ਦਸੂਹਾ (ਝਾਵਰ)- ਪੰਜਾਬ ਬੰਦ ਦੌਰਾਨ ਪੰਜਾਬ ਵਿਚ ਇਕ ਹੋਰ ਵੱਡੀ ਘਟਨਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਦਸੂਹਾ ਵਿਖੇ ਸੜਕ ਸੁਰੱਖਿਆ ਫੋਰਸ ਪੰਜਾਬ ਪੁਲਸ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਸੜਕ ਸੁਰੱਖਿਆ ਫੋਰਸ ਪੰਜਾਬ ਪੁਲਸ ਦੀ ਗੱਡੀ ਐਮਾ ਮਾਂਗਟ ਪੁੱਲ ਥਾਣਾ ਦਸੂਹਾ ਏਰੀਆ ਵਿਖੇ ਡਿਊਟੀ ਲਈ ਖੜ੍ਹੀ ਸੀ, ਜਿਸ 'ਚ ਡਿਊਟੀ 'ਤੇ ਸੁਰਜੀਤ ਸਿੰਘ, ਜਤਿੰਦਰ ਸਿੰਘ, ਰੋਹਿਤ ਕੁਮਾਰ ਤਾਇਨਾਤ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, Birthday ਪਾਰਟੀ ਤੋਂ ਪਰਤਦਿਆਂ ਦੋ ਦੋਸਤਾਂ ਦੀ ਦਰਦਨਾਕ ਮੌਤ, ਗੱਡੀ ਦੇ ਉੱਡੇ ਪਰਖੱਚੇ
ਮੁਲਾਜ਼ਮ ਇਕ ਰੁੱਕੀ ਹੋਈ ਮਹਿੰਦਰਾ ਸਕਾਰਪੀਓ ਕਾਰ ਨੂੰ ਸਾਈਡ 'ਤਾ ਕਰਵਾ ਰਹੇ ਸਨ ਤਾਂ ਪਿੱਛੇ ਤੋਂ ਮੁਕੇਰੀਆਂ ਸਾਈਡ ਤੋਂ ਤੇਜ਼ ਰਫ਼ਤਾਰ ਇਕ ਫਾਰਚੂਨਰ ਗੱਡੀ ਆਈ, ਜਿਸ ਨੇ ਬਿਨ੍ਹਾਂ ਰੋਕੇ ਸੜਕ ਸਰੱਖਿਆ ਫੋਰਸ ਪੰਜਾਬ ਦੀ ਗੱਡੀ ਵਿੱਚ ਮਾਰ ਦਿੱਤੀ ਅਤੇ ਡਿਊਟੀ 'ਤੇ ਤਾਇਨਾਤ ਪੁਲਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ। ਤਿੰਨੋ ਜ਼ਖ਼ਮੀ ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ੇਰੇ ਇਲਾਜ ਹਨ ਅਤੇ ਫਾਰਚੂਨਰ ਕਾਰ ਡਰਾਈਵਰ ਗੁਰਮੱਖ ਸਿੰਘ ਨੂੰ ਥਾਣਾ ਦਸੂਹਾ ਵਿਖੇ ਅਗਲੇਰੀ ਕਰਵਾਈ ਲਈ ਲਿਜਾਇਆ ਗਿਆ।
ਇਹ ਵੀ ਪੜ੍ਹੋ- 'ਲਾਕਡਾਊਨ' ਹੋਇਆ ਪੰਜਾਬ, ਦੁਕਾਨਾਂ ਤੋਂ ਲੈ ਕੇ ਸਰਕਾਰੀ ਦਫ਼ਤਰਾਂ ਤੱਕ ਸਭ ਕੁਝ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
2024 'ਚ ਪੰਜਾਬ ਦੇ ਸ਼ਹਿਰਾਂ ਦੀ ਸੀਵਰੇਜ ਟ੍ਰੀਟਮੈਂਟ ਸਮਰੱਥਾ ਵਿਚ 2634.15 MLD ਦਾ ਵਾਧਾ: ਡਾ ਰਵਜੋਤ ਸਿੰਘ
NEXT STORY