ਅਬੋਹਰ (ਸੁਨੀਲ) : ਬੀਤੀ ਰਾਤ ਪਿੰਡ ਭਾਗੂ ਕੋਲ ਇਕ ਟਰੱਕ ਦੀ ਲਪੇਟ 'ਚ ਪੀਟਰ ਰੇਹੜਾ ਪਲਟਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਹਾਦਸੇ ਦੌਰਾਨ ਉਸਦੀ ਪਤਨੀ ਅਤੇ ਮਾਸੂਮ ਬੱਚਾ ਵਾਲ-ਵਾਲ ਬਚ ਗਏ। ਇਸ ਤੋਂ ਇਲਾਵਾ ਮ੍ਰਿਤਕ ਦਾ ਜੀਜਾ ਵੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਰੈਫ਼ਰ ਕਰ ਦਿੱਤਾ ਗਿਆ। ਮੌਕੇ ’ਤੇ ਗਸ਼ਤ ਕਰ ਰਹੀ ਰੈਪਿਡ ਟੀਮ ਦੇ ਮੁਲਾਜ਼ਮਾਂ ਨੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ।
ਜਾਣਕਾਰੀ ਅਨੁਸਾਰ ਜਦੋਂ ਰੈਪਿਡ ਟੀਮ ਦੇ ਮੁਲਾਜ਼ਮ ਪਿੰਡ ਦੋਦਾ ਤੋਂ ਸੀਤੋ ਵੱਲ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਪਿੰਡ ਭਾਗੂ ਰੋਡ ’ਤੇ ਇਕ ਪੀਟਰ ਰੇਹੜਾ ਪਲਟਿਆ ਹੋਇਆ ਸੀ, ਜਿਸ ਦੇ ਹੇਠਾਂ ਕੁੱਝ ਲੋਕ ਦੱਬੇ ਹੋਏ ਸਨ। ਉਸ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਇਕ ਔਰਤ, ਇਕ ਸਾਲ ਦੇ ਬੱਚੇ ਅਤੇ ਕੁੱਝ ਹੋਰ ਲੋਕਾਂ ਨੂੰ ਬਾਹਰ ਕੱਢਿਆ, ਜਦੋਂ ਕਿ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਉਹ ਤੁਰੰਤ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਗਏ।
ਜਿੱਥੇ ਡਾਕਟਰਾਂ ਅਨੁਸਾਰ ਮ੍ਰਿਤਕ ਦੀ ਪਛਾਣ ਸੁਰਿੰਦਰ (23) ਪੁੱਤਰ ਹੰਸਰਾਜ ਵਾਸੀ ਸ਼ੇਰੇਵਾਲਾ ਵਜੋਂ ਹੋਈ ਹੈ, ਜੋ ਕਿ ਆਪਣੀ ਪਤਨੀ ਪੂਨਮ, ਇਕ ਸਾਲ ਦੇ ਬੱਚੇ ਪ੍ਰਦੀਪ ਅਤੇ ਜੀਜਾ ਰਿੰਕੂ ਨਾਲ ਪਿੰਡ ਜਾ ਰਿਹਾ ਸੀ ਕਿ ਰਸਤੇ ਵਿਚ ਇਕ ਟਰੱਕ ਨੇ ਉਨ੍ਹਾਂ ਦੇ ਪੀਟਰ ਰੇਹੜੇ ਵਿਚ ਟੱਕਰ ਮਾਰ ਦਿੱਤੀ, ਜਿਸ ਨਾਲ ਪੀਟਰ ਰੇਹੜਾ ਪਲਟ ਗਿਆ ਅਤੇ ਸੁਰਿੰਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸਦੀ ਪਤਨੀ, ਬੱਚਾ ਅਤੇ ਜੀਜਾ ਜ਼ਖਮੀ ਹੋ ਗਏ। ਇੱਥੇ ਜ਼ਖਮੀ ਰਿੰਕੂ ਦੀ ਹਾਲਤ ਗੰਭੀਰ ਹੋਣ ’ਤੇ ਉਸ ਨੂੰ ਇਲਾਜ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ ਗਿਆ।
DC ਕਪੂਰਥਲਾ ਵੱਲੋਂ 'ਸਰਕਾਰ ਆਪ ਕੇ ਦੁਆਰ’ ਤਹਿਤ ਲੱਗੇ ਲੋਕ ਸੇਵਾ ਕੈਂਪਾਂ ਦਾ ਨਿਰੀਖਣ
NEXT STORY