ਫਗਵਾੜਾ (ਜਲੋਟਾ)— ਟੈਕਸੀ ਚਾਲਕ ਵੱਲੋਂ ਟਰੇਨ ਹੇਠਾਂ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਪਛਾਣ ਜੁਝਾਰ ਸਿੰਘ ਦੇ ਰੂਪ 'ਚ ਹੋਈ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ।

ਲਾਸ਼ ਦੇ ਕੋਲ ਮਿਲੇ ਸੁਸਾਈਡ ਨੋਟ 'ਚ ਲਿਖਿਆ ਹੈ ਕਿ ਉਸ ਨੇ ਉਕਤ ਕਦਮ ਬਿਨਾਂ ਕਿਸੇ ਦੇ ਦਬਾਅ 'ਚ ਆਪਣੀ ਮਰਜ਼ੀ ਨਾਲ ਚੁੱਕਿਆ ਹੈ। ਪੁਲਸ ਉਸ ਦੇ ਪਰਿਵਾਰ ਜਾਂ ਦੋਸਤਾਂ ਨੂੰ ਪਰੇਸ਼ਾਨ ਨਾ ਕਰੇ। ਫਗਵਾੜਾ ਦੀ ਰੇਲਵੇ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਚੰਡੀਗੜ੍ਹ ਪੁਲਸ ਪ੍ਰਸ਼ਾਸਨ 'ਚ ਡੀ. ਐੱਸ. ਪੀਜ਼ ਦਾ ਰਲੇਵਾਂ ਟਲਿਆ
NEXT STORY