ਹੁਸ਼ਿਆਰਪੁਰ(ਅਸ਼ਵਨੀ)— ਪੁਲਸ ਨੇ ਸ਼ਰਾਬ ਦੀ ਸਮੱਗਲਿੰਗ ਕਰਨ ਵਾਲਿਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਦੌਰਾਨ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਬੀਤੀ ਸ਼ਾਮ ਬਸੀ ਖਵਾਜੂ ਵਿਖੇ ਪਸ਼ੂਆਂ ਲਈ ਪੱਠੇ ਵੇਚਣ ਵਾਲੇ ਇਕ ਟਾਲ 'ਤੇ ਛਾਪਾ ਮਾਰ ਕੇ 1 ਲੱਖ 80 ਹਜ਼ਾਰ ਐੱਮ. ਐੱਲ. ਸ਼ਰਾਬ ਬਰਾਮਦ ਕੀਤੀ। ਇਹ ਜਾਣਕਾਰੀ ਦਿੰਦਿਆਂ ਥਾਣਾ ਮਾਡਲ ਟਾਊਨ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਬਸੀ ਖਵਾਜੂ ਵਿਖੇ ਪੱਠਿਆਂ ਦੇ ਟਾਲ 'ਤੇ ਰਮੇਸ਼ ਕੁਮਾਰ ਉਰਫ ਮੇਸ਼ੀ ਪੁੱਤਰ ਰਾਮ ਲੁਭਾਇਆ ਨੇ ਸ਼ਰਾਬ ਸਟੋਰ ਕੀਤੀ ਹੋਈ ਹੈ। ਏ. ਐੱਸ. ਆਈ. ਚਰਨਜੀਤ ਸਿੰਘ ਦੀ ਅਗਵਾਈ 'ਚ ਪੁਲਸ ਨੇ ਛਾਪੇਮਾਰੀ ਦੌਰਾਨ ਇੰਪੀਰੀਅਲ ਬਲਿਊ ਅਤੇ ਕੈਸ਼ ਵਿਸਕੀ ਬ੍ਰਾਂਡ ਸ਼ਰਾਬ ਜੋ ਕਿ ਪੱਠਿਆਂ ਦੇ ਹੇਠਾਂ ਲੁਕੋ ਕੇ ਰੱਖੀ ਹੋਈ ਸੀ, ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਰਮੇਸ਼ ਕੁਮਾਰ ਉਰਫ ਮੇਸ਼ੀ ਨੂੰ ਆਬਕਾਰੀ ਐਕਟ ਦੀ ਧਾਰਾ 61-1-14 ਤਹਿਤ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਪੁਲਸ 'ਚ ਭਰਤੀ ਦੇ ਨਾਂ 'ਤੇ ਨੌਜਵਾਨ ਨਾਲ ਹੋਈ ਵਾਰਦਾਤ, ਕਿਸੇ ਵੀ ਝਾਂਸੇ 'ਚ ਆਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ
NEXT STORY