ਮੋਹਾਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਇੱਥੇ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ। ਮਾਨ ਸਰਕਾਰ ਵਲੋਂ ਵਪਾਰੀਆਂ ਲਈ ਵੱਡਾ ਕਦਮ ਚੁੱਕਦਿਆਂ 'ਪੰਜਾਬ ਰਾਜ ਵਪਾਰੀ ਕਮਿਸ਼ਨ' ਦਾ ਗਠਨ ਕੀਤਾ ਗਿਆ ਹੈ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਲੋਕਾਂ ਨਾਲ ਪਹਿਲੇ ਦਿਨ ਤੋਂ ਜੋ ਵਾਅਦੇ ਕੀਤੇ ਸਨ, ਉਹ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਸਨ ਅਤੇ ਹੁਣ ਤੱਕ 61 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਮਿਲ ਚੁੱਕੀਆਂ ਹਨ। ਇਸ ਦੇ ਨਾਲ ਹੀ ਪੰਜਾਬ 'ਚ 17 ਟੋਲ ਪਲਾਜ਼ੇ ਬੰਦ ਕੀਤੇ ਗਏ ਹਨ, ਜਿਸ ਨਾਲ 64 ਲੱਖ ਰੁਪਿਆ ਇਕ ਦਿਨ ਦਾ ਪੰਜਾਬੀਆਂ ਦਾ ਬਚ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਧਾਉਣ ਬਾਰੇ ਵੱਡਾ ਫ਼ੈਸਲਾ! ਸਿੱਖਿਆ ਮੰਤਰੀ ਬੋਲੇ- ਬੁੱਧਵਾਰ ਨੂੰ...
ਲੋਕਾਂ ਦੀ ਸਹੂਲਤ ਲਈ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦਿਆਂ ਕਿਹਾ ਕਿ ਦੁਕਾਨਦਾਰ ਸਾਰਾ ਦਿਨ 3-4 ਬੰਦਿਆਂ ਨੂੰ ਕੰਮ ਦਿੰਦਾ ਹੈ ਅਤੇ ਦੁਕਾਨਦਾਰ ਨੂੰ ਵੀ ਕੋਈ ਨਾ ਕੋਈ ਮੁਨਾਫ਼ਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਛੋਟੇ ਅਤੇ ਵੱਡੇ ਦੁਕਾਨਦਾਰਾਂ ਦਾ ਖ਼ਿਆਲ ਰੱਖਿਆ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀਏ, ਦੁਕਾਨਦਾਰਾਂ ਨਾਲ ਮੇਰੀ ਪੁਰਾਣੀ ਸਾਂਝ ਹੈ ਅਤੇ ਅੱਜ ਵੀ ਮੇਰੀ ਮਾਂ ਇਨ੍ਹਾਂ ਦੁਕਾਨਦਾਰਾਂ ਤੋਂ ਹੀ ਸੌਦਾ-ਪੱਤਾ ਲੈਂਦੀ ਹੈ ਪਰ ਸਰਕਾਰਾਂ ਨੂੰ ਦੁਕਾਨਦਾਰਾਂ ਬਾਰੇ ਕੀ ਪਤਾ, ਇਹ ਤਾਂ ਸਿਰਫ ਦੁਕਾਨਾਂ ਨੂੰ ਦੱਬਣਾ ਹੀ ਜਾਣਦੇ ਹਨ ਪਰ ਅਸੀਂ ਦੁਕਾਨਦਾਰਾਂ ਦੀ ਭਲਾਈ ਲਈ ਕੰਮ ਕਰ ਰਹੇ ਹਾਂ।
ਇਹ ਵੀ ਪੜ੍ਹੋ : ਜ਼ਿਲ੍ਹਾ ਮਾਲੇਰਕੋਟਲਾ 'ਚ 17 ਜਨਵਰੀ ਨੂੰ ਛੁੱਟੀ ਦਾ ਐਲਾਨ, ਵਿੱਦਿਅਕ ਅਦਾਰੇ ਅਤੇ ਦਫ਼ਤਰ ਰਹਿਣਗੇ ਬੰਦ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਤਾਂ ਬਹੁਤ ਦਾਨ ਕਰਨ ਵਾਲੇ ਹਨ ਅਤੇ ਲੰਗਰ ਤਾਂ ਸਾਡੇ ਖ਼ੂਨ 'ਚ ਹੈ, ਜਿੱਥੇ ਮਰਜ਼ੀ ਦੁਨੀਆ 'ਤੇ ਕੋਈ ਆਫ਼ਤ ਆ ਜਾਵੇ, ਸਾਡਾ ਲੰਗਰ ਪਹਿਲਾਂ ਚੱਲ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਤਰੱਕੀ ਕਰਨਗੇ ਤਾਂ ਹੀ ਸਮਾਜ ਤਰੱਕੀ ਕਰੇਗਾ ਅਤੇ ਪੰਜਾਬ ਨੂੰ ਅਸੀਂ ਖ਼ੁਸ਼ਹਾਲ ਪੰਜਾਬ ਬਣਾਉਣਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Big Breaking: IIT ਰੋਪੜ ਦੇ ਵਿਦਿਆਰਥੀ ਦੀ ਜਿੰਮ 'ਚ ਕਸਰਤ ਕਰਦੇ ਸਮੇਂ ਮੌਤ! ਪਹਿਲੇ ਦਿਨ ਗਿਆ ਸੀ ਜਿੰਮ
NEXT STORY