸ ਆਉਣ ਦੀ ਉਡੀਕ ਕਰ ਰਹੇ ਸਨ, ਉਸੇ ਸਮੇਂ ਉਨ੍ਹਾਂ ਨੂੰ ਹਸਪਤਾਲ ਤੋਂ ਫੋਨ ਆਇਆ। ਜਦੋਂ ਉਹ ਹਸਪਤਾਲ ਪੁੱਜੇ ਤਾਂ ਬੇਟੇ ਦੀ ਹਾਲਤ ਦੇਖ ਕੇ ਦੰਗ ਰਹਿ ਗਏ।
ਓਵਰਲੋਡ ਝੋਨੇ ਨਾਲ ਭਰਿਆ ਟਰਾਲਾ ਪਲਟਿਆ, ਆਵਾਜਾਈ ਹੋਈ ਪ੍ਰਭਾਵਿਤ
NEXT STORY