ਫਾਜ਼ਿਲਕਾ (ਸੁਨੀਲ ਨਾਗਪਾਲ) : ਅਸਮਾਨੋਂ ਵਰ੍ਹ ਰਹੀ ਅੱਗ ਕਾਰਨ ਜਿੱਥੇ ਗਰਮੀ ਨੇ ਲੋਕਾਂ ਦਾ ਜਿਊਣਾ ਇਸ ਵੇਲੇ ਮੁਹਾਲ ਕੀਤਾ ਹੋਇਆ ਹੈ, ਉੱਥੇ ਹੀ ਫਾਜ਼ਿਲਕਾ 'ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨੂੰ ਭਖਦੀ ਗਰਮੀ 'ਚ ਅੱਗ ਬਾਲ ਕੇ ਬਚਾਉਣਾ ਪਿਆ ਕਿਉਂਕਿ ਇਸ ਵਿਅਕਤੀ 'ਤੇ ਮਧੂਮੱਖੀਆਂ ਨੇ ਹਮਲਾ ਕਰ ਦਿੱਤਾ ਸੀ। ਜਾਣਕਾਰੀ ਮੁਤਾਬਕ ਫਾਜ਼ਿਲਕਾ ਦੇ ਨਵੀਂ ਅਬਾਦੀ ਇਲਾਕੇ ਦਾ ਰੇਲਵੇ ਫਾਟਕ ਬੰਦ ਸੀ।
ਇਹ ਵੀ ਪੜ੍ਹੋ : ਅੱਗ ਵਰ੍ਹਾਊ ਗਰਮੀ ਵਿਚਾਲੇ ਵੱਡੇ ਖ਼ਤਰੇ 'ਚ ਪੰਜਾਬ ਦੇ ਲੋਕ! ਸਿਹਤ ਮੰਤਰੀ ਨੇ ਜਾਰੀ ਕੀਤੀ ਚਿਤਾਵਨੀ
ਇਸ ਲਈ ਖੇਤਾਂ 'ਚੋਂ ਗੇੜਾ ਮਾਰ ਕੇ ਘਰ ਵਾਪਸ ਜਾ ਰਹੇ ਵਿਅਕਤੀ ਨੇ ਦਰੱਖ਼ਤ ਦੀ ਛਾਂ ਹੇਠ ਆਪਣਾ ਵ੍ਹੀਕਲ ਰੋਕ ਦਿੱਤਾ। ਇੰਨੇ 'ਚ ਦਰੱਖ਼ਤ 'ਤੇ ਲੱਗੇ ਮਧੂਮੱਖੀਆਂ ਦੇ ਛੱਤੇ ਤੋਂ ਵੱਡੀ ਗਿਣਤੀ 'ਚ ਮਧੂਮੱਖੀਆਂ ਨੇ ਉਕਤ ਵਿਅਕਤੀ 'ਤੇ ਹਮਲਾ ਕਰ ਦਿੱਤਾ ਅਤੇ ਵਿਅਕਤੀ ਤੜਫ ਉੱਠਿਆ। ਉਸ ਦੀ ਹਾਲਤ ਦੇਖ ਕੇ ਲੋਕ ਘਬਰਾ ਗਏ ਅਤੇ ਉਨ੍ਹਾਂ ਨੇ ਅੱਗ ਬਾਲ ਕੇ ਵਿਅਕਤੀ ਨੂੰ ਅੱਗ ਦੇ ਨੇੜੇ ਲਿਆਂਦਾ। ਅੱਗ ਦੇ ਸੇਕ ਕਾਰਨ ਵਿਅਕਤੀ ਨੂੰ ਚਿੰਬੜੀਆਂ ਮਧੂਮੱਖੀਆਂ ਭੱਜ ਗਈਆਂ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਇਨ੍ਹਾਂ 11 ਕੀਟਨਾਸ਼ਕਾਂ 'ਤੇ ਪੂਰਨ ਪਾਬੰਦੀ, ਪੂਰੀ LIST ਆ ਗਈ ਸਾਹਮਣੇ
ਇਸ ਤੋਂ ਬਾਅਦ ਤੁਰੰਤ ਐਂਬੂਲੈਂਸ ਰਾਹੀਂ ਵਿਅਕਤੀ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਵਿਅਕਤੀ ਦੇ ਬੇਟੇ ਦਾ ਕਹਿਣਾ ਹੈ ਕਿ ਮਧੂਮੱਖੀਆਂ ਦੇ ਕਰੀਬ 200-300 ਡੰਗ ਡਾਕਟਰਾਂ ਨੇ ਉਸ ਦੇ ਪਿਤਾ ਦੇ ਸਰੀਰ 'ਚੋਂ ਕੱਢੇ ਹਨ। ਉਸ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਖਦੀ ਗਰਮੀ 'ਚ ਕਦੇ ਵੀ ਦਰੱਖਤ ਹੇਠਾਂ ਖੜ੍ਹੇ ਹੋ ਰਹੇ ਹੋ ਤਾਂ ਪਹਿਲਾਂ ਦੇਖ ਲਓ ਕਿ ਕਿਤੇ ਮਧੂਮੱਖੀਆਂ ਦਾ ਛੱਤਾ ਤਾਂ ਨਹੀਂ ਲੱਗਿਆ। ਉਸ ਨੇ ਕਿਹਾ ਕਿ ਉਸ ਦੇ ਪਿਤਾ ਨੂੰ ਤਾਂ ਸਮੇਂ ਸਿਰ ਇਲਾਜ ਮਿਲ ਗਿਆ ਅਤੇ ਉਨ੍ਹਾਂ ਦੀ ਜਾਨ ਬਚ ਗਈ ਪਰ ਕਈ ਵਾਰ ਅਜਿਹੀਆਂ ਘਟਨਾਵਾਂ ਕਾਰਨ ਵੱਡਾ ਜਾਨੀ ਨੁਕਸਾਨ ਹੋ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਸ ਜ਼ਿਲ੍ਹੇ 'ਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਛੁੱਟੀਆਂ, ਇਹ ਸਾਰਾ ਕੁਝ ਰਹੇਗਾ ਬੰਦ
NEXT STORY