ਜਲੰਧਰ-ਮੰਗੋਲੀਆ 'ਚ ਹੋਈ ਚੈੱਸ ਏਸ਼ੀਅਨ ਚੈਂਪੀਅਨਸ਼ਿਪ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਜਲੰਧਰ ਦੀ ਮੱਲਿਕਾ ਹਾਂਡਾ ਨੇ ਪੂਰੇ ਭਾਰਤ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਮੰਗੋਲੀਆ 'ਚ ਕਰਵਾਈ ਗਈ ਚੈਂਪੀਅਨਸ਼ਿਪ 'ਚ ਔਰਤਾਂ ਦੇ ਮੁਕਾਬਲੇ 'ਚ ਪਹਿਲਾ ਸਥਾਨ ਹਾਸਲ ਕਰਕੇ ਮੱਲਿਕਾ ਨੇ ਪੂਰੇ ਸ਼ਹਿਰ ਦਾ ਮਾਣ ਵਧਾਇਆ ਹੈ।
ਮੱਲਿਕਾ ਹਾਂਡਾ ਬੋਲਣ ਤੋਂ ਅਸਮਰੱਥ ਹੈ ਪਰ ਇਸ ਧੀ ਨੇ ਇੰਨੀ ਵੱਡੀ ਸਫਲਤਾ ਹਾਸਲ ਕਰਕੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਮੱਲਿਕਾ ਦੇ ਪਿਤਾ ਅਕਾਊਂਟਸ ਦਾ ਕੰਮ ਕਰਦੇ ਹਨ, ਜਦੋਂ ਕਿ ਮਾਂ ਹਾਊਸ ਵਾਈਫ ਹੈ। ਮੱਲਿਕਾ ਦੇ ਮਾਤਾ-ਪਿਤਾ ਨੇ ਉਸ ਦਾ ਇਹ ਮੁਕਾਮ ਹਾਸਲ ਕਰਨ 'ਚ ਕਾਫੀ ਸਾਥ ਦਿੱਤਾ ਹੈ ਅਤੇ ਸਰੀਰਕ ਤੌਰ 'ਤੇ ਪੂਰੀ ਤਰ੍ਹਾਂ ਸਮਰੱਥ ਨਾ ਹੋਣ ਦੇ ਬਾਵਜੂਦ ਵੀ ਉਸ ਨੂੰ ਇਨ੍ਹਾਂ ਮੁਕਾਬਲਿਆਂ ਲਈ ਪ੍ਰੇਰਨਾ ਦਿੱਤੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਕਾਂਗਰਸ ਦੇ ਨੌਜਵਾਨ ਆਗੂ ਦੀ ਸੁਖਬੀਰ ਬਾਦਲ ਨੂੰ ਚੁਣੌਤੀ, ਕਿਹਾ... (ਵੀਡੀਓ)
NEXT STORY